ਗੁਰੂ ਜੀ ਦਾ ਦਵਾਖਾਨਾ


ਸ੍ਰੀ ਗੁਰੂ ਹਰਿ ਰਾਇ ਜੀ ਭੁਲੀ ਭਟਕੀ ਲੋਕਾਈ ਨੂੰ ਗੁਰਮੱਤ ਦੀ ਸਿੱਖੀਆ ਦੇ ਕੇ ਉਹਨਾਂ ਦੇ ਮਾਨਸਿਕ ਰੋਗ ਦੂਰ ਕਰਦੇ। ਉਨ੍ਹਾਂ ਅੰਦਰੋਂ ਪਾਪਾਂ ਤੇ ਵਿਕਾਰਾਂ ਦੀ ਮੈਲ ਕਢ ਕੇ ਆਤਮਾ ਨੂੰ ਨਰੋਆ ਬਣਾਉਂਦੇ, ਉੱਚੇ ਤੇ ਸੁੱਚੇ ਜੀਵਨ ਵਲ ਪ੍ਰੇਰਦੇ।

ਦੂਜੇ ਪਾਸੇ ਆਪ ਨੇ ਤਨ ਦੇ ਰੋਗ ਹਟਾਉਣ ਮਿਟਾਉਣ ਲਈ ਇਕ ਬੜਾ ਵੱਡਾ ਦਵਾਖਾਨਾ ਕਾਇਮ ਕੀਤਾ ਅਤੇ ਉਸ ਵਿਚ ਬੜੀਆਂ ਕੀਮਤੀ ਤੇ ਦੁਰਲੱਭ ਦਵਾਈਆਂ ਤਿਆਰ ਕਰਵਾਈਆਂ।

ਹਰ ਪ੍ਰਕਾਰ ਦੇ ਰੋਗੀਆਂ ਦਾ ਉਥੇ ਇਲਾਜ ਹੁੰਦਾ। ਦਵਾ ਤੇ ਖੁਰਾਕ ਦੋਵੇਂ ਮੁਫ਼ਤ ਮਿਲਦੀਆਂ। ਰੋਗਿਆਂ ਦਾ ਇਲਾਜ ਬੜੇ ਧਿਆਨ ਨਾਲ ਹੁੰਦਾ ਤੇ ਪ੍ਰੇਮ ਨਾਲ ਟਹਿਲ ਸੇਵਾ ਕੀਤੀ ਜਾਂਦੀ।

ਕੁਝ ਦਵਾ ਦਾ ਅਸਰ ਤੇ ਕੁਝ ਗੁਰੂ ਜੀ ਦੀ ਸਵੱਲੀ ਨਜ਼ਰ, ਅਸਾਧ ਤੋਂ ਅਸਾਧ ਰੋਗਾਂ ਦੇ ਰੋਗੀ ਵੀ ਇਥੋਂ ਅਰੋਗ ਤੇ ਨਰੋਏ ਹੋ ਕੇ ਪਰਤਦੇ।

ਇਸ ਨਾਲ ਇਹ ਦਵਾਖ਼ਾਨਾ ਇੰਨਾ ਪ੍ਰਸਿੱਧ ਹੋ ਗਿਆ ਕਿ ਦੂਰ ਦੂਰ ਤੋਂ ਲੋਕ ਇਥੇ ਦਵਾ ਤੇ ਇਲਾਜ ਲਈ ਆਉਣ ਲੱਗੇ।

Disclaimer Privacy Policy Contact us About us