ਉਪਦੇਸ਼


'ਸਦਾ ਸਵੇਰੇ ਅੰਮ੍ਰਿਤ ਵੇਲੇ ੳਠੋ ਅਤੇ ਇਸ਼ਨਾਨ ਤੋਂ ਵਿਹਲੇ ਹੋ ਕੇ ਜਪੁਜੀ ਸਾਹਿਬ ਜੀ ਦਾ ਜਾਪ ਕਰੋ। ਆਪਣੇ ਵਿਹਾਰ ਅਤੇ ਵਰਤਾਵੇ ਵਿਚ ਨਿੰਮ੍ਰਤਾ ਲਿਆਵੋ। ਨਾਮ ਜਪੋ ਅਤੇ ਦੁਜਿਆਂ ਨੂੰ ਵੀ ਜਪਾਵੋ। ਦਿਨ ਵਿਚ ਦੋ ਵਾਰ ਪਵਿੱਤਰ ਤੇ ਨੇਕ ਗੁਰਸਿੱਖਾਂ ਦੀ ਸੰਗਤ ਕਰੋ'।

ਸ੍ਰੀ ਗੁਰੂ ਹਰਿਰਾਇ ਜੀ ਨੇ ਇਸ ਸਿੱਖਿਆ ਅਨੁਸਾਰ ਆਪਣਾ ਜੀਵਨ ਢਾਲਿਆ।

ਆਪ ਨਾਮ, ਦਾਨ ਇਸ਼ਨਾਨ ਦੇ ਪੱਕੇ ਸਨ ਅਤੇ ਆਪਣੇ ਸਿੱਖਾਂ ਨੂੰ ਇਸ ਵਿਚ ਪੱਕੇ ਰਹਿਣ ਦਾ ਉਪਦੇਸ਼ ਦਿਆ ਕਰਦੇ ਸਨ।

ਆਪ ਭਾਈ ਗੁਰਦਾਸ ਜੀ ਦੇ ਇਹਨਾਂ ਬਚਨਾਂ ਨੂੰ ਬੜੇ ਪ੍ਰੇਮ ਨਾਲ ਉਚਾਰਦੇ ਸਨ:-

ਵਾਰ ੨੮
ਪਿਛਲ ਰਾਤੀ ਜਾਗਣਾ, ਨਾਮੁ ਦਾਨੁ ਇਸਨਾਨੁ ਦਿੜਾਏ ॥
ਮਿਠਾ ਬੋਲਣੁ ਨਿਵ ਚਲਣੁ ਹਥਹੁ ਦੇ ਕੇ ਭਲਾ ਮਨਾਏ ॥
ਥੋੜਾ ਸਵਣਾ ਖਾਵਣਾ, ਥੋੜਾ ਬੋਲਨੁ ਗੁਰਮਤਿ ਪਾਏ ॥
ਘਾਲਿ ਖਾਇ ਸੁਕ੍ਰਿਤ ਕਰੈ, ਵਡਾ ਹੋਇ ਨ ਆਪੁ ਗਣਾਏ ॥
ਸਾਧ ਸੰਗਤਿ ਮਿਲਿ ਗਾਵਦੇ ਰਾਤਿ ਦਿਹੈ ਨਿਤ ਚਲਿ ਚਲਿ ਜਾਏ ॥
ਸਬਦ ਸੁਰਤਿ ਪਰਚਾ ਕਰੈ, ਸਤਿਗੁਰੂ ਪਰਚੈ ਮਨ ਪਰਚਾਏ ॥
ਆਸਾ ਵਿਚਿ ਨਿਰਾਸੁ ਵਲਾਏ ॥੧੫॥

Disclaimer Privacy Policy Contact us About us