ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ


ਸਿਪਾਹੀ ਬਾਲਕਾਂ ਨੂੰ ਉਸੇ ਪਲ ਬਾਹਰ ਲੈ ਗਏ।

ਰਾਜ ਦੇ ਮਿਸਤਰੀ ਬੁਲਾਏ ਗਏ। ਇੱਟਾਂ ਤੇ ਗਾਰਾ ਮੰਗਵਾਇਆ ਗਿਆ ਅਤੇ ਸਾਹਿਬਜ਼ਾਦਿਆਂ ਦੇ ਦੁਆਲੇ ਕੰਧਾਂ ਦੀ ਉਸਾਰੀ ਸ਼ੁਰੂ ਹੋਈ।

ਜਿਉਂ ਜਿਉਂ ਕੰਧ ਉੱਚੀ ਹੁੰਦੀ ਗਈ, ਕਾਜ਼ੀ ਮੁੜ ਮੁੜ ਸਾਹਿਬਜ਼ਾਦਿਆਂ ਨੂੰ ਇਸਲਾਮ ਕਬੂਲ ਕਰ ਲੈਣ ਲਈ ਆਖਦਾ ਰਿਹਾ ਪਰ ਸਾਹਿਬਜ਼ਾਦੇ ਆਪਣੇ ਨਿਸਚੇ ਤੇ ਅਡਿੱਗ ਰਹੇ।

ਜਦੋਂ ਕੰਧ ਗਰਦਨਾਂ ਤਕ ਪਹੁੰਚੀ ਤਾਂ ਹਵਾ ਰੁਕ ਜਾਣ ਕਰਕੇ ਬਾਲਕ ਬੇਸੁਧ ਜਿਹੇ ਹੋ ਗਏ ਤੇ ਕੰਧ ਦੇ ਉੱਤੇ ਡਿੱਗ ਪਏ। ਕੰਧ ਅਜੇ ਕੱਚੀ ਹੀ ਸੀ। ਬਾਲਕਾਂ ਦੇ ਭਾਰ ਨਾਲ ਬਾਹਰ ਨੂੰ ਡਿੱਗ ਪਈ। ਕੰਧ ਦੇ ਨਾਲ ਹੀ ਬਾਲਕ ਵੀ ਬੇਸੁਰਤ ਹੋ ਕੇ ਧਰਤੀ ਤੇ ਆ ਪਏ।

ਲੋਕ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਰਾਮਾਤ ਆਖਣ ਲੱਗੇ।

ਨਵਾਬ ਵਜ਼ੀਦ ਖਾਂ ਨੂੰ ਖ਼ਬਰ ਕੀਤੀ ਗਈ। ਉਹ ਦੀਵਾਨ ਸੁੱਚਾ ਨੰਦ ਨੂੰ ਨਾਲ ਲੈ ਕੇ ਉਥੇ ਪਹੁੰਚਾ। ਸੁੱਚਾ ਨੰਦ ਦੀ ਸਲਾਹ ਨਾਲ ਉਸ ਨੇ ਦੋ ਜੱਲਾਦਾਂ ਨੂੰ ਬੁਲਾਇਆ।

ਉਹਨਾਂ ਜੱਲਾਦਾਂ ਨੂੰ ਕਿਸੇ ਦੋਸ਼ ਕਾਰਨ ਨੋਕਰੀ ਤੋਂ ਹਟਾ ਦਿੱਤਾ ਗਿਆ ਸੀ। ਉਨ੍ਹਾਂ ਨੂੰ ਮੁਆਫ਼ੀ ਤੇ ਨੌਕਰੀ ਤੇ ਬਹਾਲ ਕਰ ਦੇਣ ਦਾ ਲਾਲੱ ਦੇ ਕੇ ਸਾਹਿਬਜ਼ਾਦਿਆਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਹੀ ਕਤਲ ਕਰ ਦੇਣ ਦਾ ਹੁਕਮ ਦਿੱਤਾ ਗਿਆ।

ਹੁਕਮ ਹੁੰਦਿਆਂ ਹੀ ਉਹਨਾਂ ਨੀਚ ਪਠਾਨਾਂ ਨੇ ਤੇਗੇ ਧੂਰ ਲਏ ਤੇ ਰਾਖਸ਼ਾਂ ਵਰਗੀ ਬੇ-ਰਹਿਮੀ ਨਾਲ ਮਾਸੂਮ ਬਾਲਕਾਂ ਦੇ ਕੋਮਲ ਸੀਸ ਧੜਾਂ ਨਾਲੋ ਅੱਡ ਕਰ ਦਿੱਤੇ।

ਪਰ ਵਜ਼ੀਦ ਖਾਂ ਹੱਸ ਰਿਹਾ ਸੀ.... ਸੁੱਚਾ ਨੰਦ ਨਾਲ ਹੱਸ ਰਿਹਾ ਸੀ।

ਜਦੋਂ ਇਹ ਖ਼ਬਰ ਵੱਡੇ ਮਾਤਾ ਜੀ ਨੂੰ ਬੁਰਜ ਵਿਚ ਪਹੁੰਚੀ ਤਾਂ ਉਹਨਾਂ ਨੇ ਅਰਦਾਸਾ ਸੋਧਿਆ ਅਤੇ ਅਕਾਲ ਪੁਰਖ ਦਾ ਧੰਨਵਾਦ ਦੀਤਾ ਕੀ ਅੰਞਾਣ ਬਾਲਕ ਧਰਮ ਤੋਂ ਡੋਲੇ ਨਹੀਂ ਸਗੋਂ ਪ੍ਰੀਖਿਆ ਵਿਚ ਸਫਲ ਰਹੇ ਤੇ ਪਿਤਾ ਦਾ ਨਾਂ ਉੱਚਾ ਕਰ ਗਏ।

ਫਿਰ ਮਾਤਾ ਜੀ ਸਮਾਧੀ ਵਿਚ ਜੁੜ ਗਏ ਤੇ ਅਕਾਲ ਪੁਰਖ ਦੇ ਚਰਨਾਂ ਵਿਚ ਧਿਆਨ ਜੋੜ ਕੇ ਪ੍ਰਾਣ ਤਿਆਗ ਦਿੱਤੇ।

Disclaimer Privacy Policy Contact us About us