ਵਿਦਿਆ


ਬਾਲ ਗੋਬਿੰਦ ਇਸ ਵੇਲੇ ਪੰਜਾਂ ਵਰਿਆਂ ਦੇ ਹੋ ਗਏ ਸਨ। ਉਨ੍ਹਾਂ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਹ ਸਮਾਂ ਯੋਗ ਵੇਖਕੇ ਉਨ੍ਹਾਂ ਦੀ ਵਿਦਿਆ ਸਿਖਿਆ ਦਾ ਉੱਤਮ ਪ੍ਰਬੰਧ ਕਰ ਦਿੱਤਾ।

ਗੁਰੂ ਦਰਬਾਰ ਦੇ ਗ੍ਰੰਥੀ ਸਾਹਿਬ ਚੰਦ ਜੀ ਬੜੇ ਗੂੜ੍ਹ ਵਿਦਵਾਨ ਸਨ, ਉਹ ਗੋਬਿੰਦ ਜੀ ਨੂੰ ਗੁਰਮੁਖੀ ਅਤੇ ਸ੍ਰੀ (ਗੁਰੂ) ਗ੍ਰੰਥ ਸਾਹਿਬ ਜੀ ਦੀ ਪੜ੍ਹਾਈ ਕਰਾਉਣ ਲੱਗੇ।

ਬਾਲ ਗੋਬਿੰਦ ਜੀ ਬੜੇ ਚੇਤੰਨ ਬੁੱਧੀ ਬਾਲਕ ਸਨ। ਉਨ੍ਹਾਂ ਨੇ ਛੇਤੀ ਹੀ ਗੁਰਮੁਖੀ ਵਿਚ ਨਿਪੁੰਨਤਾ ਪ੍ਰਾਪਤ ਕਰ ਲਈ ਅਤੇ (ਗੁਰੂ) ਗ੍ਰੰਥ ਸਾਹਿਬ ਦਾ ਸੁੰਦਰ ਪਾਠ ਕਰਨ ਲੱਗੇ। ਕਈ ਬਾਣੀਆਂ ਉਨ੍ਹਾਂ ਨੇ ਜ਼ਬਾਨੀ ਕੰਠ ਕਰ ਲਈਆਂ।

ਇਸ ਤੋਂ ਬਾਅਦ ਕਾਜ਼ੀ ਪੀਰ ਮੁਹੰਮਦ ਸਾਹਿਬ ਗੋਬਿੰਦ ਜੀ ਨੂੰ ਫ਼ਾਰਸੀ ਭਾਸ਼ਾ ਦੀ ਤਾਲੀਮ ਦੇਣ ਲੱਗੇ।

ਫ਼ਾਰਸੀ ਉਸ ਸਮੇਂ ਮੁਗ਼ਲ ਦਰਬਾਰ ਦੀ ਸਰਕਾਰੀ ਬੋਲੀ ਸੀ, ਇਸ ਲਈ ਇਸ ਦਾ ਗਿਆਨ ਸਮੇਂ ਦੀ ਲੋੜ ਸੀ।

ਫ਼ਾਰਸੀ ਤੋਂ ਬਾਅਦ ਬਾਲ ਗੋਬਿੰਦ ਜੀ ਨੇ ਸੰਸਕ੍ਰਿਤ ਅਤੇ ਬ੍ਰਿਜੀ ਭਾਸ਼ਾ ਦੀ ਸਿਖਿਆ ਵੀ ਪ੍ਰਾਪਤ ਕਰ ਲਈ।

ਪੜ੍ਹਾਈ ਲਿਖਾਈ ਦੇ ਨਾਲ ਨਾਲ ਗੋਬਿੰਦ ਜੀ ਸ਼ਸਤਰ ਵਿਦਿਆ ਤੇ ਘੋੜ ਸਵਾਰੀ ਦੀ ਸਿਖਲਾਈ ਵੀ ਲੈਂਦੇ ਰਹੇ ਅਤੇ ਛੇਤੀ ਹੀ ਇਹਨਾਂ ਵਿਚ ਪ੍ਰਬੀਨਤਾ ਪ੍ਰਾਪਤ ਕਰ ਲਈ।

ਉਨ੍ਹਾਂ ਨੂੰ ਸ਼ਿਕਾਰ ਖੇਡਣ ਦਾ ਬੜਾ ਸ਼ੋਕ ਸੀ। ਕਈ ਵਾਰ ਸ਼ਿਕਾਰ ਖੇਡਦੇ ਆਪ ਸਾਥੀਆਂ ਨਾਲ ਦੂਰ ਦੂਰ ਦੀ ਸੈਰ ਕਰ ਆਉਂਦੇ।

ਇਵੇਂ ਆਪਣੇ ਜੀਵਨ ਵਿਚ ਆਉਣ ਵਾਲੇ ਮਹਾਨ ਘੋਲ ਲਈ ਉਹ ਆਪਣੇ ਆਪ ਨੂੰ ਤਿਆਰ ਕਰਦੇ ਰਹੇ।

Disclaimer Privacy Policy Contact us About us