ਸੱਚਾ ਸਿੱਖ


ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਤੋਂ ਬਾਅਦ ਭਾਈ ਲਹਿਣਾ ਜੀ ਪੂਰੇ ਬਦਲ ਗਏਂ ਸਨ। ਉਹਨਾਂ ਨੇ ਨਿਸੱਚਾ ਕਰ ਲਿੱਤਾ ਕਿ ਹੁਣ ਬਾਕੀ ਦਾ ਜੀਵਨ ਗੁਰੂ ਜੀ ਦੀ ਸੇਵਾ ਵਿਚ ਬਿਤਾਨਾ ਹੈਂ। ਭਾਈ ਲਹਿਣਾ ਨੇ ਆਪਣੇ ਬਚਿਆਂ ਨੂੰ ਕਾਰੋਬਾਰ ਸੋਂਪ ਕੇ ਕਰਤਾਰਪੁਰ ਸੱਦਾ ਲਈ ਰਹਿਣ ਦਾ ਨਿਸਚਾ ਕਰ ਲਿਤਾ।

ਜਦ ਉਹ ਸੰਘਰ ਤੋ ਕਰਤਾਰਪੁਰ ਲਈ ਚਲਣ ਲਗੇ ਤਾਂ ਉਹਨਾਂ ਨੇ ਲੰਗਰ ਵਾਸਤੇ ਸੱਵਾ ਮਨ ਲੂਣ ਲਿੱਤਾ ਤੇ ਪੰਡ ਬੰਨ੍ਹ ਕੇ ਸਿਰ ਤੇ ਲੱਦ ਲੈ ਤੁਰੇ। ਜਦ ਉਹ ਕਰਤਾਰਪੁਰ ਪਹੁੰਚੇ ਤਾਂ ਗੁਰੂ ਜੀ ਡੇਰੇ ਵਿਚ ਨਹੀਂ ਸਨ। ਸਿਖਾਂ ਨੇ ਦਸਿਆਂ ਕਿ ਗੁਰੂ ਜੀ ਖ਼ੇਤਾ ਵਿਚ ਕੰਮ ਕਰ ਰਹੇ ਹਨ। ਭਾਈ ਲਹਿਣਾ ਜੀ ਨੇ ਲੂਣ ਦੀ ਪੰਡ ਲੰਗਰ ਵਿਚ ਰੱਖੀ ਤੇ ਗੁਰੂ ਜੀ ਨੂੰ ਮਿਲਣ ਲਈ ਖ਼ੇਤਾ ਵੱਲ ਤੁਰ ਪਇਆਂ।

ਖ਼ੇਤ ਵਿਚ ਪਹੁੰਚ ਕੇ ਉਹਨਾਂ ਨੇ ਗੁਰੂ ਜੀ ਨੂੰ ਲੰਗਰ ਲਈ ਘਾਹ ਦੀ ਪੰਡ ਚੁਕਦੇ ਹੋਏ ਵੇਖਿਆਂ। ਤਾਂ ਅਗੇ ਹੋ ਕੇ ਭਾਈ ਲਹਿਣਾ ਜੀ ਨੇ ਘਾਹ ਦੀ ਪੰਡ ਆਪਣੇ ਸਿਰ ਤੇ ਚੁਕ ਲਿੱਤੀ। ਉਸ ਵੇਲੇ ਉਨ੍ਹਾਂ ਨੇ ਕੀਮਤੀ ਤੇ ਰੇਸ਼ਮੀ ਵਸਤਰ ਪਾਏ ਹੋਏ ਸਨ।

ਘਾਹ ਥੋੜੀ ਗਿੱਲੀ ਸੀ ਇਸ ਕਾਰਨ ਥੋੜਾ ਥੋੜਾ ਮਿੱਟੀ ਨਾਲ ਲਿੱਬੜੀਆਂ ਹੋਇਆਂ ਪਾਣੀ ਦੀਆਂ ਬੂੰਦਾਂ ਭਾਈ ਲਹਿਣਾ ਜੀ ਦੇ ਰੇਸ਼ਮੀ ਵਸਤਰਾ ਤੇ ਆ ਕੇ ਢਿਗਣ ਲੱਗ ਪਇਆਂ। ਵਸੱਤਰ ਦੀ ਚਿੰਤਾ ਕੀਤੇ ਬਿਨਾ ਭਾਈ ਲਹਿਣਾ ਘਾਹ ਦੀ ਪੰਡ ਨੂੰ ਸਿਰ ਤੇ ਚੁਕੀ ਰੱਖੀ ਤੇ ਗੁਰੂ ਜੀ ਦੇ ਮਗਰ ਮਗਰ ਡੇਰੇ ਵੱਲ ਤੁਰ ਪਏ।

ਡੇਰੇ ਪਹੰਚ ਕੇ ਭਾਈ ਲਹਿਣਾ ਨੇ ਪੰਡ ਜ਼ਮੀਨ ਤੇ ਰੱਖ ਦੀਤੀ। ਮਾਤਾ ਜੀ ਵਿਹੜੇ ਵਿਚ ਹੀ ਬੈਠੇ ਸਨ। ਉਹਨਾਂ ਨੇ ਭਾਈ ਲਹਿਣਾ ਦੇ ਰੇਸ਼ਮੀ ਵਸੱਤਰ ਚਿਕੜ ਨਾਲ ਲਿਬੜੇ ਵੇਖੇ ਤਾਂ ਸਤਿਗੁਰਾਂ ਨੂੰ ਕਹਿਣ ਲੱਗੀ, 'ਇਸ ਸਿੱਖ ਨੇ ਤਾਂ ਅੱਜ ਬੜਾ ਕੰਮ ਕੀਤਾ ਹੈ। ਪਹਿਲਾਂ ਇਹ ਆਪਣੇ ਪਿੰਡ ਤੋਂ ਲੂਣ ਦੀ ਪੰਡ ਚੁਕ ਲਿਆਇਆ ਤੇ ਹੁਣ ਘਾਹ ਦੀ ਪੰਡ ਖ਼ੇਤਾਂ ਤੋਂ ਚੁਕ ਕੇ ਲਿਆਇਆ ਹੈ ਜਿਸ ਨਾਲ ਇਸ ਦੇ ਸਾਰੇ ਰੇਸ਼ਮੀ ਵਸੱਤਰ ਗੰਦੇ ਹੋ ਗਏ ਹਨ।'

ਗੁਰੂ ਜੀ ਮੁਸਕਰਂਦੇ ਹੋਏ ਬੋਲੇ, 'ਭੋਲਿਏ! ਇਸ ਗਭਰੂ ਦੇ ਵਸੱਤਰ ਤੇ ਚਿਕੜ ਨਹੀਂ ਇਹ ਤਾਂ ਕੇਸਰ ਹੈ।' ਮਾਤਾ ਜੀ ਨੇ ਜਦ ਦੁਬਾਰਾ ਵੇਖਿਆਂ ਤੇ ਤਦ ਵਸੱਤਰ ਉਤੇ ਚਿੱਕੜ ਅਸਲ ਵਿਚ ਕੇਸਰ ਬਣ ਚੁਕਾ ਸੀ। ਨਾਲੇ ਗੁਰੂ ਜੀ ਨੇ ਕਹਿਆਂ, 'ਇਸ ਨੇ ਤਾਂ ਅਜੇ ਆਪਣੇ ਮੋਢਿਆਂ ਤੇ ਬੜਾ ਭਾਰ ਚੁੱਕਣਾ ਹੈ। ਰੰਗ ਵੇਖਦੇ ਚਲੋ ਕਰਤਾਰ ਦੇ।'

ਗੁਰੁ ਨਾਨਕ ਦੇਵ ਜੀ ਰਾਵੀ ਨਦੀ ਵਿਚ ਇਸਨਾਨ ਕਰਦੇ ਸਨ ਤੇ ਉਹਨਾਂ ਦੇ ਨਾਲ ਹਮੇਸ਼ਾ ਕੁਝ ਸਿੱਖ ਤੇ ਭਾਈ ਲਹਿਣਾ ਰਹਿੰਦੇ ਸਨ। ਇਕ ਦਿਨ ਗੁਰੂ ਜੀ ਨਦੀ ਵਿਚ ਇਸਨਾਨ ਕਰ ਰਹੇ ਸਨ ਤੇ ਨਦੀ ਵਿਚ ਇਕ ਤੂਫ਼ਾਨ ਜਾ ਆ ਗਿਆ। ਸਾਰੇ ਸਿੱਖ ਉਥੋਂ ਭਜ ਕੇ ਕਿਸੀ ਮਹਿਫੂਜ਼ ਜਗਾਂ ਤੇ ਚੱਲੇ ਗਏ। ਲੇਕਿਨ ਭਾਈ ਲਹਿਣਾ ਗੁਰੂ ਜੀ ਦੇ ਵਸੱਤਰ ਲੈ ਕੇ ਉਥੇਂ ਹੀ ਖੜਾ ਰਿਹਾ।

ਜਦ ਗੁਰੂ ਜੀ ਬਾਹਰ ਆਏ ਤੇ ਉਹਨਾਂ ਨੇ ਪੁਛਿਆ, 'ਭਾਈ ਲਹਿਣਾ ਤੂੰ ਨਹੀਂ ਗਿਆ ਕਿਸੀ ਮਹਿਫੂਜ਼ ਜਗਾਂ ਤੇ।' ਭਾਈ ਲਹਿਣਾ ਨੇ ਜ਼ਵਾਬ ਦਿੱਤਾ, 'ਨੋਕਰ ਦਾ ਫ਼ਰਜ਼ ਹੁੰਦਾ ਹੈ ਆਪਣੇ ਮਾਲਿਕ ਦੀ ਹਮੇਸ਼ਾ ਸੇਵਾ ਵਿਚ ਰਹੇ ਚਾਹੇ ਹਾਲਾਤ ਚੰਗੇ ਹੋਵੇ ਜਾਂ ਮੰਦੇ।' ਇਹ ਸੱਬ ਗੱਲਾ ਨੇ ਗੁਰੂ ਜੀ ਨੂੰ ਪੱਕਾ ਕਰ ਦਿੱਤਾ ਕਿ ਭਾਈ ਲਹਿਣਾ ਹੀ ਉਹਨਾਂ ਦੀ ਗੱਦੀ ਦੇ ਅਸਲੀ ਹਕਦਾਰ ਹਨ।

ਉਹਨਾਂ ਨੇ ਭਾਈ ਲਹਿਣਾ ਦਾ ਨਾਂ ਗੁਰੂ ਅੰਗਦ ਰੱਖ ਦਿੱਤਾ। ਤੇ ਉਹਨਾਂ ਨੂੰ ਇਕ ਕਿਤਾਬ ਦਿੱਤੀ ਤੇ ਕਿਹਾ ਇਸ ਨੂੰ ਪੜੋਂ ਤੇ ਇਸ ਦਿਆਂ ਹੋਰ ਕਿਤਾਬਾਂ ਬਨਾਉ ਤੇ ਸਿੱਖਾ ਨੂੰ ਪੜਣ ਲਈ ਦਿਉ। ਅਤੇ ਕੁਛ ਦਿਨ ਮਾਈ ਵੀਰੋ ਦੇ ਘਰ ਜਾ ਕੇ ਰਹੋ।

Disclaimer Privacy Policy Contact us About us