ਆਰੰਭਕ ਜੀਵਨ


ਭਾਈ ਲਹਿਨਾ ਜੀ ਜੋ ਬਾਅਦ ਵਿਚ ਗੁਰੂ ਅੰਗਦ ਦੇਵ ਜੀ ਸਿਖਾਂ ਦੇ ਦੂਜ਼ੇ ਗੁਰੂ, ਦਾ ਜਨਮ ਮਾਤੇ ਦੀ ਸਰਾਂ, ਤਹਸੀਲ ਮੁਕਤਸਰ, ਜ਼ਿਲਾ ਫਿਰੋਜਪੁਰ ਵਿਚ ਹੋਇਆ। ਜ਼ਨਮ ਤਿਥੀ ਬਾਰੇ ਇਤਿਹਾਸਕਾਰਾਂ ਵਿਚ ਕਾਫ਼ੀ ਮਤ ਭੇਦ ਹਨ। ਗੁਰਦੂਆਰਿਆਂ ਵਿਚ ਆਪ ਦਾ ਜਨਮ ਵਿਸਾਖ ਸੁਦੀ ੧ ਨੂੰ ਮਨਾਇਆ ਜਾਂਦਾ ਹੈ ਪਰ ਨਵੀਨ ਖੋਜ ਅਨੁਸਾਰ ਆਪ ਦੀ ਜਨਮ ਮਿਤੀ ਵਿਸਾਖ ਵਦੀ ੧ ਸੰਮਤ ੧੫੬੧ ਬਿਕ੍ਰਮੀ ਜਾਂ 31 ਮਾਰਚ 1504 ਮੰਨਿਆ ਗਿਆ ਹੈ।

ਭਾਈ ਲਹਿਣਾ ਜੀ ਦੇ ਪਿਤਾਜੀ ਦਾ ਨਾਮ ਬਾਬਾ ਫੇਰੂ ਮਲ ਤੇ ਮਾਤਾ ਦਾ ਨਾਮ ਦਇਆ ਸੀ। ਬਾਬਾ ਫੇਰੂ ਮਲ ਇਕ ਪੜੇ ਲਿਖ ਵਿਅਕਤੀ ਸਨ। ਉਹ ਮੁਸਲਿਮ ਹੁਕਮਰਾਨ ਕੋਂਲ ਮੂਨਸ਼ੀ ਦਾ ਕੰਮ ਕਰਦੇ ਸੀ।ਉਹ ਗਰੀਬਾਂ ਦੀ ਹਰ ਵੇਲੇ ਮਦਦ ਕਰਦੇ ਸਨ। ਅਛੇ ਵਿਹਾਰ ਕਰਕੇ ਉਹ ਆਪਣੇ ਇਲਾਕੇ ਵਿਚ ਪ੍ਰਸਿਧ ਸਨ। ਲੋਗ ਉਹਨਾਂ ਦੀ ਬਹੁਤ ਇਜ਼ਤ ਕਰਦੇ ਸਨ।

ਬਾਬਾ ਫੇਰੂ ਮਲ ਇਕ ਧਾਰਮਿਕ ਵਿਚਾਰਾਂ ਵਾਲੇ ਵਿਅਕਤੀ ਸਨ। ਆਪ ਦੇਵੀ ਦੁਰਗਾ ਦੇ ਭਗਤ ਸਨ। ਉਹਨਾਂ ਨੇ ਘਰ ਵਿਚ ਦੇਵੀ ਦੁਰਗਾ ਦਾ ਇਕ ਕਮਰਾਂ ਬਣਾ ਰਖਿਆਂ ਸੀ। ਜਿਥੇ ਉਹ ਦੇਵੀ ਦੁਰਗਾ ਦਾ ਗੁਣ ਗਾਣ ਗਾਉਂਦੇ ਸਨ।

ਪਿੰਡ ਦੇ ਲੋਗ ਭਾਈ ਲਹਿਣਾ ਦੇ ਜਨਮ ਦੀ ਖ਼ੁਸ਼ ਖ਼ਬਰ ਸੁਣ ਕੇ ਬਹੁਤ ਖ਼ੁਸ਼ ਹੋਏ। ਸਾਰੇ ਇਕਠੇ ਹੋ ਕੇ ਬਾਬਾ ਫੇਰੂ ਮਲ ਦੇ ਘਰ ਉਹਨਾਂ ਨੂੰ ਬਚੇ ਦੀ ਵਧਾਈ ਦੇਣ ਗਏ। ਉਥੇਂ ਸੱਬ ਨੇ ਮਿਲਕੇ ਦੇਵੀ ਦੁਰਗਾ ਦਾ ਗੁਣ ਗਾਣ ਗਾਇਆ ਤੇ ਦੇਵੀ ਦੁਰਗਾ ਦਾ ਸ਼ੁਕ੍ਰਿਆਂ ਅਦਾ ਕੀਤਾ।

ਬਾਲਕ ਭਾਈ ਲਹਿਣਾ ਆਪਣੀ ਉਮਰ ਦੇ ਬਾਲਕਾਂ ਤੋ ਅਲਗ ਸਨ। ਭਾਈ ਲਹਿਣਾ ਨੂੰ ਹਿਸਾਬ ਕਿਤਾਬ, ਪਰਸ਼ਿਅਨ, ਸੰਸਕ੍ਰਿਤ ਭਾਸ਼ਾ ਦਾ ਗਿਆਨ ਸੀ। ਬੀਬੀ ਸਭਰਾਈ ਬਾਬਾ ਫੇਰੂ ਮਲ ਜੀ ਦੀ ਭੈਣ ਸੀ। ਜੋ ਤਰਨ ਤਾਰਨ ਲਾਗੇ ਖਡੂਰ ਸਾਹਿਬ ਵਿਆਹੀ ਹੋਈ ਸੀ। ਖਡੂਰ ਸਾਹਿਬ ਦੇ ਨੇੜੇ ਇਕ ਪਿੰਡ ਸੰਘਰ ਨਾਂ ਦਾ ਸੀ।

ਬੀਬੀ ਸਭਰਾਈ ਨੇ ਭਾਈ ਲਹਿਣਾ ਜੀ ਦਾ ਰਿਸ਼ਤਾ ਪਿੰਡ ਸੰਘਰ ਦੇ ਸ੍ਰੀ ਦੇਵੀ ਚੰਦ ਦੀ ਸਪੁੱਤਰੀ ਖੀਵੀ ਨਾਲ ਕਰਵਾ ਦਿਤਾ। ਕੁਛ ਸਮਾਂ ਬਾਅਦ ਬਾਬਾ ਫੇਰੂ ਮਲ ਤੇ ਮੁਸਲਿਮ ਹੁਕਮਰਾਨ ਦੇ ਵਿਚ ਦਾ ਰਿਸ਼ਤਾ ਬਿਗੜਨ ਲਗਿਆਂ। ਤਾਂ ਬਾਬਾ ਫੇਰੂ ਮਲ ਸੰਘਰ ਪਿੰਡ ਵਿਚ ਜਾ ਕੇ ਵੱਸ ਗਏ।

ਘਰ ਦੇ ਧਾਰਮਕ ਵਾਤਾਵਰਣ ਦਾ ਭਾਈ ਲਹਿਣਾ ਜੀ ਉਪਰ ਬਹੁਤ ਪ੍ਰਭਾਵ ਹੋਇਆਂ। ਉਹ ਵੀ ਛੋਟੀ ਆਯੂ ਤੋਂ ਧਰਮ ਭਾਵ ਵਾਲੇ ਤੇ ਦੇਵੀ ਦੇ ਉਪਾਸਕ ਬਣ ਗਏ। ਵਿਆਹ ਤੋਂ ਉਪਰੰਤ ਭਾਈ ਲਹਿਣਾ ਜੀ ਦੇ ਘਰ ਚਾਰ ਸੰਤਾਨਾਂ ਹੋਈਆਂ। ਦੋ ਪੁੱਤਰ ਦਾਸੂ ਜੀ ਤੇ ਦਾਤੂ ਜੀ ਅਤੇ ਦੋ ਪੁੱਤਰੀਆਂ ਬੀਬੀ ਅਮਰੋ ਤੇ ਬੀਬੀ ਅਨੋਖੀ।

ਬਾਬਾ ਫੇਰੂ ਮਲ ਜੀ ਦੇਵੀ ਭਗਤਾਂ ਦੇ ਮੁਖੀ ਸਨ। ਉਹ ਹਰ ਸਾਲ ਭਗਤਾਂ ਦਾ ਜਥਾਂ ਲੈ ਕੇ ਦੇਵੀ ਦੇ ਦਰਸ਼ਨਾਂ ਲਈ ਜਵਾਲਾ ਮੁਖੀ ਜਾਣ ਲਗੇ। ਕਈ ਵਾਰੀ ਭਾਈ ਲਹਿਣਾ ਜੀ ਵੀਂ ਨਾਲ ਜਾਂਦੇ ਸਨ।

ਭਾਈ ਲਹਿਣਾ ਜੀ ਦੇ ਪਿਤਾਜੀ ਦੇ ਦਿਹਾਂਤ ਤੋਂ ਬਾਅਦ ਉਹ ਸਾਰੇ ਜਥੇਂ ਨੂੰ ਨਾਲ ਲੈਂ ਕੇ ਜ਼ਵਾਲਾ ਮੂਖੀ ਦੇ ਮੰਦਰ ਜਾਂਦੇ ਸੀ। ਲੇਕਿਨ ਮੰਦਰ ਦੇ ਦਰਸ਼ਨ ਦੇ ਬਾਵਜ਼ੂਦ ਵੀ ਉਹਨਾਂ ਦੇ ਮਨ ਨੂੰ ਚੈਨ ਨਹੀਂ ਮਿਲਦਾ ਸੀ।

Disclaimer Privacy Policy Contact us About us