ਸਾਧੂ ਤੇ ਰੂਪਾ


ਇਕ ਦਿਨ ਗੁਰੂ ਜੀ ਸ਼ਿਕਾਰ ਲਈ ਗਏ। ਸਾਧੂ ਤੇ ਰੂਪਾ ਆਪਣੇ ਖੇਤ ਵਿਚ ਗੁਡਾਈ ਕਰ ਰਹੇ ਸਨ। ਕੰਮ ਕਰਦਿਆਂ ਉਨ੍ਹਾਂ ਨੂੰ ਡਾਢੀ ਤਰੇਹ ਲੱਗੀ।

ਉਨ੍ਹਾਂ ਨੇ ਇਕ ਟਿੰਡ ਵਿਚ ਪਾਣੀ ਪਾ ਕੇ ਰੁੱਖ ਨਾਲ ਟੰਗਿਆ ਹੋਇਆ ਸੀ। ਉਹ ਟਿੰਡ ਲਾਹ ਕੇ ਪਾਣੀ ਪੀਣ ਲੱਗੇ ਤਾਂ ਮਲੂਮ ਹੋਇਆ ਕਿ ਪਾਣੀ ਬੜਾ ਠੰਢਾ ਹੋਇਆ ਹੈ।

ਉਨ੍ਹਾਂ ਦੇ ਮਨ ਵਿਚ ਫੁਰਿਆ ਕਿ ਇਹ ਠੰਢਾ ਜਲ ਤਾਂ ਗੁਰੂ ਜੀ ਦੇ ਪੀਣ ਯੋਗ ਹੈ। ਉਨ੍ਹਾਂ ਦੋਹਾਂ ਨੇ ਗੁਰੂ ਜੀ ਦਾ ਧਿਆਨ ਧਰਕੇ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ! ਕਿਰਪਾਲਤਾ ਕਰੋ ਤੇ ਇਥੇ ਦਰਸ਼ਨ ਦਿਉ ਤੇ ਇਸ ਸੀਤਲ ਜਲ ਛਕੋ।

ਸ਼ਰਧਾਲੂ ਸਿੱਖਾਂ ਦੀ ਅਰਦਾਸ ਉਸੇ ਪਲ ਗੁਰੂ ਜੀ ਤਕ ਪੁੱਜੀ। ਸਾਹਿਬ ਜੀ ਝਟ ਘੋੜਾ ਦੁੜਾਈ ਪਹੁੰਚ ਗਏ।

ਦੋਹਾਂ ਭਰਾਵਾਂ ਦਾ ਠੰਢਾ ਜਲ ਛਕ ਕੇ ਆਪ ਬੜੇ ਪ੍ਰਸੰਨ ਹੋਏ। ਆਪ ਨੇ ਉਨ੍ਹਾਂ ਨੂੰ ਦੇਗ ਤੇਗ ਚਲਾਉਣ ਲਈ ਬਰਛਾ ਤੇ ਖੰਡਾ ਬਖ਼ਸ਼ਿਆ।

ਸੰਮਤ ੧੬੮੮ ਵਿਚ ਉਨ੍ਹਾਂ ਦੋਹਾਂ ਨੇ ਗੁਰੂ ਜੀ ਦੀ ਆਗਿਆ ਨਾਲ 'ਰੂਪਾ' ਪਿੰਡ ਬੱਧਾ।

Disclaimer Privacy Policy Contact us About us