ਭਾਈ ਦਾਸੂ ਜੀ ਦਾ ਦੁੱਖ ਨਿਵਾਰਨਾ


ਉਧਰ ਗੁਰੂ ਅੰਗਦ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਦਾਸੂ ਜੀ ਨੇ ਖਡੂਰ ਸਾਹਿਬ ਵਿਖੇ ਗੁਰਿਆਈ ਧਾਰਨ ਕਰ ਲਈ। ਭਾਈਚਾਰੇ ਦੇ ਕੁਝ ਸੁਆਰਥੀ ਲੋਕਾਂ ਨੇ ਉਹਨਾਂ ਨੂੰ ਪੱਗ ਬੰਨ੍ਹੀ ਤੇ ਉਹ ਗੁਰੂ ਬਣ ਕੇ ਆਪਣੀ ਮਾਣਤਾ ਕਰਾਉਣ ਲੱਗੇ। ਉਹ ਉਸੇ ਪ੍ਰਕਾਰ ਦੀਵਾਨ ਲਗਾਉਂਦੇ ਭੇਟਾ ਲੈਂਦੇ, ਲੋਕਾਂ ਨੂੰ ਉਪਦੇਸ਼ ਦਿੰਦੇ ਤੇ ਵਰ ਬਖ਼ਸ਼ਦੇ।

ਪਰ ਥੋੜੇ ਸਮੇਂ ਬਾਅਦ ਹੀ ਆਪ ਦਾ ਸਿਰ ਫਿਰ ਗਿਆ ਤੇ ਬਉਰਿਆਂ ਵਾਂਗ ਵਿਹਾਰ ਕਰਨ ਲੱਗੇ। ਬੜੇ ਦਵਾ ਦਾਰੂ ਕੀਤੇ ਗਏ ਪਰ ਸੁਰਤ ਟਿਕਾਣੇ ਨਾ ਆਈ। ਤਦ ਮਾਤਾ ਖੀਵੀ ਜੀ ਨੇ ਉਨ੍ਹਾਂ ਨੂੰ ਸਮਝਾਇਆ ਕਿ ਇਹ ਕਸ਼ਟ ਗੁਰੂ ਜੀ ਦੀ ਕੀਤੀ ਉਲੰਘਣਾ ਕਰਨ ਕਰਕੇ ਵਿਆਪਿਆ ਹੈ। ਤੁਸੀਂ ਗੁਰੂ ਅਮਰਦਾਸ ਜੀ ਪਾਸੋਂ ਭੁੱਲ ਬਖ਼ਸ਼ਾਵੋ।

ਮਾਤਾ ਜੀ ਦੇ ਸਮਝਾਉਣ ਤੇ ਦਾਸੂ ਜੀ ਗੋਇੰਦਵਾਲ ਪਹੁੰਚੇ ਤੇ ਗੁਰੂ ਚਰਨਾਂ ਤੇ ਢਹਿ ਕੇ ਆਪਣੀ ਭੁੱਲ ਬਖ਼ਸ਼ਾਈ। ਗੁਰੂ ਜੀ ਪਾਸੋਂ ਅਸੀਸ ਲੈ ਕੇ ਰਾਜ਼ੀ ਹੋ ਕੇ ਦਾਸੂ ਜੀ ਖਡੂਰ ਸਾਹਿਬ ਪਰਤ ਆਏ। ਉਸ ਤੋਂ ਮਗਰੋਂ ਉਨ੍ਹਾਂ ਨੇ ਗੁਰ ਗੱਦੀ ਦੀ ਕਦੀ ਝਾਕ ਨਹੀਂ ਕੀਤੀ।

Disclaimer Privacy Policy Contact us About us