ਗੁਰਗੱਦੀ ਦੀ ਬਖ਼ਸ਼ਿਸ਼


ਵਕਤ ਪਾ ਕੇ ਗੁਰੂ ਹਰਿ ਰਾਇ ਜੀ ਨੇ ਪ੍ਰਤੀਤ ਕੀਤਾ ਕਿ ਸਾਡਾ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆ ਰਿਹਾ ਹੈ। ਤਦ ਆਪ ਨੇ ਆਪਣੇ ਛੋਟੇ ਸਾਹਿਬਜ਼ਾਦੇ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ ਦੇਣ ਦਾ ਨਿਸਚਾ ਕੀਤਾ।

ਆਪ ਜੀ ਦਾ ਵੱਡਾ ਪੁੱਤਰ ਰਾਮ ਰਾਇ ਆਪ ਦੀ ਆਗਿਆ ਤੋਂ ਬਾਹਰ ਹੋ ਚੁੱਕਾ ਸੀ ਤੇ ਉਸ ਦੇ ਗੁਰਬਾਣੀ ਦੀ ਤੁਕ ਨੂੰ ਭੰਨਣ ਕਾਰਨ ਗੁਰੂ ਜੀ ਨੇ ਉਸ ਨੂੰ ਤਿਆਗ ਦਿੱਤਾ ਸੀ।

ਗੁਰੂ ਹਰਿ ਰਾਇ ਜੀ ਨੇ ਸੰਗਤਾਂ ਸਾਹਮਣੇ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰਿਆਈ ਲਈ ਨਾਮਜ਼ਦ ਕੀਤਾ ਅਤੇ ਸੰਗਤਾਂ ਨੂੰ ਆਗਿਆ ਕੀਤੀ ਕਿ ਸਾਡੇ ਬਾਅਦ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰੂ ਕਰਕੇ ਮੰਨਣਾ ਹੈ ਤੇ ਰਾਮ ਰਾਇ ਜਿਹੇ ਗੁਰੂ ਘਰ ਦੇ ਵਿਰੋਧੀਆਂ ਨੂੰ ਮੂੰਹ ਨਹੀਂ ਲਾਉਣਾ।

ਗੁਰੂ ਹਰਿ ਰਾਇ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰ ਗੱਦੀ ਬਖ਼ਸ਼ ਕੇ ਕੀਰਤਪੁਰ ਵਿਖੇ ਜੋਤੀ ਜੋਤ ਸਮਾ ਗਏ।

ਆਪ ਦੀ ਦੇਹ ਨੂੰ ਸਤਿਲੁਜ ਦੇ ਕੰਢੇ ਤੇ ਪਤਾਲ ਪੁਰੀ ਦੇ ਗੁਰ ਅਸਥਾਨ ਉਪਰ ਅਗਨ ਭੇਟ ਕੀਤਾ ਗਿਆ।

Disclaimer Privacy Policy Contact us About us