ਬਵੰਜਾ ਰਾਜੇ ਵੀ ਰਿਹਾ ਕਰੋ


ਗੁਰੂ ਜੀ ਦੀ ਰਿਹਾਈ ਦੀ ਖ਼ਬਰ ਨਾਲ ਵਿਚਾਰੇ ਨਜ਼ਰਬੰਦ ਰਾਜੇ ਬੜੇ ਉਦਾਸ ਹੋਏ ਕਿ ਗੁਰੂ ਸਾਹਿਬ ਦੇ ਚਲੇ ਜਾਣ ਮਗਰੋਂ ਸਾਨੂੰ ਸਹਾਰਾ ਦੇਣ ਵਾਲਾ ਕੋਈ ਨਹੀਂ ਰਹੇਗਾ।

ਪਰ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਹੌਂਸਲਾ ਦਿੱਤਾ ਕਿ ਅਸੀਂ ਤੁਹਾਨੂੰ ਛੱਡ ਕੇ ਨਹੀਂ ਜਾਵਾਂਗੇ। ਗੁਰੂ ਸਾਹਿਬ ਨੇ ਵਜ਼ੀਰ ਖ਼ਾਂ ਨੂੰ ਕਿਹਾ ਕਿ ਅਸੀਂ ਇਸ ਸ਼ਰਤ ਤੇ ਦਿੱਲੀ ਜਾਣ ਲਈ ਤਿਆਰ ਹਾਂ ਜੇਕਰ ਇਹਨਾਂ ਸਾਰੇ ਨਜ਼ਰਬੰਦਾਂ ਨੂੰ ਰਿਹਾ ਕਰ ਦਿੱਤਾ ਜਾਏ।

ਵਜ਼ੀਰ ਖਾਂ ਫਿਰ ਦਿੱਲੀ ਗਿਆ ਤੇ ਬਾਦਸ਼ਾਹ ਦਾ ਸੁਨੇਹਾ ਲਿਆਇਆ ਕਿ ਜਿੰਨੇ ਕੈਦੀ ਗੁਰੂ ਸਾਹਿਬ ਦਾ ਪੱਲਾ ਫੜ ਕੇ ਨਿਕਲ ਸਕਣ, ਉਹ ਕਿਲ੍ਹੇ ਵਿਚੋਂ ਚਲੇ ਜਾਣ।

ਇਹ ਹੁਕਮ ਸੁਣ ਕੇ ਸਾਰੇ ਰਾਜੇ ਗੁਰੂ ਸਾਹਿਬ ਵਲ ਵੇਖਣ ਲਗੇ। ਗੁਰੁ ਜੀ ਨੇ ਸਭਨਾਂ ਨੂੰ ਧੀਰਜ ਦਿੱਤੀ। ਉਨ੍ਹਾਂ ਨੇ ਇਕ ਅਜਿਹਾ ਜਾਮਾ ਪਹਿਨਿਆ ਜਿਸ ਨੂੰ ਬਵੰਜਾ ਕਲੀਆਂ ਲਗੀਆਂ ਹੋਇਆ ਸਨ।

ਗੁਰੂ ਸਾਹਿਬ ਨੇ ਇਕ ਇਕ ਕਲੀ ਸਾਰੇ ਰਾਜਿਆਂ ਨੂੰ ਫੜਾਈ ਤੇ ਸਭਨਾਂ ਨੂੰ ਲੈ ਕੇ ਕਿਲ੍ਹੇ ਵਿਚੋਂ ਬਾਹਰ ਨਿਕਲ ਆਏ। ਸਾਰੇ ਨਜ਼ਰਬੰਦ ਰਾਜੇ ਰਿਹਾ ਹੋ ਗਏ। ਉਹ ਬੰਦੀ ਛੋੜ ਗੁਰੂ ਜੀ ਦਾ ਲੱਖ ਲੱਖ ਧੰਨਵਾਦ ਕਰਦੇ ਹੋਏ ਆਪਣੇ ਘਰਾਂ ਨੂੰ ਪਰਤ ਗਏ।

Disclaimer Privacy Policy Contact us About us