ਰਾਣੀ ਮਾਂ ਤੋਂ ਵਿਛੋੜਾ


ਪਰ ਰਾਜਾ ਰਾਣੀ ਨੂੰ ਛੇਤੀ ਹੀ ਆਪਣੇ ਧਰਮ ਪੁੱਤਰ ਦਾ ਵਿਛੋੜਾ ਵੇਖਣ ਤੇ ਮਜਬੂਰ ਹੋਣਾ ਪਿਆ।

ਇਕ ਦਿਨ ਬਾਲ ਗੋਬਿੰਦ ਜੀ ਨੇ ਸਹਿਜ ਭਾ ਰਾਣੀ ਮਾਂ ਨੂੰ ਦਸਿਆ, 'ਅਸੀਂ ਪੰਜਾਬ ਜਾ ਰਹੇ ਹਾਂ'।

ਰਾਣੀ ਦੇ ਹਿਰਦੇ ਤੇ ਜਿਵੇਂ ਬੱਜਰ ਆ ਟੁੱਟਾ ਹੋਵੇ।

ਚੀਸੋ ਚੀਸ ਹੋ ਕੇ ਪੁੱਛਣ ਲੱਗੀ, 'ਕਿਉਂ, ਕਿਉਂ ਪੁੱਤਰ ਜੀ! ਪੰਜਾਬ ਕਿਉਂ ਜਾ ਰਹੇ ਹੋ?'

'ਪਿਤਾ ਜੀ ਵਲੋਂ ਬੁਲਾਵਾ ਆਇਆ ਹੈ', ਬਾਲਾ ਪ੍ਰੀਤਮ ਨੇ ਦਸਿਆ।

'ਪਰ ਮੇਰਾ ਕੀ ਬਣੇਗਾ?', ਰਾਣੀ ਮਾਂ ਨੇ ਬੜੇ ਜਤਨ ਨਾਲ ਭੁੱਬਾਂ ਨਿਕਲਦੀਆਂ ਨੂੰ ਰੋਕ ਕੇ ਪੁਛਿਆ।

'ਤੁਸੀਂ ਸਾਨੂੰ ਕੋਲ ਹੀ ਸਮਝਣਾ!' ਬਾਲ ਗੋਬਿੰਦ ਜੀ ਨੇ ਦਿਲਾਸਾ ਦਿੱਤਾ, 'ਰਤਾ ਅੱਖਾਂ ਮੀਟਣਾ, ਅਸੀਂ ਤੁਹਾਡੇ ਸਾਹਮਣੇ ਹੋਵਾਂਗੇ'।

'ਆਹ ਬੇਟਾ ਜੀ! ਜੇ ਵਿਛੋੜੇ ਈ ਦੇਣੇ ਸਾ ਜੇ, ਤਾਂ ਏਨਾ ਮੋਹ ਕਿਉਂ ਪਾਇਆ ਸੀ?' ਰਾਣੀ ਵਿਰਲਾਪ ਕਰਦੀ ਬੋਲੀ।

ਫੇਰ ਹੌਲੀ ਜਿਹੀ ਕਹਿਣ ਲੱਗੇ, 'ਸਾਡਾ ਜਾਣਾ ਤਾਂ ਨਹੀਂ ਰੁਕ ਸਕਦਾ, ਤੁਸੀਂ ਕੁਝ ਸਮੇਂ ਲਈ ਸਾਡੇ ਕੋਲ ਆ ਜਾਣਾ, ਆਨੰਦਪੁਰ!', ਰਾਣੀ ਨੂੰ ਕੁਝ ਪਰਵਾਸ ਹੋਈ।

ਪਤੀ ਜੀ ਮੈਨੂੰ ਜਾਣ ਤੋਂ ਨਹੀਂ ਰੋਕਣ ਲੱਗੇ। ਉਸ ਨੇ ਸੋਚਿਆ, ਤੇ ਪਿਆਰ ਵਿਚ ਬਿਹਵਲ ਹੋ ਬਾਲਾ ਜੀ ਨੂੰ ਛਾਤੀ ਨਾਲ ਘੁਟ ਲਿਆ।

Disclaimer Privacy Policy Contact us About us