ਭੇਖੀ ਸਾਧੂ


ਬਾਲ ਗੋਬਿੰਦ ਜੀ ਗੰਗਾ ਦੇ ਕਿਨਾਰੇ ਸੈਰ ਕਰਦੇ ਦੂਰ ਇਕਾਂਤਾਂ ਵਲ ਨਿਕਲ ਜਾਂਦੇ।

ਉਥੇ ਕਈ ਜੋਗੀ, ਸੰਤ, ਮਹਾਤਮਾ ਸਮਾਧੀਆਂ ਲਾਈ ਬੈਠੇ ਹੁੰਦੇ। ਉਨ੍ਹਾਂ ਦੇ ਕੋਲ ਕਾਸੇ, ਕਰਮੰਡਲ, ਖੜਾਵਾਂ ਆਦਿ ਪਏ ਹੁੰਦੇ।

ਬਾਲ ਗੋਬਿੰਦ ਜੀ ਦੀ ਪਰਖ ਸ਼ਕਤੀ ਬੜੀ ਤੀਖਣ ਸੀ। ਜਿਸ ਸਾਧੂ ਜਾਂ ਜੋਗੀ ਦੀ ਭਗਤੀ ਲੀਨਤਾ ਕੇਵਲ ਦਿਖਾਵਾ ਹੁੰਦੀ,

ਉਹ ਝਟ ਤਾੜ ਜਾਂਦੇ ਤੇ ਉਸ ਨਾਲ ਛੇੜ ਛਾੜ ਸ਼ੁਰੂ ਕਰ ਦਿੰਦੇ।

ਕਦੀ ਕਿਸੇ ਦੀਆਂ ਖੜਾਵਾਂ ਲੁਕੋ ਦਿੰਦੇ, ਕਦੀ ਕਰਮੰਡਲ ਇਧਰ ਉਧਰ ਖਿਸਕਾ ਦਿੰਦੇ ਤੇ ਜਦੋਂ ਉਹ ਭੇਖੀ ਸਾਧ ਆਪਣੀਆਂ ਵਸਤਾਂ ਗੁੰਮ ਹੋਈਆਂ ਵੇਖਦੇ ਤਾਂ ਭਗਤੀ ਸਿਮਰਨ ਭੁੱਲ ਜਾਂਦੇ ਤੇ ਵਿਆਕੁਲ ਹੋ ਕੇ ਉਨ੍ਹਾਂ ਨੂੰ ਲੱਭਦੇ ਫਿਰਦੇ।

ਬਾਲ ਗੋਬਿੰਦ ਉਨ੍ਹਾਂ ਦੀ ਘਬਰਾਹਟ ਵੇਖ ਵੇਖ ਹੱਸਦੇ।

Disclaimer Privacy Policy Contact us About us