ਗੁਰਦੇਵ ਪਿਤਾ ਜੀ ਨਾਲ ਮੇਲ


ਲਖਨੌਰ ਵਿਚ ਰਹਿੰਦਿਆਂ ਬਾਲਾ ਪ੍ਰੀਤਮ ਜੀ ਹਰ ਵੇਲੇ ਇਹੋ ਤਾਂਘ ਰਖਦੇ ਸਨ ਕਿ ਕਿਸੇ ਵੇਲੇ ਵੀ ਆਪਣੇ ਗੁਰਦੇਵ ਪਿਤਾ ਜੀ ਦੀ ਗੋਦੀ ਵਿਚ ਜਾ ਬੈਠਣ।

ਅਖੀਰ ਉਨ੍ਹਾਂ ਦੀ ਮਨ ਦੀ ਮੁਰਾਦ ਪੁਰੀ ਹੋਈ। ਜਦ ਮੌਸਮ ਠੀਕ ਹੋਾਈਆ ਅਤੇ ਚੋਅ ਤੇ ਨਾਲੇ ਵੀ ਹੇਠਾਂ ਲਹਿ ਗਏ ਤਦ ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣੇ ਇਤਬਾਰੀ ਸਿੱਖਾਂ ਨੂੰ ਗੁਰੂ ਪਰਿਵਾਰ ਨੂੰ ਲੈਣ ਵਾਸਤੇ ਭੇਜਿਆ।

ਸੁਨੇਹਾ ਮਿਲਦੇ ਹੀ ਸਾਰਾ ਪਰਿਵਾਰ ਝੱਟ ਪਟ ਤਿਆਰ ਹੋ ਗਿਆ। ਪਰ ਜਦ ਇਹ ਖ਼ਬਰ ਲਖਨੌਰ ਅਤੇ ਉਸ ਦੇ ਆਲੇ ਦੁਆਲੇ ਪੁਜੀ ਤਾਂ ਇਲਾਕੇ ਦੀ ਸਾਰੀ ਸੰਗਤ ਵਹੀਰਾਂ ਘੱਤ ਕੇ ਆ ਗਈ।

ਬਾਲਾ ਪ੍ਰੀਤਮ ਨੇ ਆਪਣੇ ਚੋਜਾਂ ਨਾਲ ਕੁਝ ਮਹੀਨਿਆਂ ਵਿਚ ਹੀ ਸਾਰੇ ਇਲਾਕੇ ਨੂੰ ਮੋਹ ਲਿਆ ਸੀ।

ਕੋਈ ਵੀ ਸਿੱਖ ਉਨ੍ਹਾਂ ਨੂੰ ਰੁਕਣ ਵਾਸਤੇ ਤਾਂ ਨਹੀਂ ਸੀ ਕਹਿ ਸਕਦਾ, ਪਰ ਵਿਛੜਣ ਨੂੰ ਵੀ ਕਿਸੇ ਦਾ ਚਿਤ ਨਹੀਂ ਸੀ ਕਰਦਾ।

ਗੁਰੂ ਜੀ ਨੇ ਸਾਰਿਆਂ ਨੂੰ ਦਿਲਾਸਾ ਦਿਤਾ ਅਤੇ ਸਭ ਨੂੰ ਨਾਮ ਦਾਨ ਦੀ ਬਖਸ਼ਿਸ਼ ਕੀਤੀ।

ਗੁਰੂ ਪਰਿਵਾਰ ਪਹਿਲਾਂ ਵਾਂਗ ਹੀ ਪਾਲਕੀਆਂ, ਡੋਲਿਆਂ ਅਤੇ ਗੱਡੀਆਂ ਤੇ ਸਵਾਰ ਹੋ ਕੇ ਆਨੰਦਪੁਰ ਸਾਹਿਬ ਚਲ ਪਿਆ।

ਕੀਰਤਪੁਰ ਗੁਰੂ ਤੇਗ ਬਹਾਦਰ ਜੀ ਦੇ ਭਰਾਵਾਂ ਦੇ ਸਾਰੇ ਪਰਿਵਾਰ ਰਹਿੰਦੇ ਸਨ। ਸਾਰੇ ਰਿਸ਼ਤੇਦਾਰ ਬੜੇ ਪ੍ਰੇਮ ਅਤੇ ਉਤਸ਼ਾਹ ਨਾਲ ਮਿਲੇ।

ਬਾਲਾ ਪ੍ਰੀਤਮ ਨੂੰ ਤੱਕ ਕੇ ਸਾਰਿਆਂ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ ਆਈ। ਕਿਉਂਕਿ ਬਾਲਾ ਪ੍ਰੀਤਮ ਆਪਣੇ ਦਾਦੇ ਵਾਂਗ ਹੀ ਫ਼ੁਰਤੀਲੇ, ਦਲੇਰ ਅਤੇ ਤਾਕਤਵਾਰ ਸਨ।

ਬਾਲਾ ਪ੍ਰੀਤਮ ਸਾਰੇ ਪਰਿਵਾਰ ਨੂੰ ਮਿਲੇ ਅਤੇ ਉਨ੍ਹਾਂ ਸਾਰੇ ਅਸਥਾਨਾਂ ਦੇ ਦਰਸ਼ਨ ਕੀਤੇ ਜਿਹੜੇ ਉਨ੍ਹਾਂ ਦੇ ਦਾਦਾ ਜੀ ਨਾਲ ਸਬੰਧਤ ਸਨ।

ਅਗਲੇ ਦਿਨ ਸਾਰਾ ਪਰਿਵਾਰ ਆਨੰਦਪੁਰ ਸਾਹਿਬ ਵਲ ਚਲ ਪਿਆ। ਆਨੰਦਪੁਰ ਸਾਹਿਬ ਤੋਂ ਵੀ ਬਹੁਤ ਸੰਗਤ ਬਾਲਾ ਪ੍ਰੀਤਮ ਨੂੰ ਅਗਲਵੰਡੀ ਲੈਣ ਵਾਸਤੇ ਆ ਰਹੀ ਸੀ।

ਰਾਹ ਵਿਚ ਦੋਹਾਂ ਸੰਗਤਾਂ ਦੇ ਮੇਲ ਹੋ ਗਏ। ਦੋਵੇਂ ਸ਼ਬਦ ਗਾਉਂਦੀਆਂ ਆਨੰਦਪੁਰ ਸਾਹਿਬ ਪੁਜ ਗਈਆਂ।

ਜਦ ਉਨ੍ਹਾਂ ਨੇ ਬਾਹਰ ਜੈਕਾਰਿਆਂ ਅਤੇ ਸ਼ਬਦ ਗਾਇਨ ਦੀ ਆਵਾਜ਼ ਸੁਣੀ ਤਾਂ ਆਪ ਉਠ ਕੇ ਦਰਵਾਜ਼ੇ ਵਲ ਆਏ।

ਬਾਲਾ ਪ੍ਰੀਤਮ ਜੀ ਪਾਲਕੀ ਵਿਚੋਂ ਨਿਕਲ ਕੇ ਦੌੜ ਕੇ ਆਪਣੇ ਪਿਤਾ ਜੀ ਦੀ ਚਰਨੀਂ ਲਗ ਗਏ। ਚਰਨ ਬੋਸੀ ਕੀਤੀ।

ਗੁਰਦੇਵ ਪਿਤਾ ਜੀ ਨੇ ਆਪਣੇ ਪੁੱਤਰ ਨੂੰ ਚੁੱਕ ਕੇ ਛਾਤੀ ਨਾਲ ਲਾ ਲਿਆ।

ਰੋਪੜ ਆਦਿ ਹੁੰਦੇ ਹੋਏ ਸਾਰਾ ਪਰਿਵਾਰ ਕੀਰਤਪੁਰ ਪੁਜਾ।

ਉਸ ਸਮੇਂ ਗੁਰੂ ਸਾਹਿਬ ਦਰਬਾਰ ਵਿਚ ਬਿਰਾਜਮਾਨ ਸਨ।

Disclaimer Privacy Policy Contact us About us