ਖਡੂਰ ਸਾਹਿਬ ਵਿਖੇ ਰੌਣਕਾਂ


ਦਿਨੋ ਦਿਨ ਸਿੱਖਾਂ ਦੀ ਗਿਣਤੀ ਵਧਦੀ ਜਾ ਰਹੀ ਸੀ ਅਤੇ ਸਿੱਖੀ ਦੇ ਪ੍ਰਚਾਰ ਲਈ ਇਕ ਨਵੀ ਜੱਗਾ ਦੀ ਲੋੜ ਸੀ। ਬਾਬਾ ਬੁੱਢਾ ਜੀ ਨੇ ਸਲਾਹ ਦਿੱਤੀ ਕਿ ਪਿੰਡ ਖਡੂਰ ਦੇ ਬਾਹਰ ਇਕ ਉੱਚਾ ਟਿੱਬਾ ਹੈ, ਉਸ ਟਿੱਬੇ ਦਾ ਮਾਲਿਕ ਵੀ ਗੁਰੂ ਦਾ ਭਜਨੀਕ ਸਿੱਖ ਹੈ।

ਸਿੱਖੀ ਅੱਗੇ ਤੋਰਨ ਵਾਸਤੇ ਉਥੇ ਟਿਕਾਣਾ ਬਣਾਉਣਾ ਚਾਹੀਦਾ ਹੈ। ਸਾਰੇ ਇਸ ਗੱਲ ਵਿੱਚ ਸਹਿਮਤ ਹੋ ਗਏ ਅਤੇ ਕੁਝ ਸਮੇਂ ਵਿਚ ਹੀ ਧਰਮਸ਼ਾਲਾ ਤਿਆਰ ਹੋ ਗਈ, ਲੰਗਰਖਾਨੇ ਬਣ ਗਏ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਵਹੀਰਾਂ ਘੱਤੀ ਖਡੂਰ ਸਾਹਿਬ ਵਿਖੇ ਆਉਣ ਲੱਗ ਗਈਆਂ।

ਗੁਰੂ ਨਾਨਕ ਦੇਵ ਜੀ ਦੇ ਸਿੱਖ ਜਿਹੜੇ ਕਰਤਾਰਪੁਰ ਜਾਇਆ ਕਰਦੇ ਸਨ, ਹੁਣ ਖਡੂਰ ਸਾਹਿਬ ਆਉਣ ਲੱਗੇ। ਕੁਝ ਸਮੇਂ ਵਿਚ ਹੀ ਖਡੂਰ ਸਾਹਿਬ ਗੁਰੂ ਕੀ ਨਗਰੀ ਕਰਤਾਰਪੁਰ ਵਿਚ ਹੀ ਬਦਲ ਗਿਆ। ਦੂਸਰੇ ਸਤਿਗੁਰੂ ਦੇ ਦਰਸ਼ਨ ਲਈ ਸਾਰੇ ਹਿੰਦੁਸਤਾਨ ਵਿਚੋਂ ਸਿੱਖ ਆਉਣ ਲੱਗੇ।

ਬੇਆਬਾਦ ਟਿੱਬੇ ਉਤੇ ਇਲਾਹੀ ਕੀਰਤਨ ਦਾ ਪ੍ਰਵਾਹ ਚਲ ਪਿਆ। ਦੀਵਾਨ ਲੱਗਦੇ ਅਤੇ ਗੁਰੂ ਜੀ ਰੱਬੀ ਬਾਣੀ ਦਾ ਪ੍ਰਚਾਰ ਕਰਦੇ। ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਗੁਰੂ ਨਾਨਕ ਦੇਵ ਜੀ ਆਪ ਦੇ ਵਾਰ ਗੁਰੂ ਅੰਗਦ ਦੇਵ ਨੂੰ ਮਿਲਣ ਆਏ।

ਗੁਰੂ ਜੀ ਦੀ ਮਹਿਮਾ ਦੂਰ ਦੂਰ ਤਕ ਪਹੁੰਚ ਗਈ ਸੀ ਅਤੇ ਗੁਰੂ ਨਾਨਕ ਦੇਵ ਜੀ ਦੇ ਸਿੱਖ ਖਡੂਰ ਸਾਹਿਬ ਵਿਖੇ ਆਉਣ ਲੱਗੇ।

Disclaimer Privacy Policy Contact us About us