ਗੁਰ ਗੱਦੀ ਦੀ ਬਖ਼ਸ਼ਿਸ਼


ਗੁਰੂ ਤੇਗ ਬਹਾਦਰ ਜੀ ਦਿੱਲੀ ਜਾਂਦੇ ਸਮੇਂ ਹੁਕਮ ਕਰ ਗਏ ਸਨ ਕਿ ਸਾਡੇ ਮਗਰੋਂ ਗੁਰ ਗੱਦੀ ਦੀਆਂ ਜ਼ਿੰਮੇਵਾਰੀਆਂ ਸਾਡਾ ਸਾਹਿਬਜ਼ਾਦਾ ਸੰਭਾਲੇਗਾ।

ਉਸ ਹੁਕਮ ਅਨੁਸਾਰ ਆਪ ਦੀ ਸ਼ਹੀਦੀ ਤੋਂ ਕੁਝ ਚਿਰ ਮਗਰੋਂ ਮਘਰ ਸੰਮਤ 1732 ਵਿਚ ਸ੍ਰੀ ਗੋਬਿੰਦ ਰਾਏ ਜੀ ਨੂੰ ਗੁਰ ਗੱਦੀ ਉਪਰ ਬਿਠਾਉਣ ਦੀ ਰਸਮ ਕੀਤੀ ਗਈ।

ਵੈਸੇ ਆਪ ਜੀ ਦੀ ਗੁਰਿਆਈ ਦਾ ਸਮਾਂ ਤਾਂ ਨੌਵੀਂ ਪਾਤਸ਼ਾਹੀ ਜੀ ਦੀ ਸ਼ਹੀਦੀ ਵਾਲੇ ਦਿਨ, ਮੱਘਰ ਸੁਦੀ 5 ਸੰਮਤ 1732 ਤੋਂ ਹੀ ਆਰੰਭ ਹੋਇਆ।

ਬਾਬਾ ਬੁੱਢਾ ਜੀ ਦੀ ਅੰਸ ਵਿਚੋਂ ਬਾਬਾ ਰਾਮ ਕੁੰਵਰ ਜੀ ਨੇ ਮਰਿਆਦਾ ਅਨੁਸਾਰ ਆਪ ਜੀ ਨੂੰ ਕਲਗੀ ਸਜਾ ਕੇ, ਸ੍ਰੀ ਸਾਹਿਬ ਤੇ ਗਾਤਰਾ ਪਹਿਨਾ ਕੇ ਤੇ ਗੁਰ-ਗੱਦੀ ਦਾ ਤਿਲਕ ਦੇ ਕੇ ਗੁਰਿਆਈ ਦੀ ਰਸਮ ਅਦਾ ਕੀਤੀ।

Disclaimer Privacy Policy Contact us About us