ਮਾਈ ਵਿਰਾਈ


ਮਾਈ ਵਿਰਾਈ ਜ਼ਮੀਦਾਰ ਤੱਖਤ ਮੱਲ ਦੀ ਧੀ ਸੀ। ਤਖਤ ਮਲ ੬੦ ਪਿੰਡਾ ਦਾ ਜ਼ਮੀਦਾਰ ਸੀ। ਮਾਈ ਵਿਰਾਈ ਦੇ ਸੱਤ ਭਰਾ ਸਨ। ਇਸਲਈ ਉਹਨਾਂ ਨੂੰ ਸੱਤ ਭਰਾਈ ਵੀ ਕਹਿੰਦੇ ਸਨ। ਮਾਈ ਵਿਰਾਈ ਉਹ ਹੀ ਅੋਰਤ ਹੈ ਜਿਸਨੇ ਗੁਰੂ ਅੰਗਦ ਦੇਵ ਜੀ ਦਾ ਰਿਸ਼ਤਾ ਸੰਘਰ ਦੀ ਮਾਤਾ ਖੀਵੀ ਨਾਲ ਕਰਵਾਇਆ ਸੀ।

ਜਦ ਗੁਰੂ ਨਾਨਕ ਦੇਵ ਜੀ ਸੰਘਰ ਪਿੰਡ ਵਿਚ ਗਏ ਸਨ ਤਾਂ ਮਾਈ ਵਿਰਾਈ ਨੇ ਉਹਨਾਂ ਨੂੰ ਘਰ ਚੱਲਣ ਲਈ ਕਿਹਾ ਸੀ ਤੇ ਗੁਰੂ ਜੀ ਨੇ ਕਿਹਾ ਸੀ ਇਕ ਦਿਨ ਉਹ ਜ਼ਰੂਰ ਆਉਂਗੇਂ। ਜਦ ਗੁਰੂ ਅੰਗਦ ਦੇਵ ਜੀ ਮਾਈ ਵਿਰਾਈ ਦੇ ਘਰ ਪਹੰਚੇ ਤਾਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਬਾਰੇ ਦਸਿਆਂ ਕਿ ਉਹ ਸੱਚਖੰਡ ਜਾਂ ਵਿਰਾਜੇ ਹਨ। ਤੇ ਉਹਨਾਂ ਨੇ ਮਾਈ ਵਿਰਾਈ ਨੂੰ ਕਿਹਾ ਕਿ ਉਹਨਾਂ ਦੇ ਉਥੇਂ ਰਹਿਣ ਬਾਰੇ ਕਿਸੀ ਨੂੰ ਵੀ ਕਿਸੀ ਵੀ ਕੀਮਤ ਤੇ ਪੱਤਾ ਨਾ ਚਲੇਂ।

ਮਾਈ ਵਿਰਾਈ ਨੇ ਉਹਨਾਂ ਦੀ ਗੱਲ ਮੱਣਦੇ ਹੋਏ ਕਿਸੀ ਨੂੰ ਵੀ ਪੱਤਾ ਨਹੀਂ ਲੱਗਣ ਦਿੱਤਾ। ਗੁਰੂ ਅੰਗਦ ਦੇਵ ਜੀ ਉਥੇਂ ਰਹਿੰਦੇ ਹੋਏ ਰੱਬ ਦੇ ਨਾਂ ਦਾ ਸਿਮਰਨ ਕਰਦੇ ਰਹੇ। ਜਦ ਕੁਝ ਦਿਨ ਗੁਰੂ ਜੀ ਦਾ ਪੱਤਾ ਨਾ ਚਲਿਆਂ ਤੇ ਸਿੱਖ ਉਹਨਾਂ ਦੇ ਬਾਰੇ ਪੂੱਛਣ ਲਗ ਪਏ ਤੇ ਉਹਨਾਂ ਨੂੰ ਉਡੀਕਨ ਲੱਗ ਪਏ।

ਜਦ ਬਹੁਤ ਦਿਨਾਂ ਤਕ ਗੁਰੂ ਜੀ ਬਾਰੇ ਕੁਝ ਵੀ ਪੱਤਾ ਨਹੀਂ ਚਲਿਆਂ ਤਾਂ ਅਖ਼ੀਰ ਵਿਚ ਸਾਰੇ ਸਿੱਖ ਮਿਲ ਕੇ ਬਾਬਾ ਬੂੱਢਾ ਜੀ ਕੋਲ ਗਏਂ। ਬਾਬਾ ਬੂੱਢਾ ਜੀ ਨੂੰ ਗੁਰੂ ਜੀ ਬਾਰੇ ਕੁਝ ਵੀ ਨਹੀਂ ਪਤਾ ਸੀ। ਬਾਬਾ ਬੂੱਢਾ ਜੀ ਨੇ ਮਾਤਾ ਖ਼ੀਵੀ ਕੋਲੋਂ ਪੁਛਿਆਂ ਲੇਕਿਨ ਉਹਨਾਂ ਨੂੰ ਵੀ ਕੁਝ ਨਹੀਂ ਪਤਾ ਸੀ। ਮਾਤਾ ਖ਼ੀਵੀ ਮਾਈ ਵਿਰਾਈ ਕੋਲ ਵੀ ਗੁਰੂ ਜੀ ਬਾਰੇ ਪੁੱਛਣ ਲਈ ਗਈਂ ਲੇਕਿਨ ਮਾਈ ਵਿਰਾਈ ਨੇ ਕੁਝ ਵੀ ਨਹੀਂ ਦਸਿਆਂ।

ਲੇਕਿਨ ਬਾਬਾ ਬੂੱਢਾ ਜੀ ਨੂੰ ਭਰੋਸਾ ਸੀ ਕਿ ਗੁਰੂ ਜੀ ਮਾਤਾ ਵਿਰਾਈ ਦੇ ਘਰ ਹੀ ਹਨ। ਇਸਲਈ ਉਹ ਬਲਵੰਡ ਰਬਾਬੀ ਨੂੰ ਆਪਣੇ ਨਾਲ ਲੈ ਕੇ ਮਾਈ ਵਿਰਾਈ ਦੇ ਘਰ ਵਿਚ ਚਲੇਂ ਗਏਂ। ਪੁੱਛਣ ਤੇ ਮਾਈ ਵਿਰਾਈ ਨੇ ਗੁਰੂ ਜੀ ਬਾਰੇ ਮਨਾਂ ਕਰ ਦਿੱਤਾ।

ਤੱਦ ਬਾਬਾ ਬੂੱਢਾ ਜੀ ਨੇ ਬਲਵੰਦ ਨੂੰ ਰਬਾਬ ਵਜਾਉਣ ਨੂੰ ਕਿਹਾ ਤੇ ਖ਼ੂਦ ਹੀ ਗੁਰੂ ਨਾਨਕ ਜੀ ਦਾ ਇਕ ਸ਼ਬਦ ਗਾਏਨ ਕਰ ਲੱਗ ਪਏਂ। ਜੱਦ ਗੁਰੂ ਅੰਗਦ ਜੀ ਨੇ ਰਬਾਬ ਤੇ ਸ਼ਬਦ ਦੀ ਆਵਾਜ਼ ਸੁਣੀ ਤੇ ਉਹ ਮਾਈ ਵਿਰਾਈ ਦੇ ਬੂੱਹੇ ਤੇ ਆ ਕੇ ਖੜੇ ਹੋ ਗਏ।

ਉਹ ਮੁਸਕਰਾਂ ਰਹੇ ਸੀ ਤੇ ਬੋਲਣ ਲੱਗੇ, 'ਤੁਸੀਂ ਗੁਰੂ ਨੂੰ ਲੱਭਣ ਦਾ ਤਰੀਕਾ ਢੂਂਡ ਲਿੱਤਾ ਹੈ। ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਵਿਚ ਇਤਨੀ ਤਾਕਤ ਹੈ ਕਿ ਕੋਈ ਆਪਣੇ ਆਪ ਨੂੰ ਨਹੀ ਰੋਕ ਸਕਦਾ। ਸ਼ਬਦ ਸੁਣਕੇਂ ਤੇ ਮਰੇ ਹੋਏ ਵੀ ਜ਼ੀ ਉਠੱਦੇ ਹਨ।'

ਬਾਬਾ ਬੂੱਢਾ ਜੀ ਦੇ ਬੇਨਤੀ ਕਰਣ ਤੇ ਗੁਰੂ ਜੀ ਉਹਨਾਂ ਦੇ ਨਾਲ ਸਿੱਖਾਂ ਨੂੰ ਮਿਲਣ ਲਈ ਚੱਲ ਪਏ।

Disclaimer Privacy Policy Contact us About us