ਸਿੱਖ ਬੇਟੀ ਨੂੰ ਦਰਸ਼ਨ ਦੇਣੇ


ਇਕ ਵੇਰਾਂ ਇਕ ਗੁਰਸਿੱਖ ਬੇਟੀ ਕਿਸੇ ਆਪਣੇ ਸੰਜੋਗਾਂ ਕਾਰਨ ਮਨਮੁਖਾਂ ਦੇ ਘਰ ਚਲੀ ਗਈ।

ਉਸ ਦੇ ਸਹੁਰੇ ਘਰ ਵਿਚ ਗੁਰੂ ਜੀ ਲਈ ਕੋਈ ਪਿਆਰ ਨਹੀਂ ਸੀ। ਉਸ ਤੇ ਬੜੀਆਂ ਸਖ਼ਤ ਕਰੜੀਆਂ ਪਾਬੰਦੀਆਂ ਲਾਈਆਂ ਗਈਆਂ ਤਾਂ ਕਿ ਗੁਰੂ ਘਰ ਨਾ ਜਾ ਸਕੇ।

ਪਰ ਉਹ ਦਿਨੇ ਰਾਤ ਗੁਰੂ ਜੀ ਅੱਗੇ ਜੋਦੜੀਆਂ ਕਰਦੀ ਰਹਿੰਦੀ, 'ਸੱਚੇ ਪਾਤਸ਼ਾਹ ਜੀ ਦਰਸ਼ਨ ਦਿਉ ਤੇ ਮੇਰੀ ਸਿੱਕ ਸਧਰ ਪੂਰੀ ਕਰੋ। ਮੈਂ ਤਾਂ ਪਾਬੰਦੀਆਂ ਕਾਰਨ ਆ ਨਹੀਂ ਸਕਦੀ। ਆਪ ਬਖ਼ਸ਼ਿਸ਼ਾਂ ਦੇ ਦਾਤੇ ਹੋ ਕ੍ਰਿਪਾ ਕਰੋ ਤੇ ਮੈਨੂੰ ਤਾਰੋ'।

ਕਿੰਨਾ ਕਿੰਨਾ ਚਿਰ ਅਰਦਾਸ ਕਰਦੀ ਰਹਿੰਦੀ। ਇਕ ਦਿਨ ਬੜੀ ਵਿਆਕੁਲ ਹੋਈ ਅਤੇ ਸਚੇ ਦਿਲੋਂ ਅਰਦਾਸ ਕਰਨ ਲੱਗੀ।

ਅੰਤਰਜਾਮੀ ਪਾਤਸ਼ਾਹ ਨੇ ਉਸ ਦੀ ਅਰਦਾਸ ਸੁਣੀ ਤੇ ਉਸ ਪ੍ਰੇਮਣ ਕੋਲ ਪੁਜੇ। ਉਸ ਗੁਰਸਿਖ ਬੇਟੀ ਨੂੰ ਪਾਤਸ਼ਾਹ ਨੇ ਦਰਸ਼ਾਨ ਦਿਤੇ ਤੇ ਉਹਦੀ ਸਿੱਕ ਪੂਰੀ ਕੀਤੀ।

ਉਸ ਦਾ ਬਾਕੀ ਪਰਿਵਾਰ ਵੀ ਗੁਰ ਦਰਸ਼ਨ ਕਰਕੇ ਨਿਹਾਲ ਹੋਇਆ। ਉਨ੍ਹਾਂ ਨੇ ਇਸ ਗੁਸਤਾਖੀ ਦੀ ਗੁਰੂ ਜੀ ਤੋਂ ਮਾਫ਼ੀ ਮੰਗੀ।

Disclaimer Privacy Policy Contact us About us