ਪੁੱਤਰਾਂ ਦੀ ਦਾਤ ਬਖ਼ਸ਼ੀ


ਇਕ ਦਿਨ ਗੁਰੂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਜੀ ਸ਼ਿਕਾਰ ਖੇਡਣ ਲਈ ਬਾਹਰ ਚਬੇ ਪਿੰਡ ਕੋਲ ਪੁਜੇ।

ਇਥੇ ਇਕ ਗੁਰਸਿਖ ਬੀਬੀ ਨੇ ਬੜੀ ਸ਼ਰਧਾ ਨਾਲ ਇਕ ਰੇਜਾ ਆਪ ਜੀ ਦੀ ਭੇਟਾ ਕੀਤਾ ਅਤੇ ਮੰਗ ਕੀਤੀ, 'ਪਾਤਸ਼ਾਹ ਪੁੱਤਰ ਦੀ ਦਾਤ ਬਖ਼ਸ਼ੋ'।

ਪਾਤਸ਼ਾਹ ਨੇ ਕਿਹਾ, 'ਬੇਟੀ ਤੁਹਾਡੇ ਕਰਮਾਂ ਵਿਚ ਪੁੱਤਰ ਵਿਧਾਤਾ ਨੇ ਨਹੀਂ ਲਿਖਿਆ'।

ਇਸ ਤੇ ਉਹ ਬੜੀ ਮਾਯੂਸ ਹੋਈ ਪਰ ਅਚਾਨਕ ਹੀ ਫੁਰਨਾ ਫੁਰਿਆ, ਕਲਮ ਦਵਾਤ ਗੁਰੂ ਜੀ ਵਲ ਕਰਕੇ ਕਹਿਣ ਲਗੀ, 'ਪਾਤਸ਼ਾਹ! ਜੇ ਅੱਗੇ ਨਹੀਂ ਲਿਖਿਆ ਤਾਂ ਹੁਣ ਲਿਖ ਦਿਉ। ਇਥੇ ਉਥੇ ਆਪ ਜੀ ਹੀ ਦਾਤੇ ਹੋ'।

ਪਾਤਸ਼ਾਹ ਜੀ ਨਿਹਾਲ ਹੋਏ ਤੇ ਉਸ ਦੇ ਕਰਮਾਂ ਵਿਚ 1 ਪੁੱਤਰ ਲਿਖਣ ਦੀ ਕ੍ਰਿਪਾ ਕਰਨ ਲਗੇ। ਤਾਂ ਉਨ੍ਹਾਂ ਦੇ ਘੋੜੇ ਨੇ ਪੈਰ ਹਿੱਲਾ ਦਿੱਤਾ। ਜਿਸ ਨਾਲ 1 ਦੀ ਥਾਂ 7 ਹੋ ਗਿਆ।

ਪਾਤਸ਼ਾਹ ਨੇ ਕਿਹਾ ਬੇਟੀ ਹੁਣ ਆਪ ਦੇ ਘਰ ਸਤ ਪੁੱਤਰ ਹੋਣਗੇ। ਉਹ ਸੁਣ ਕੇ ਬੜੀ ਨਿਹਾਲ ਹੋਈ।

ਪ੍ਰਭੂ ਨੇ ਉਸ ਤੇ ਬਖ਼ਸ਼ਸ਼ਾਂ ਕੀਤੀਆਂ ਤੇ ਸਮੇਂ ਸਮੇਂ ਤੇ ਉਸ ਦੇ ਘਰ ਸਤ ਪੁੱਤਰ ਹੋਏ।

Disclaimer Privacy Policy Contact us About us