ਭੀਖਣ ਸ਼ਾਹ ਦਾ ਦਰਸ਼ਨਾਂ ਲਈ ਆਉਣਾ


ਭੀਖਣ ਸ਼ਾਹ ਇਕ ਪਹੁੰਚੇ ਹੋਏ ਫ਼ਕੀਰ ਸਨ। ਉਨ੍ਹਾਂ ਨੇ ਰੱਬ ਦੀ ਏਨੀ ਭਗਤੀ ਕੀਤੀ ਸੀ ਕਿ ਆਪ ਹੀ ਰੱਬੀ ਰੂਪ ਬਣ ਗਏ ਸਨ।

ਉਹ ਪੰਜਾਬ ਦੇ ਇਕ ਪਿੰਡ ਸਿਆਣਾਂ ਦੇ ਰਹਿਣ ਵਾਲੇ ਸਨ। ਉਨ੍ਹਾ ਦਾ ਜਨਮ ਏਸੇ ਪਿੰਡ ਵਿਚ ਹੀ ਸੰਨ 1637 ਈ: ਨੂੰ ਹੋਇਆ ਸੀ।

ਉਨ੍ਹਾਂ ਦੀ ਇਬਾਦਤ ਅਤੇ ਪਾਕ ਪਵਿੱਤਰ ਜੀਵਨ ਤੋਂ ਪ੍ਰਭਾਵਤ ਹੋ ਕੇ ਇਲਾਕੇ ਦੇ ਲੋਕ ਉਨ੍ਹਾਂ ਦਾ ਬਹੁਤ ਆਦਰ ਮਾਣ ਕਰਦੇ ਸਨ। ਲੱਖਾਂ ਹਿੰਦੂ ਮੁਸਲਮਾਨ ਉਨ੍ਹਾਂ ਦੇ ਸ਼ਰਧਾਲੂ ਸਨ।

ਇਕ ਦਿਨ ਜਦ ਉਹ ਆਪਣੀ ਇਬਾਦਤ ਵਿਚ ਲੀਨ ਸਨ ਤਾਂ ਉਨ੍ਹਾਂ ਨੂੰ ਪੂਰਬ ਵਾਲੇ ਪਾਸੇ 'ਰੱਬੀ ਨੂਰ' ਦਿਖਾਈ ਦਿੱਤਾ।

ਉਨ੍ਹਾਂ ਨੇ ਆਪਣੇ ਰੱਬੀ ਗਿਆਨ ਰਾਹੀਂ ਸਮਝ ਲਿਆ ਕਿ ਪੂਰਬ ਵਾਲੇ ਪਾਸੇ ਕਿਸੇ ਰੱਬੀ ਮਹਾਂਪੁਰਖ ਨੇ ਜਨਮ ਲਿਆ ਹੈ।

ਇਸ ਰੱਬੀ ਜਲਵੇ ਦੀ ਖਿੱਚ ਕਾਰਨ ਉਨ੍ਹਾਂ ਪੱਛਮ ਦੀ ਬਜਾਏ ਪੂਰਬ ਵੱਲ ਸਿਜਦਾ ਕੀਤਾ।

ਉਨ੍ਹਾਂ ਦੇ ਸ਼ਰਧਾਲੂ ਉਨ੍ਹਾਂ ਦੇ ਇਸ ਕਾਰਜ ਤੇ ਬਹੁਤ ਹੈਰਾਨ ਹੋਏ ਅਤੇ ਉਨ੍ਹਾਂ ਨੇ ਇਸ ਦਾ ਕਾਰਨ ਪੁੱਛਿਆ।

ਪੀਰ ਜੀ ਨੇ ਦੱਸਿਆ ਕਿ ਅੱਜ ਮੈਂ ਪੂਰਬ ਵਾਲੇ ਪਾਸੇ ਪਟਨਾ ਸ਼ਹਿਰ ਇਕ ਰੱਬੀ ਨੂਰ ਦਾ ਜ਼ਲਵਾ ਵੇਖਿਆ ਹੈ। ਉਥੇ ਇਕ ਮਹਾਂਪੁਰਖ ਦੇ ਘਰ ਰੱਬੀ ਪੈਗੰਬਰ ਨੇ ਜਨਮ ਲਿਆ ਹੈ। ਮੈਂ ਉਸ ਬਾਲਕ ਦੇ ਦਰਸਨ ਕਰਨਾ ਚਾਹੁੰਦਾ ਹਾਂ।

ਪੀਰ ਜੀ ਆਪਣੇ ਕੁਝ ਚੋਣਵੇਂ ਸਾਥੀਆਂ ਨੂੰ ਲੈ ਕੇ ਸੈਂਕੜੇ ਮੀਲਾਂ ਦਾ ਸਫ਼ਰ ਕਰਕੇ ਗੰਗਾ ਕਿਨਾਰੇ ਪਟਨਾ ਸ਼ਹਿਰ ਵਿਖੇ ਪਹੁੰਚ ਗਏ।

ਪੀਰ ਜੀ ਦਰਵਾਜ਼ੇ ਤੇ ਪਹੁੰਚ ਕੇ ਬਾਲਾ ਪ੍ਰੀਤਮ ਦੇ ਦਰਸ਼ਨਾਂ ਦੀ ਮੰਗ ਕੀਤੀ।

ਮਾਤਾ ਜੀ ਨੇ ਪੀਰ ਜੀ ਦਾ ਏਨੀ ਦੂਰ ਤੋਂ ਆਉਣਾ ਸੁਣ ਕੇ ਬੜੇ ਪ੍ਰਭਾਵਤ ਹੋਏ। ਉਨ੍ਹਾਂ ਨੇ ਉਸੇ ਵੇਲੇ ਪੀਰ ਜੀ ਨੂੰ ਅੰਦਰ ਬੁਲਾ ਕੇ ਆਦਰ ਨਾਲ ਬਿਠਾਇਆ।

ਜਦੋਂ ਬਾਲ ਗੋਬਿੰਦ ਉਨ੍ਹਾਂ ਦੇ ਸਾਹਮਣੇ ਹੋਏ ਤਾਂ ਭੀਖਣ ਸ਼ਾਹ ਨੇ ਖੜੇ ਹੋ ਕੇ ਉਨ੍ਹਾਂ ਨੂੰ ਸਿਜਦਾ ਕੀਤਾ। ਫਿਰ ਉਨ੍ਹਾਂ ਨੇ ਆਪਣੇ ਚੌਗੇ ਵਿਚੋਂ ਦੋ ਕੁੱਜੀਆਂ ਕਢੀਆਂ।

ਇਕ ਵਿਚ ਉਨ੍ਹਾਂ ਨੇ ਦੁੱਧ ਪਾਇਆ ਤੇ ਦੂਜੀ ਵਿਚ ਪਾਣੀ ਅਤੇ ਦੋਵੇਂ ਕੁੱਜੀਆਂ ਗੋਬਿੰਦ ਜੀ ਦੇ ਅੱਗੇ ਕੀਤੀਆਂ।

ਸਹਿਬਜ਼ਾਦਾ ਜੀ ਮੁਸਕਰਾਏ ਤੇ ਉਨ੍ਹਾਂ ਨੇ ਆਪਣੇ ਦੋਵੇਂ ਹੱੱਥ ਦੋਹਾਂ ਕੁੱਜੀਆਂ ਉੱਤੇ ਰਖ ਦਿੱਤੇ।

ਇਹ ਵੇਖ ਕੇ ਸਾਈਂ ਜੀ ਦਾ ਚਿਹਰਾ ਖਿੜ ਗਿਆ। ਉਨ੍ਹਾਂ ਨੇ ਇਕ ਵਾਰ ਫੇਰ ਬਾਲਕ ਦੇ ਚਰਨਾਂ ਤੇ ਸਿਰ ਨਿਵਾਇਆ ਤੇ ਕਿਹਾ ਸਾਡੇ ਧੰਨ ਭਾਗ ਹਨ, ਸਾਹਿਬਜ਼ਾਦਾ ਜੀ ਨੇ ਮੇਰੀ ਦਿੱਲੀ ਖ਼ਾਹਸ਼ ਪੂਰੀ ਕਰ ਦਿਤੀ ਹੈ।

ਕੋਲ ਬੈਠੇ ਸਜਣਾਂ ਨੂੰ ਉਨ੍ਹਾਂ ਨੇ ਦਸਿਆ ਕਿ ਮੈਂ ਸਾਹਿਬਜਾਦਾ ਜੀ ਦਾ ਪਰਤਾਵਾ ਲਿਆ ਹੈ ਕਿ ਉਹ ਹਿੰਦੂਆਂ ਦਾ ਪੱਖ ਲੈਣਗੇ ਕਿ ਮੁਸਲਮਾਨਾਂ ਦਾ। ਉਨ੍ਹਾਂ ਨੇ ਸਪੱਸ਼ਟ ਕਰ ਦਿਤਾ ਹੈ ਕਿ ਉਹ ਦੋਹਾਂ ਨੂੰ ਇਕੋ ਜਿਹਾ ਜਾਣਨਗੇ। ਸਾਈਂ ਜੀ ਦੇ ਬਚਣ ਸੁਣ ਕੇ ਸਾਰੇ ਨਿਹਾਲ ਹੋ ਗਏ।

Disclaimer Privacy Policy Contact us About us