ਭਾਈ ਕਟਾਰੂ ਜੀ


ਭਾਈ ਕਟਾਰੂ ਜੀ ਗੁਰੂ ਕੇ ਸਿੱਖ ਸਨ ਅਤੇ ਗਜ਼ਨੀ ਵਿਚ ਰਹਿੰਦੇ ਸਨ। ਇਕ ਵੇਰਾਂ ਆਪ ਦੇ ਦੋਖੀਆਂ ਨੇ ਆਪ ਦੀ ਸ਼ਿਕਾਇਤ ਕਰ ਦਿੱਤੀ ਕਿ ਇਸ ਦੇ ਵਟੇ ਘਟ ਤੋਲ ਦੇ ਹਨ ਤੇ ਇਹ ਲੋਕਾਂ ਨਾਲ ਧੋਖਾ ਤੇ ਫਰੇਬ ਕਰਦਾ ਹੈ।

ਇਸ ਤੇ ਉਸ ਨੂੰ ਬਾਦਸ਼ਾਹ ਦੇ ਅੱਗੇ ਪੇਸ਼ ਕੀਤਾ ਗਿਆ ਤੇ ਉਸ ਦੇ ਤੋਲ ਦੇ ਵਟੇ ਘਰੋਂ ਮੰਗਾਏ ਗਏ। ਅਸਲ ਵਿਚ ਵਟੇ ਘਟ ਤੋਲ ਦੇ ਸਨ ਜੋ ਉਨ੍ਹਾਂ ਦੇ ਦੋਖੀਆਂ ਨੇ ਉਸ ਦੇ ਘਰ ਰਖ ਦਿਤੇ ਸਨ। ਜਦ ਵਟੇ ਤੋਲੇ ਗਏ ਤਾਂ ਸੱਚ ਮੁਚ ਉਹ ਘਟ ਨਿਕਲੇ।

ਇਸ ਤੇ ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਸੱਚੇ ਦਿਲੋਂ ਅਰਾਧਿਆ ਤੇ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਦੇ ਚਰਨਾਂ ਵਿਚ ਕਿਸੇ ਸਿੱਖ ਨੇ ਪੰਜ ਪੈਸੇ ਮਥਾ ਟੇਕਿਆ ਤਾਂ ਪਾਤਸ਼ਾਹ ਨੇ ਉਹ ਚੁਕ ਲਏ।

ਕਦੀ ਇਧਰ ਸਜੇ ਹੱਥ ਕਰਨ ਤੇ ਕਦੀ ਖਬੇ ਹੱਥ। ਇਹ ਇਕ ਅਨੋਖਾ ਕੌਤਕ ਸੀ। ਉਧਰ ਵਟੇ ਉਹ ਪੂਰੇ ਕਰ ਰਹੇ ਸਨ।

ਵਟੇ ਹੁਣ ਪੂਰੇ ਤੋਲ ਦੇ ਬਰਾਬਰ ਹੋ ਗਏ। ਬਾਦਸ਼ਾਹ ਨੇ ਭਾਈ ਕਟਾਰੂ ਨੂੰ ਨਿਰਦੋਸ਼ ਸਮਝ ਕੇ ਛੱਡ ਦਿੱਤਾ।

ਸੰਗਤਾਂ ਨੇ ਪੁਛਿਆ ਤਾਂ ਆਪ ਨੇ ਸੰਗਤਾਂ ਨੂੰ ਸਾਰੀ ਵਾਰਤਾ ਦਸੀਂ ਕਿ ਕਿਵੇਂ ਉਹ ਭਾਈ ਕਟਾਰੂ ਦੀ ਮਦਦ ਕਰ ਰਹੇ ਹਨ।

ਕੁਝ ਚਿਰ ਬਾਅਦ ਭਾਈ ਕਟਾਰੂ ਤੇ ਭਾਈ ਤਿਲੋਕਾ ਗਜ਼ਨੀ ਤੋਂ ਆਏ ਤੇ ਸਾਰੀ ਵਾਰਤਾ ਗੁਰੂ ਜੀ ਨੂੰ ਦਸੀ ਤੇ ਉਨ੍ਹਾਂ ਦੇ ਚਰਨੀ ਪਏ ਕਿ ਆਪ ਨੇ ਸਾਡੀ ਪੱਤ ਰਖੀ ਹੈ।

Disclaimer Privacy Policy Contact us About us