ਗ਼ਰੀਬਣੀ ਮਾਈ ਦਾ ਪਿਆਰ


ਗੁਰੂ ਦਰਬਾਰ ਵਿਚ ਅਨੇਕਾਂ ਰਾਜੇ ਮਹਾਰਾਜੇ, ਧਨਾਢ ਤੇ ਅਮੀਰ ਆਉਂਦੇ ਤੇ ਹਰ ਤਰ੍ਹਾਂ ਦੇ ਅਨੰਦ ਸੁਖ ਸ਼ਾਂਤੀ ਪ੍ਰਾਪਤ ਕਰ ਕੇ ਜਾਂਦੇ।

ਇਕ ਦਿਨ ਇਕ ਗ਼ਰੀਬ ਮਾਈ ਨੇ ਗੁਰੂ ਜੀ ਲਈ ਇਕ ਚਾਦਰ ਹਥੀਂ ਤਿਆਰ ਕੀਤੀ ਤੇ ਦੋ ਰੋਟਿਆਂ ਪਕਾਈਆਂ ਤੇ ਮਨ ਵਿਚ ਸ਼ਰਧਾ ਲੈ ਆਈ ਕਿ ਜੇ ਪਾਤਸ਼ਾਹ ਦੇ ਦਰਬਾਰ ਵਿਚੋਂ ਸਭ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ ਤਾਂ ਮੈਥੋਂ ਵੀ ਪਾਤਸ਼ਾਹ ਮੰਗ ਕੇ ਰੋਟੀ ਲੈਣਗੇ।

ਇਸ ਜਗਿਆਸਾ ਨਾਲ ਗੁਰ ਦਰਸ਼ਨਾਂ ਲਈ ਆਈ। ਪਰ ਉਥੇ ਪਾਤਸ਼ਾਹ ਦੇ ਦਰਬਾਰ ਵਿਚ ਬੇਅੰਤ ਸੰਗਤਾਂ ਸਨ। ਉਹ ਇਕ ਪਾਸੇ ਹੋ ਕੇ ਬੈਠ ਗਈ।

ਪਰ ਮਨ ਵਿਚ ਸ਼ਰਧਾ ਨਾਲ ਜੋਦੜੀਆਂ ਕਰਨ ਲਗੀ, 'ਪਾਤਸ਼ਾਹ ਨਿਮਾਣੀ ਨਿਤਾਣੀ, ਨਾਚੀਜ਼ ਨੂੰ ਵੀ ਆਪਣੀ ਯਾਦ ਵਿਚ ਲਿਆਕੇ ਇਹ ਪ੍ਰਸ਼ਾਦ ਪ੍ਰਵਾਨ ਕਰੋ'।

ਸੰਗਤਾਂ ਦੀ ਕੁਝ ਆਵਾਜਾਈ ਘਟੀ ਤੇ ਉਸ ਬਿਰਧ ਮਾਈ ਤੇ ਨਜ਼ਰ ਪਈ ਤੇ ਕਹਿਣ ਲਗੇ ਸਾਨੂੰ ਭੁਖ ਲਗੀ ਹੈ ਜੋ ਸਾਡੇ ਵਾਸਤੇ ਰੋਟੀ ਲਿਆਈ ਹੋ ਦੇ ਦਿਉ।

ਮਾਈ ਨੇ ਆਪਣੇ ਆਪ ਨੂੰ ਸੁਭਾਗੀ ਸਮਝ ਕੇ ਪ੍ਰਸ਼ਾਦ ਗੁਰੂ ਜੀ ਨੂੰ ਦਿੱਤਾ ਅਤੇ ਉਨ੍ਹਾਂ ਨੇ ਆਪ ਛਕਿਆ ਤੇ ਮਾਈ ਨੂੰ ਸੀਤ ਪ੍ਰਸ਼ਾਦ ਦਿੱਤਾ।

Disclaimer Privacy Policy Contact us About us