ਮੁਗ਼ਲ ਸ਼ਾਸਕਾਂ ਨਾਲ ਵਾਸਤਾ


ਬਾਦਸ਼ਾਹ ਸ਼ਾਹ ਜਹਾਨ ਦਾ ਦਿਲ ਗੁਰੂ ਘਰ ਵਲੋਂ ਸਾਫ਼ ਹੋ ਗਿਆ ਸੀ। ਉਹ ਹੁਣ ਸਿੱਖਾਂ ਦੇ ਮਾਮਲਿਆਂ ਵਿਚ ਦਖ਼ਲ ਨਹੀਂ ਸੀ ਦਿੰਦਾ।

ਦਾਰਾ ਸ਼ਿਕੋਹ ਵੀ ਗੁਰੂ ਹਰਿ ਰਾਇ ਜੀ ਵਲ ਸ਼ਰਧਾ ਦੀ ਭਾਵਨਾ ਰਖਦਾ ਸੀ। ਇਸ ਲਈ ਗੁਰੂ ਘਰ ਤੇ ਗੁਰਸਿੱਖਾਂ ਨੂੰ ਅਮਨ ਚੈਨ ਦਾ ਸਮਾਂ ਪ੍ਰਾਪਤ ਸੀ।

ਸ਼ਾਹ ਜਹਾਨ ਬੁੱਢਾ ਹੋ ਗਿਆ ਸੀ। ਉਹ ਆਪਣੇ ਵੱਡੇ ਪੁੱਤ੍ਰ ਦਾਰਾ ਸ਼ਿਕੋਹ ਨੂੰ ਆਪਣਾ ਜਾਨਸ਼ੀਨ ਬਣਾਉਣ ਦਾ ਇਰਾਦਾ ਕਰ ਚੁਕਾ ਸੀ ਕਿੳਂਕਿ ਦਾਰਾ ਸ਼ਿਕੋਹ ਉਸ ਦਾ ਸਭ ਤੋਂ ਆਗਿਆਕਾਰੀ ਤੇ ਨਾਲ ਹੀ ਯੋਗ ਪੁੱਤ੍ਰ ਸੀ।

ਪਰ ਸ਼ਾਹ ਜਹਾਨ ਦਾ ਦੂਜਾ ਪੁੱਤ੍ਰ ਔਰੰਗਜ਼ੇਬ ਤਾਜ ਤਖ਼ਤ ਤੇ ਨਜ਼ਰਾ ਗਡੀ ਬੈਠਾ ਸੀ।

ਔਰੰਗਜ਼ੇਬ ਕੱਟੜ ਤੇ ਸ਼ਰਈ ਮੁਸਲਮਾਨ ਸੀ। ਸ਼ਰਈ ਮੌਲਵੀ ਮੁਲਾਣੇ ਤੇ ਦਰਬਾਰੀ ਅਮੀਰ ਦਾਰਾ ਦੇ ਮੁਕਾਬਲੇ ਤੇ ਉਸ ਨੂੰ ਵਧੇਰੇ ਪਸੰਦ ਕਰਦੇ ਸਨ।

ਸ਼ਾਹ ਜਹਾਨ ਦੀ ਬੀਮਾਰੀ ਦੀ ਖ਼ਬਰ ਉਸ ਨੂੰ ਲੱਗੀ ਤਾਂ ਉਹ ਦੱਖਣ ਤੋਂ ਵਡੀ ਫ਼ੌਜ ਲੈ ਕੇ ਦਿੱਲੀ ਵਲ ਚੜ੍ਹ ਪਿਆ।

ਦੋਹਾਂ ਭਰਾਵਾਂ ਦੀਆਂ ਫ਼ੌਜਾਂ ਦਾ ਭਾਰਾ ਘਮਾਸਾਨ ਹੋਇਆ। ਬਦਕਿਸਮਤੀ ਨਾਲ ਉਦਾਰ ਚਿਤ ਦਾਰਾ ਔਰੰਗਜ਼ੇਬ ਕੋਲੋਂ ਹਾਰ ਖਾ ਗਿਆ ਤੇ ਪੰਜਾਬ ਵਲ ਨੱਸ ਆਇਆ।

Disclaimer Privacy Policy Contact us About us