ਪੁੱਤਰਾਂ ਦਾ ਵਰ


ਪਟਨਾ ਨਗਰ ਵਿਚ ਧਨੀ ਵਪਾਰੀ ਰਹਿੰਦਾ ਸੀ। ਉਨ੍ਹਾਂ ਦੇ ਪਿਤਾ ਨੇ ਇਕ ਬੇੜੀ ਤਿਆਰ ਕਰਵਾਈ ਜੋ ਅਤਿ ਸੁੰਦਰ ਸੀ।

ਉਸ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਰਲਕੇ ਸੈਰ ਕਰੀਏ। ਇਸ ਤੇ ਸਾਰੇ ਸੈਰ ਕਰਨ ਲਈ ਗੰਗਾ ਦੇ ਕਿਨਾਰੇ ਪਹੁੰਚ ਗਏ।

ਬੇੜੀ ਵਿਚ ਬੈਠ ਗਏ। ਬੇੜੀ ਆਸਤਾ ਆਸਤਾ ਚਲ ਪਈ। ਪ੍ਰੰਤੂ ਅਜੇ ਥੋੜੀ ਦੂਰ ਹੀ ਗਈ ਸੀ ਕਿ ਗੰਗਾ ਦੀਆਂ ਛੱਲਾਂ ਨੇ ਘੇਰ ਲਿਆ।

ਮਲਾਹ ਨੇ ਬੜਾ ਯਤਨ ਕੀਤਾ ਪਰ ਨਿਸਫਲ। ਅਖ਼ੀਰ ਜਦੋਂ ਕੋਈ ਰਾਹ ਨਾ ਦਿਸਿਆ ਤਾਂ ਉਸ ਦੀਆਂ ਚੀਕਾਂ ਨਿਕਲ ਗਈਆਂ।

ਮਾਮਾ ਕ੍ਰਿਪਾਲ ਦਾਸ ਨੇ ਸਤਿਗੁਰਾਂ ਅਗੇ ਅਰਦਾਸ ਕੀਤੀ ਇਸ ਤੇ ਸ਼ਹਿਜ਼ਾਦਾ ਗੋਬਿੰਦ ਰਾਇ ਜੀ ਨੇ ਆਪਣੇ ਚਰਨਾਂ ਦੀ ਛੋਹ ਨਾਲ ਗੰਗਾ ਨੂੰ ਰੋਕ ਦਿਤਾ।

ਇਹ ਕੌਤਕ ਦੇਖ ਕੇ ਸਾਹੂਕਾਰ ਦਾ ਪੁੱਤਰ ਬੜਾ ਸ਼ਰਧਾਵਾਨ ਹੋ ਗਿਆ ਅਤੇ ਉਨ੍ਹਾਂ ਦਾ ਸੇਵਕ ਬਣ ਗਿਆ।

ਸੇਠ ਗੁਰੂ ਘਰ ਦਾ ਬੜਾ ਸ਼ਰਧਾਲੂ ਸੀ। ਉਸ ਦੀ ਨੂੰਹ ਦੇ ਘਰ ਕੋਈ ਬਾਲ ਨਹੀਂ ਸੀ ਹੁੰਦਾ। ਉਸ ਨੇ ਆਪਣੀ ਪਤਨੀ ਨੂੰ ਗੁਰੂ ਘਰ ਦੀ ਸ਼ਰਨ ਲੈਣ ਦੀ ਸਲਾਹ ਦਿੱਤੀ।

ਸੇਠਾਣੀ ਆਪਣੀ ਨੂੰਹ ਨੂੰ ਲੈ ਕੇ ਮਾਤਾ ਜੀ ਕੋਲ ਆਈ। ਅਵੋਂ ਬਾਲ ਗੋਬਿੰਦ ਮਾਤਾ ਜੀ ਦੀ ਗੋਦ ਵਿਚ ਬੈਠੇ ਸਨ।

ਸੇਠਾਣੀ ਨੇ ਮਾਤਾ ਜੀ ਅੱਗੇ ਬੇਨਤੀ ਕੀਤੀ ਕਿ ਉਹ ਗੁਰੂ ਜੀ ਨੂੰ ਸਿਫ਼ਾਰਸ਼ ਕਰਨ ਕਿ ਮੇਰੀ ਨੂੰਹ ਨੂੰ ਪੁੱਤਰ ਦਾ ਵਰ ਦੇਣ।

ਸੇਠਾਣੀ ਦੇ ਨਾਲ ਉਸ ਦੀਆਂ ਦਰਾਣੀਆਂ ਜਠਾਣੀਆਂ ਵੀ ਆਈਆਂ ਸਨ। ਉਨ੍ਹਾਂ ਨੇ ਵੀ ਬਾਲ ਗੁਰੂ ਅੱਗੇ ਬੇਨਤੀ ਕੀਤੀ ਕਿ ਅਸੀਂ ਤੁਹਾਡੀ ਸ਼ਰਨ ਆਈਆਂ ਹਾਂ। ਸਾਡੀ ਨੂੰਹ ਨੂੰ ਪੁੱਤਰ ਦਾ ਵਰ ਬਖ਼ਸ਼ੋ।

ਬਾਲ ਗੁਰੂ ਕੁਝ ਪਲ ਚੁੱਪ ਚਾਪ ਉਨ੍ਹਾਂ ਵਲ ਵੇਖਦੇ ਰਹੇ, ਫਿਰ ਕਹਿਣ ਲਗੇ ਕਿ ਜੇ ਇਹ ਪੁੱਤਰ ਦੀ ਦਾਤ ਲੈਣਾ ਚਾਹੁੰਦੇ ਹਨ ਤਾਂ ਇਹਨਾਂ ਨੇ ਜਿਹੜਾ ਸੁੰਦਰ ਬਜਰਾ ਨਵਾਂ ਬਣਾਇਆ ਹੈ, ਉਹ ਗੁਰੂ ਘਰ ਨੂੰ ਭੇਟਾ ਦੇ ਦੇਣ, ਫੇਰ ਅਸੀਂ ਪੁੱਤਰ ਦਾ ਵਰ ਦਿਆਂਗੇ।

ਇਸਤਰੀਆਂ ਖ਼ੁਸ਼ ਹੋ ਗਈਆਂ ਤੇ ਉਨ੍ਹਾਂ ਨੇ ਬਜਰਾ ਦੇਣਾ ਪ੍ਰਵਾਨ ਕਰ ਲਿਆ।

ਤਦ ਆਪ ਮਾਤਾ ਜੀ ਦੀ ਝੋਲੀ ਵਿਚੋਂ ਉੱਠ ਕੇ ਸੇਠਾਣੀ ਦੀ ਨੂੰਹ ਕੋਲ ਗਏ ਤੇ ਹੱਥ ਦੀ ਖੂੰਡੀ ਨਾਲ ਉਸ ਦੇ ਸਿਰ ਨੂੰ ਪੰਜ ਵਾਰ ਪੋਲੇ ਜਿਹੇ ਠਕੋਰਿਆ ਤੇ ਫ਼ੁਰਮਾਇਆ, 'ਇਸ ਦੇ ਘਰ ਪੰਜ ਪੁੱਤਰ ਹੋਣਗੇ'।

ਇਸਤਰੀਆਂ ਨਿਹਾਲ ਹੋ ਗਈਆ ਤੇ ਕਈ ਤਰ੍ਹਾਂ ਦੀਆਂ ਸੁਗਾਤਾਂ ਜੋ ਨਾਲ ਲਿਆਇਆਂ ਸਨ, ਬਾਲਾ ਜੀ ਨੂੰ ਭੇਟ ਕਰਕੇ ਖ਼ੁਸ਼ੀ ਖ਼ੁਸ਼ੀ ਵਾਪਸ ਪਰਤੀਆਂ।

ਇਸੇ ਤਰ੍ਹਾਂ ਜੋ ਵੀ ਸ਼ਰਧਾਵਾਨ ਨਰ ਨਾਰੀ ਸ਼ਰਧਾ ਧਾਰ ਕੇ ਬਾਲ ਗੁਰੂ ਪਾਸ ਆਉਂਦਾ, ਆਪ ਉਸ ਦੀ ਮਨੋਕਾਮਨਾ ਪੂਰੀ ਕਰ ਦਿੰਦੇ।

Disclaimer Privacy Policy Contact us About us