ਗੁਰੂ ਹਰਿਗੋਬਿੰਦ ਜੀ ਦਾ ਜੋਤੀ ਜੋਤ ਸਮਾਉਣਾ


ਗੁਰੂ ਹਰਿਗੋਬਿੰਦ ਜੀ ਗੁਰੂ ਹਰਿਰਾਇ ਜੀ ਨੂੰ ਗੁਰਗੱਦੀ ਬਖਸ਼ਿਸ਼ ਕਰਕੇ ਹੁਣ ਸਾਰਾ ਦਿਨ ਪਾਠ ਕਰਦੇ ਅਤੇ ਪ੍ਰਭੂ ਨਾਲ ਲਿਵ ਲਾਈ ਬੈਠੇ ਰਹਿੰਦੇ।

ਇਕ ਦਿਨ ਗੁਰੂ ਜੀ ਨੇ ਸਾਰੀ ਸੰਗਤ ਨੂੰ ਆਪਣੇ ਜੋਤੀ ਜੋਤ ਸਮਾਉਣ ਬਾਰੇ ਦਸਿਆ।

ਗੁਰੂ ਜੀ ਨੇ ਉਨ੍ਹਾਂ ਨੂੰ ਸਮਝਾਇਆ ਕਿ ਗੁਰੂ ਸਰੀਰ ਰੂਪ ਨਹੀਂ ਹੈ, ਗੁਰੂ ਇਕ ਆਤਮਾ ਹੈ ਅਤੇ ਇਹ ਆਤਮਾ ਹੁਣ ਗੁਰੂ ਹਰਿਰਾਇ ਸਾਹਿਬ ਜੀ ਵਿਚ ਪ੍ਰਵੇਸ਼ ਕਰ ਗਈ ਹੈ। ਉਹੀ ਹੁਣ ਸੱਚੇ ਪਾਤਸ਼ਾਹ ਹਨ, ਉਹ ਤੁਹਾਡਾ ਮਾਰਗ ਦਰਸ਼ਨ ਕਰਨਗੇ।

ਇਸ ਤੋਂ ਬਾਅਦ ਸਤ ਦਿਨ ਅੰਤਰ ਧਿਆਨ ਰਹਿ ਕੇ ਗੁਰੂ ਹਰਿਗੋਬਿੰਦ ਜੀ ਤਿੰਨ ਮਾਰਚ, 1644 ਨੂੰ ਜੋਤੀ ਜੋਤ ਸਮਾ ਗਏ।

ਉਨ੍ਹਾਂ ਦਾ ਅੰਤਮ ਸਸਕਾਰ ਪਾਤਾਲਪੁਰੀ ਵਿਖੇ ਚੰਦਨ ਦੀ ਚਿਥਾ ਬਣਾ ਕੇ ਕਰ ਦਿੱਤਾ ਗਿਆ।

Disclaimer Privacy Policy Contact us About us