ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸੰਦੇਸ਼ਾ


ਜਦੋਂ ਮਾਹੀ ਨੇ ਇਹ ਵਾਰਤਾ ਗੁਰੂ ਜੀ ਨੂੰ ਸੁਣਾਈ ਤਾਂ ਗੁਰੂ ਜੀ ਉਸ ਸਮੇਂ ਤਲਵਾਰ ਦੇ ਸਿਰੇ ਨਾਲ ਇਕ ਕਾਹੀ ਦੇ ਬੂਟੇ ਨੂੰ ਜੜ੍ਹ ਤੋਂ ਖਰੋਚ ਰਹੇ ਸਨ।

ਜਦੋਂ ਵਾਰਤਾ ਪੂਰੀ ਹੋਈ ਤਾਂ ਆਪ ਜੀ ਨੇ ਮਾਹੀ ਤੋਂ ਪੁੱਛਿਆ।

'ਮਲੇਰੀਏ ਸਰਦਾਰ ਤੋਂ ਬਿਨਾਂ ਕਚਹਿਰੀ ਵਿਚ ਕਿਸੇ ਹੋਰ ਨੇ ਬਚਿਆਂ ਦੀ ਹਮਾਇਤ ਕੀਤੀ ਸੀ ਕਿ ਨਹੀਂ?'

ਮਾਹੀ ਨੇ ‘ਨਹੀਂ' ਵਿਚ ਉੱਤਰ ਦਿੱਤਾ।

ਤਦ ਗੁਰੂ ਜੀ ਨੇ ਤਲਵਾਰ ਨਾਲ ਕਾਹੀ ਦੇ ਬੂਟੇ ਨੂੰ ਜੜੋ ਉਖਾੜ ਕੇ ਬਚਨ ਕੀਤਾ-

'ਮਲੇਰ ਕੋਟੀਏ ਸਰਦਾਰ ਤੋਂ ਬਿਨਾਂ ਸਭਨਾਂ ਮੁਗ਼ਲਾਂ ਦੀ ਜੜ੍ਹ ਇਸ ਬੂਟੇ ਵਾਂਗ ਪੁੱਟੀ ਜਾਵੇਗੀ। ਜਿਸ ਸਰਹਿੰਦ ਸ਼ਹਿਰ ਵਿਚ ਅਜਿਹੇ ਅਣ ਮਨੁੱੱਖੀ ਅਤਿਆਚਾਰ ਹੋਏ ਹਨ, ਉਸ ਦੀ ਇੱਟ ਨਾਲ ਇੱਟ ਖੜਕ ਜਾਵੇਗੀ। ਅੱਜ ਤੋਂ ਇਹ ਗੁਰੂ ਮਾਰੀ ਸਰਹਿੰਦ ਹੈ'।

ਮਾਹੀ ਨੇ ਹੋਰ ਦਸਿਆ ਕਿ ਬਾਲਾ ਫੂਲ ਜੋ ਗੁਰੂ ਘਰ ਦਾ ਪ੍ਰੇਮੀ ਸਿੱਖ ਹੈ, ਉਸਦਾ ਪੁੱਤਰ ਤਰਲੋਕ ਸਿੰਘ ਸਰਕਾਰੀ ਮਾਮਲਾ ਤਾਰਨ ਸਰਹਿੰਦ ਆਇਆ ਸੀ।

ਉਸ ਨੇ ਜਦੋਂ ਇਸ ਸਾਕੇ ਦੀ ਖ਼ਬਰ ਸੁਣੀ ਤਾਂ ਉਸੇ ਵੇਲੇ ਕਚਹਿਰੀ ਪਹੰਚਾ ਤੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀਆਂ ਮ੍ਰਿਤਕ ਦੇਹਾਂ ਪ੍ਰਾਪਤ ਕਰਕੇ ਬੜੇ ਸਤਿਕਾਰ ਨਾਲ ਉਨ੍ਹਾਂ ਦਾ ਸਸਕਾਰ ਕੀਤਾ।

Disclaimer Privacy Policy Contact us About us