ਕਾਬਲੀ ਤੰਬੂ


ਉਸ ਸਮੇਂ ਸ਼ਾਮਿਆਨੇ ਅਤੇ ਤੰਬੂ ਬਾਣਾਉਣ ਵਿਚ ਅਫਗਾਨਿਸਤਾਨ ਦਾ ਸ਼ਹਿਰ ਕਾਬਲ ਬਹੁਤ ਪ੍ਰਸਿੱਧ ਸੀ।

ਬਾਦਸ਼ਾਹ ਔਰੰਗਜ਼ੇਬ ਨੇ ਇਕ ਬਹੁਤ ਵਧੀਆ ਤੇ ਸੁੰਦਰ ਤੰਬੂ ਮੰਗਵਾਇਆ, ਜਿਸ ਨੂੰ ਵੇਖਣ ਵਾਸਤੇ ਵੀ ਕਈ ਲੋਕ ਤਰਸਦੇ ਸਨ।

ਉਸ ਉਤੇ ਸੋਨੇ ਅਤੇ ਚਾਂਦੀ ਦੇ ਤਿੱਲੇ ਨਾਲ ਕਈ ਪ੍ਰਕਾਰ ਦੇ ਵੇਲ, ਬੂਟੇ, ਪੰਛੀ, ਜਾਨਵਰ ਅਤੇ ਦ੍ਰਿਸ਼ ਬਣਾਏ ਗਏ ਸਨ।

ਜਦ ਦਿੱਲੀ ਦੇ ਸਿੱਖਾਂ ਨੇ ਉਸ ਤੰਬੂ ਨੂੰ ਵੇਖਿਆ ਤਾਂ ਉਨ੍ਹਾਂ ਦੀ ਕਾਬਲ ਦੇ ਸਿੱਖਾਂ ਨੂੰ ਲਿਖਿਆ ਕਿ ਉਹ ਇਕ ਵਧੀਆ ਤੰਬੂ ਗੁਰੂ ਜੀ ਲਈ ਬਣਾ ਕੇ ਭੇਜਣ।

ਕਾਬਲ ਵਿਚ ਇਕ ਬਹੁਤ ਅਮੀਰ ਆਦਮੀ ਰਹਿੰਦਾ ਸੀ, ਜਿਸ ਦਾ ਨਾਂ ਦੁਨੀ ਚੰਦ ਸੀ।

ਜਦ ਦੁਨੀ ਚੰਦ ਨੇ ਤੰਬੂ ਬਣਾਉਣਾ ਆਰੰਭ ਕੀਤਾ ਤਾਂ ਓਥੋਂ ਦੇ ਦੋ ਹੋਰ ਸਿੱਖਾਂ ਨੂੰ ਉਸ ਦੀ ਸਹਾਇਤਾ ਕੀਤੀ ਅਤੇ ਤੰਬੂ ਵਿਚ ਏਨੀ ਵਧੀਆ ਚਿੱਤਰਕਾਰੀ ਕੀਤੀ ਕਿ ਉਹ ਬਾਦਸ਼ਾਹ ਦੇ ਤੰਬੂ ਨਾਲੋਂ ਕਈ ਗੁਣਾਂ ਵਧੀਆ ਸੀ।

ਇਸ ਆਕਾਰ ਵਿਚ ਵੀ ਏਡਾ ਵੱਡਾ ਸੀ ਕਿ ਇਸ ਵਿਚ ਗੁਰੂ ਸਾਹਿਬ ਦਾ ਦਰਬਾਰ ਵੀ ਲੱਗ ਸਕਦਾ ਸੀ।

ਸੰਨ 1680 ਈ: ਵਿਚ ਵਿਸਾਖੀ ਦੇ ਸਮੇਂ ਕਾਬਲ, ਕੰਧਾਰ, ਗਜ਼ਨੀ ਆਦਿ ਦੇਸ਼ਾਂ ਅਤੇ ਆਪਣੇ ਦੇਸ਼ ਤੋਂ ਬਹੁਤ ਸੰਗਤ ਗੁਰੂ ਜੀ ਦੇ ਦਰਸ਼ਨਾਂ ਨੂੰ ਆਈ।

ਉਹ ਆਪਣੇ ਨਾਲ ਬਹੁਤ ਸੁਗਾਤਾਂ ਲਿਆਏ। ਇਨ੍ਹਾ ਸੁਗਾਤਾਂ ਵਿਚ ਕਾਬਲੀ ਤੰਬੂ, ਈਰਾਨੀ ਕਾਲੀਨ, ਧੁੱਸੇ, ਗਲੀਚੇ ਅਤੇ ਚਾਦਰਾਂ ਸ਼ਾਮਲ ਸਨ।

Disclaimer Privacy Policy Contact us About us