ਦਾਰਾ ਸ਼ਿਕੋਹ ਦੀ ਜਾਨ ਬਚਾਣੀ


ਬਿਆਸ ਦੇ ਲਾਗੇ ਆ ਕੇ ਦਾਰਾ ਸ਼ਿਕੋਹ ਨੂੰ ਪਤਾ ਲਗਾ ਕਿ ਸ੍ਰੀ ਗੁਰੂ ਹਰਿ ਰਾਇ ਸਾਹਿਬ ਕੋਲ ਕੁਝ ਚੁਣਵੇਂ ਸੈਨਿਕ ਘੋੜ ਸਵਾਰ ਦਸਤੇ ਹਨ ਜੋ ਯੁੱਧ ਵਿਚ ਪ੍ਰਬੀਨ ਹਨ।

ਉਹ ਗੁਰੂ ਜੀ ਦੀ ਸੇਵਾ ਵਿਚ ਹਾਜ਼ਰ ਹੋਇਆ ਤੇ ਬੜੀ ਅਧੀਨਗੀ ਨਾਲ ਸਹਾਇਤਾ ਲਈ ਬੇਨਤੀ ਕੀਤੀ।

ਉਸ ਆਖਿਆ ਕਿ ਤੁਸੀਂ ਏਨਾ ਕਰ ਦਿਉ ਕਿ ਮੇਰੇ ਮਗਰ ਆਉਂਦੀ ਫ਼ੌਜ ਨੂੰ ਕਿਸੇ ਤਰ੍ਹਾਂ ਇਕ ਦਿਨ ਦਰਿਆ ਪਾਰ ਕਰਨੋਂ ਰੋਕ ਰਖੋ, ਇੰਨੀ ਦੇਰ ਨੂੰ ਮੈਂ ਲਾਹੌਰ ਪਹੁੰਚ ਜਾਵਾਂਗਾ ਤੇ ਮੇਰੀ ਜਾਨ ਬਚ ਜਾਵੇਗੀ।

ਸ਼ਰਨ ਆਏ ਦੀ ਬਾਂਹ ਫੜਨੀ ਗੁਰੂ ਘਰ ਦਾ ਪਹਿਲਾ ਨੇਮ ਸੀ।

ਗੁਰੂ ਹਰਿ ਰਾਇ ਜੀ ਨੇ ਦਾਰਾ ਸ਼ਿਕੋਹ ਨੂੰ ਹੌਂਸਲਾ ਦਿਤਾ ਤੇ ਭੋਜਨ ਆਦਿ ਕਰਾ ਕੇ ਲਾਹੌਰ ਵਲ ਤੋਰ ਦਿਤਾ।

ਆਪ ਨੇ ਬਿਆਸ ਦੇ ਕੰਢੇ ਆਪਣੇ 2200 ਸਵਾਰ ਲਿਜਾ ਕੇ ਸਾਰੀਆਂ ਬੇੜੀਆਂ ਆਪਣੇ ਕਬਜ਼ੇ ਵਿਚ ਕਰ ਲਈਆਂ। ਇਸ ਨਾਲ ਔਰੰਗਜ਼ੇਬ ਦੀ ਫ਼ੌਜ ਨੂੰ ਦਰਿਆ ਪਾਰ ਕਰਨ ਲਈ ਇਕ ਦਿਨ ਰੁਕਣਾ ਪਿਆ।

ਇਸ ਢੰਗ ਨਾਲ ਨੀਤੀ ਤੋਂ ਕੰਮ ਲੈਂਦਿਆਂ ਹੋਇਆਂ ਗੁਰੂ ਜੀ ਨੇ ਦਾਰਾ ਸ਼ਿਕੋਹ ਨਾਲ ਕੀਤਾ ਬਚਨ ਵੀ ਪੂਰਾ ਕਰ ਦਿਤਾ ਅਤੇ ਔਰੰਗਜ਼ੇਬ ਨਾਲ ਟਕਰਾਅ ਦਾ ਮੌਕਾ ਵੀ ਪੈਦਾ ਨਾ ਹੋਣ ਦਿਤਾ।

Disclaimer Privacy Policy Contact us About us