ਸਤਗੁਰ ਦਰਸ਼ਨ


ਇਕ ਵਾਰੀ ਭਾਈ ਲਹਿਣਾ ਜੀ ਜੱਥੇਂ ਨਾਲ ਜਵਾਲਾ ਮੁਖੀ ਮੰਦਰ ਲਈ ਰਵਾਨਾ ਹੋਏ। ਰਸਤੇ ਵਿਚ ਜਥੇ ਨੇ ਖਡੂਰ ਸਾਹਿਬ ਲਾਗੇ ਪੜਾਅ ਪਾਇਆ। ਸਵੇਰੇ ਤੜਕੇ ਭਾਈ ਲਹਿਣਾ ਜੀ ਇਸ਼ਨਾਨ ਕਰਨ ਲਈ ਪਿੰਡ ਦੇ ਬਾਹਰ ਟੋਭੇ ਤੇ ਗਏ। ਉਥੇਂ ਉਹਨਾਂ ਦੇ ਕੰਨਾ ਵਿਚ ਇਕ ਮਿਠੀ ਆਵਾਜ਼ ਪਈ।

ਇਹ ਆਵਾਜ਼ ਭਾਈ ਜੋਧ ਦੀ ਸੀ। ਭਾਈ ਜੋਧ ਖਡੂਰ ਦਾ ਰਹਿਣ ਵਾਲਾ ਸੀ। ਅਤੇ ਗੁਰੂ ਨਾਨਕ ਜੀ ਦਾ ਸਿੱਖ ਸੀ। ਉਸ ਦਾ ਨੇਮ ਸੀ ਕੀ ਰੋਜ਼ ਸਵੇਰੇਂ ਅਮ੍ਰਿਤ ਵੇਲੇ ਜਪੁਜੀ ਸਾਹਿਬ ਤੇ ਆਸਾ ਦੀ ਵਾਰ ਦਾ ਪਾਠ ਕਰਦਾ ਸੀ। ਉਸ ਦੀ ਆਵਾਜ਼ ਬਹੁਤ ਸੁਰੀਲੀ ਸੀ। ਜਿਸ ਕਿਸੇ ਦੇ ਕੰਨ ਵਿਚ ਆਵਾਜ਼ ਪੈਂਦੀ ਉਹ ਖਿਚਿਆਂ ਚਲਾਂ ਜਾਂਦਾ ਸੀ।

ਜਿਸ ਵੇਲੇ ਭਾਈ ਲਹਿਣਾ ਨੇ ਆਵਾਜ਼ ਸੁਣੀ। ਉਸ ਵੇਲੇ ਭਾਈ ਜੋਧ ਆਸਾ ਦੀ ਵਾਰ ਦਾ ਪਾਠ ਕਰ ਰਹੇ ਸੀ। ਉਹ ਪਉੜੀ ਪੜ ਰਹੇ ਸੀ :

ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮਾਲੀਐ॥
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ॥
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ॥
ਜਿਉ ਸਾਹਿਭ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ॥
ਕਿਛ ਲਾਹੇ ਉਪਰਿ ਘਾਲੀਐ॥

ਭਾਈ ਲਹਿਣਾ ਨੇ ਕਦੀ ਇਸ ਤਰਾਂ ਦਾ ਪਾਠ ਤੇ ਰੱਬ ਦੀ ਪ੍ਰਸ਼ੰਸਾ ਨਹੀ ਸੁਣੀ ਸੀ। ਉਹਨਾਂ ਦੀ ਅਮ੍ਰਿਤ ਭਰੇ ਬਚਣ ਸੁਣ ਕੇ ਆਤਮਾ ਤ੍ਰਿਪਤ ਹੋ ਗਈ। ਉਹ ਹਮੇਸ਼ਾ ਦੇਵੀ ਦੇ ਗੁਣ ਗਾਣ ਗਾਉਂਦੇ ਸਨ ਲੇਕਿਨ ਉਸਦੇ ਨਾਲ ਉਹਨਾਂ ਦਾ ਮਨ ਤ੍ਰਿਪਤ ਨਹੀ ਸੀ ਹੁੰਦਾ। ਉਹਨਾਂ ਨੇ ਸੋਚਿਆਂ ਕੀ ਕੋਈ ਹੈ ਜੋ ਦੇਵੀ ਤੋਂ ਵੀ ਵਡਾ ਹੈਂ।

ਭਾਈ ਲਹਿਣਾ ਜੀ ਨੇ ਭਾਈ ਜੋਧ ਦਾ ਪਾਠ ਖ਼ਤਮ ਹੋਣ ਤੋਂ ਬਾਅਦ ਪੂਛਿਆਂ ਕਿ ਇਹ ਮੀਠੀ ਬਾਣੀ ਕਿਸਦੀ ਹੈ? ਤਾਂ ਭਾਈ ਜੋਧ ਨੇ ਗੁਰੂ ਨਾਨਕ ਦੇਵ ਜੀ ਬਾਰੇ ਦਸਿਆ ਤੇ ਦਸਿਆ ਉਹ ਕਰਤਾਰ ਪੁਰ ਵਿਚ ਰਹਿਂਦੇ ਹਨ। ਭਾਈ ਜੋਧ ਨੇ ਦਸਿਆ ਕਿ ਉਹਨਾਂ ਨੂੰ ਮਿਲਦਿਆ ਹੀ ਜਨਮਾਂ ਜਨਮਾਂ ਦੇ ਪਾਪ ਮੁੱਕ ਜਾਂਦੇ ਹਨ।

ਇਹ ਸੁਣ ਕੇ ਭਾਈ ਲਹਿਣਾ ਆਪਣੇ ਆਪ ਨੂੰ ਰੋਕ ਨਾ ਪਾਏ। ਜਿਵੇ ਉਹਨਾਂ ਨੂੰ ਆਪਣੀ ਮੰਜ਼ਿਲ ਮਿਲ ਗਈ ਸੀ। ਉਹਨਾਂ ਨੇ ਸੋਚਿਆ ਜਿਸ ਮਹਾਂ ਪੂੱਰਖ ਦੀ ਬਾਣੀ ਇਤਨੀ ਮਿਠੀ ਤੇ ਦਿਲ ਵਿਚ ਘਰ ਕਰ ਜਾਣ ਵਾਲੀ ਹੈ। ਉਸ ਦੇ ਦਰਸ਼ਨ ਨਾਲ ਤੇ ਆਵਣ ਜਾਵਣ ਦੇ ਚੱਕਰ ਤੋਂ ਹੀ ਮੁਕਤੀ ਮਿਲ ਜਾਵੇਗੀ।

ਭਾਈ ਲਹਿਣਾ ਆਪਣੇ ਆਪ ਨੂੰ ਰੋਕ ਨਹੀ ਪਾਏਂ। ਉਹਨਾਂ ਨੇ ਆਪਣੇ ਜਥੇਂ ਤੋਂ ਇਜ਼ਾਜ਼ਤ ਲੀਤੀ ਅਤੇ ਆਪਣੇ ਘੋੜੇ ਤੇ ਸਵਾਰ ਹੋ ਕੇ ਕਰਤਾਰ ਪੁਰ ਵਲ ਟੁੱਰ ਪਏ। ਕਰਤਾਰ ਪੁਰ ਦੇ ਨਜ਼ਦੀਕ ਪਹੁੰਚ ਕੇ ਉਹਨਾਂ ਨੂੰ ਇਕ ਬਜ਼ੁਰਗ ਦਿਖਾਈ ਦਿਤਾ। ਉਹ ਉਸ ਬਜ਼ੁਰਗ ਤੋਂ ਪੁਛਣ ਲਗੇ :
'ਬਾਬਾ ਜੀ, ਮੈ ਗੁਰੂ ਨਾਨਕ ਦੇ ਡੇਰੇ ਜਾਣਾ ਹੈ, ਕਿਰਪਾ ਕਰਕੇ ਮੈਨੂੰ ਉਹਨਾਂ ਦੇ ਡੇਰੇ ਦਾ ਰਾਹ ਦਸ ਦਿਉ'। ਬਜ਼ੁਰਗ ਸੱਜਣ ਮੁਸਕਰਾਏ ਤੇ ਕਹਿਣ ਲਗੇ, 'ਆ ਜਵਾਨਾ! ਮੇਰੇ ਪਿਛੇ ਆਪਣੀ ਘੋੜੀ ਤੋਰੀ ਲਿਆ। ਮੈਂ ਵੀ ਉਥੇਂ ਹੀ ਜਾ ਰਿਹਾ ਹਾਂ'।

ਇਕ ਧਰਮਸ਼ਾਲ ਕੋਲ ਪਹੁੰਚ ਕੇ ਬਜ਼ੁਰਗ ਨੇ ਕਿਹਾ, 'ਜਵਾਨਾ ਘੋੜੀ ਨੂੰ ਕਿਲੇ ਨਾਲ ਬਣ ਕੇ ਅੰਦਰ ਆ ਜਾਂ'। ਜਦ ਭਾਈ ਲਹਿਣਾ ਅੰਦਰ ਪਹੁੰਚੇ ਤਾਂ ਉਹ ਵੇਖ ਕੇ ਢੰਗ ਰਹ ਗਏ ਕਿ ਗੁਰੂ ਨਾਨਕ ਦੀ ਗਦੀ ਉਤੇ ਉਹ ਹੀ ਬਜ਼ੁਰਗ ਬੈਠਾ ਸੀ ਜਿਸਨੇ ਹੋਣੇ ਥੋਰੀ ਦੇਰ ਪਹਿਲਾ ਡੇਰੇ ਦਾ ਰਸਤਾ ਦਸਿਆ ਸੀ।

ਭਾਈ ਲਹਿਣਾ ਨੇ ਸਤਿਕਾਰ ਨਾਲ ਗੁਰੂ ਨਾਨਕ ਜੀ ਨੂੰ ਨਮਸਕਾਰ ਕੀਤਾ ਤੇ ਮਾਫ਼ੀ ਮੰਗੀ, 'ਮਹਾਰਾਜ! ਮੈਥੋਂ ਭਾਰੀ ਬੇਅਦਬੀ ਹੋਈ ਹੈ। ਮੈ ਘੋੜੀ ਤੇ ਆਇਆ ਹਾਂ ਤੇ ਆਪ ਅਗੇ ਅਗੇ ਪੈਦਲ ਤੁਰ ਕੇ ਆਏ ਹੋ'। ਗੁਰੂ ਜੀ ਨੇ ਜਵਾਬ ਦੀਤਾ, 'ਉਠ ਪੁਰਖਾ! ਭੁਲ ਕੋਈ ਨਹੀ ਹੋਈ। ਸਭ ਠੀਕ ਹੈ। ਵਾਹਿਗੁਰੂ ਭਲੀ ਕਰੇਗਾ'।

ਫਿਰ ਗੁਰੂ ਜੀ ਨੇ ਕਿਹਾ, 'ਤੂੰ ਲਹਿਣਾ ਹੈ ਤੇ ਅਸੀ ਤੇਰਾ ਦੇਣਾ ਹੈ। ਲੈਣਦਾਰ ਆਪਣੇ ਦੇਣ ਦਾਰਾਂ ਵਲ ਘੋੜੇ ਤੇ ਚੜ੍ਹ ਕੇ ਹੀ ਜਾਇਆ ਕਰਦੇ ਹਨ। ਫਿਰ ਤੂੰ ਕਿਹੜੀ ਗਲਤੀ ਕੀਤੀ'। ਫਿਰ ਲਹਿਣਾ ਜੀ ਦੀ ਬੇਨਤੀ ਕਰਨ ਤੇ ਗੁਰੂ ਜੀ ਨੇ ਲਹਿਣਾ ਜੀ ਨੂੰ ਸਿੱਖੀ ਰਹਿਤ ਦੀ ਸੋਝੀ ਕਰਾਈ।

ਗੁਰੂ ਜੀ ਦੇ ਬਚਣ ਸੁਣ ਕੇ ਭਾਈ ਲਹਿਣਾ ਜੀ ਦਾ ਮਨ ਤ੍ਰਿਪਤ ਹੋ ਗਿਆ। ਉਹਨਾਂ ਦੇ ਮਨ ਦੇ ਪਰਦੇ ਹੱਟ ਗਏ। ਮਨ ਵਿਚ ਖੇੜਾ ਤੇ ਉਮਾਹ ਭਰ ਗਿਆ। ਭਾਈ ਲਹਿਣਾ ਜੀ ਨੂੰ ਸੋਝੀ ਹੋ ਗਈ ਕਿ ਜਿਸ ਆਤਮ ਟਿਕਾਉ ਲਈ ਉਹ ਹੁਣ ਤਕ ਭਟਕਦੇ ਰਹੇ ਸਨ। ਉਸ ਦੀ ਪੂਰਤੀ ਗੁਰੂ ਨਾਨਕ ਦੇ ਦੱਰ ਤੋ ਹੀ ਹੋ ਸਕਦੀ ਹੈ। ਭਾਈ ਲਹਿਣਾ ਜੀ ਕਰਤਾਰ ਪੁਰ ਵੱਸ ਗਏ। ਇਥੇ ਉਹ ਦੀਨ ਰਾਤ ਗੁਰੂ ਦੀ ਸੇਵਾ ਕਰਦੇ ਤੇ ਨਾਮ ਜਪਦੇ।

Disclaimer Privacy Policy Contact us About us