ਗੁਰੂ ਜੀ ਦਾ ਆਗਰੇ ਜਾਣਾ


ਗੁਰੂ ਜੀ ਦਾ ਜਸ ਸਾਰੇ ਪਾਸੇ ਫੈਲ ਗਿਆ। ਬੇਅੰਤ ਸੰਗਤਾਂ ਆਪ ਜੀ ਦੇ ਦਰਸ਼ਨਾ ਲਈ ਆਉਂਦੀਆਂ ਤੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ।

ਆਗਰੇ ਦੀਆਂ ਸੰਗਤਾਂ ਨੂੰ ਜਦੋਂ ਗੁਰੂ ਜੀ ਦੀ ਆਵੰਦ ਦਾ ਪਤਾ ਲੱਗਾ ਤਾਂ ਕੀਰਤਨ ਕਰਦੀਆਂ ਸੰਗਤਾਂ ਨੇ ਬੜੇ ਉਤਸ਼ਾਹ ਪਿਆਰ ਨਾਲ ਮਿਲਣੀ ਕੀਤੀ।

ਇਹ ਦੇਖ ਕੇ ਬਾਦਸ਼ਾਹ ਬੜਾ ਹੈਰਾਨ ਹੋਇਆ ਅਤੇ ਗੁਰੂ ਜੀ ਦਾ ਜਸ ਤੇ ਪ੍ਰਤਾਪ ਦੇਖ ਕੇ ਬੜਾ ਪ੍ਰਭਾਵਤ ਹੋਇਆ।

ਇਕ ਦਿਨ ਗੁਰੂ-ਜਸ ਸੁਣ ਕੇ ਇਕ ਘਾਹੀ ਸਿੱਖ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ। ਉਥੇ ਬਾਦਸ਼ਾਹ ਜਹਾਂਗੀਰ ਦੇ ਤੰਬੂ ਵੀ ਗੁਰੂ ਸਾਹਿਬ ਦੇ ਤੰਬੂ ਕੋਲ ਹੀ ਸਨ।

ਭੁਲੇਖੇ ਨਾਲ ਘਾਹੀ ਸਿੱਖ ਬਾਦਸ਼ਾਹ ਦੇ ਤੰਬੂ ਵਿਚ ਚਲਾ ਗਿਆ ਤੇ ਇਕ ਟਕਾ ਮੱਥਾ ਟੇਕ ਕੇ ਕਹਿਣ ਲਗਾ, 'ਸੱਚੇ ਪਾਤਸ਼ਾਹ ਜੀ ਮੈਨੂੰ ਮੁਕਤੀ ਦਾ ਦਾਨ ਬਖ਼ਸ਼ੋ'।

ਬਾਦਸ਼ਾਹ ਨੇ ਉਸ ਵਲ ਤਕਿਆ ਤੇ ਕਿਹਾ, 'ਭਾਈ ਸਿੱਖਾ, ਮੈਂ ਤਾਂ ਬਾਦਸਾਹ ਹਾਂ। ਪਰਲੋਕ ਵਿਚ ਕੋਈ ਤੇਰੀ ਮਦਦ ਨਹੀਂ ਕਰ ਸਕਦਾ'।

ਇਹ ਸੁਣ ਕੇ ਘਾਹੀ ਨੇ ਟਕਾ ਚੁਕ ਲਿਆ ਤੇ ਦੂਸਰੇ ਤੰਬੂ ਵਿਚ ਚਲਾ ਗਿਆ।

ਗੁਰੂ ਜੀ ਨੇ ਉਸ ਦੀ ਨਿਰਮਾਣਤਾ ਦੇਖ ਕੇ ਨਿਹਾਲ ਕਰ ਦਿੱਤਾ। ਗੁਰੂ ਜੀ ਅੱਗੇ ਟਕਾ ਰਖਕੇ ਮੱਥਾ ਟੇਕ ਕੇ ਮੁਕਤੀ ਮੰਗੀ।

Disclaimer Privacy Policy Contact us About us