ਮੁਗ਼ਲਾਂ ਦਾ ਯੁੱਧ


23 ਜੇਠ ਸੰਮਤ 1684 ਵਾਲੇ ਦਿਨ ਸਿੱਖਾਂ ਤੇ ਮੁਗ਼ਲਾਂ ਵਿਚਕਾਰ ਪਿਪਲੀ ਸਾਹਿਬ ਦੇ ਸਥਾਨ ਤੇ ਪਹਿਲੀ ਮੁਠ ਭੇੜ ਹੋਈ।

ਸਿੱਖਾਂ ਦੀ ਕਮਾਨ ਗੁਰੂ ਜੀ ਆਪ ਕਰ ਰਹੇ ਸਨ। ਭਾਈ ਬਿਧੀ ਚੰਦ, ਭਾਈ ਜੇਠਾ, ਪੈਂਦੇ ਖਾਂ ਆਦਿ ਸੂਰਬੀਰ ਯੋਧੇ ਆਪ ਨਾਲ ਸਨ।

ਪਹਿਲੇ ਦਿਨ ਦੀ ਲੜਾਈ ਵਿਚ ਸਿੱਖਾਂ ਨੇ ਮੁਗ਼ਲਾਂ ਦੇ ਪੈਰ ਉਖਾੜ ਦਿੱਤੇ। ਦੂਜੇ ਦਿਨ ਹੋਰ ਘਮਸਾਨ ਦੀ ਲੜਾਈ ਹੋਈ। ਤੀਜੇ ਦਿਨ ਸਭ ਤੋਂ ਵੱਡਾ ਰਣ ਮਚ ਪਿਆ। ਭਾਰੀ ਮਾਰ ਵੱਢ ਹੋਈ।

ਗੁਰੂ ਜੀ ਨੇ ਇਕ ਰੁੱਖ ਦੇ ਪੋਲੇ ਤਣੇ ਤੋਂ ਲੱਕੜ ਦੀ ਤੋਪ ਬਣਾ ਕੇ ਚਲਾਈ। ਇਸ ਨਾਲ ਦੁਸ਼ਮਨਾਂ ਦਾ ਭਾਰੀ ਜਾਨੀ ਨੁਕਸਾਨ ਹੋਇਆ।

ਇਕ ਵਾਰ ਤਾਂ ਉਹ ਪਿਛਾਂਹ ਹਟਣ ਤੇ ਮਹਬੂਰ ਹੋ ਗਏ। ਪਰ ਸ਼ਾਹੀ ਫ਼ੌਜਾਂ ਦੀ ਗਿਣਤੀ ਸਿੱਖਾਂ ਨਾਲੋਂ ਬਹੁਤ ਵਧੀਕ ਸੀ।

ਮੁਗ਼ਲ ਫ਼ੌਜ ਸ਼ਹਿਰ ਵਿਚ ਦਾਖ਼ਲ ਹੋ ਗਈ ਤੇ ਉਸ ਨੇ ਲੁੱਟ ਮਾਰ ਸ਼ੁਰੂ ਕਰ ਦਿੱਤੀ। ਮੁਗ਼ਲਾਂ ਨੇ ਗੁਰੂ ਕੇ ਮਹਿਲ ਦੇ ਨਿਵਾਸ ਅਸਥਾਨ ਤੇ ਵੀ ਹਮਲਾ ਕੀਤਾ ਤੇ ਉਸ ਨੂੰ ਲੁੱਟ ਲੀਤਾ।

ਗੁਰੂ ਜੀ ਦਾ ਪਰਵਾਰ ਮਸਾਂ ਉਨ੍ਹਾਂ ਦੇ ਹੱਥੀ ਪੈਣ ਤੋਂ ਬਚਿਆ। ਗੁਰੂ ਪਰਵਾਰ ਨੂੰ ਝਬਾਲ ਪਹੁੰਚਾ ਦਿੱਤਾ ਗਿਆ। ਸਿੱਖਾ ਨੇ ਜਵਾਬੀ ਹਮਲਾ ਕਰਕੇ ਮੁਗ਼ਲਾਂ ਦੇ ਪੈਰ ਉਖਾੜ ਦਿਤੇ।

ਗੁਰੂ ਸਾਹਿਬ ਨੇ ਖੰਡਾ ਫੜ ਕੇ ਮੁਖ਼ਲਿਸ ਖਾਂ ਦੇ ਟੁਕੜੇ ਕਰ ਦਿਤੇ। ਉਸ ਦੀ ਮੌਤ ਦੇ ਨਾਲ ਹੀ ਮੁਗ਼ਲ ਫ਼ੌਜ ਸਿਰ ਤੇ ਪੈਰ ਰਖ ਕੇ ਭੱਜ ਨਿਕਲੀ।

ਜੰਗ ਖ਼ਤਮ ਹੋਣ ਤੇ ਗੁਰੂ ਸਾਹਿਬ ਝਬਾਲ ਪੁਜੇ। ਆਪ ਦਾ ਪਰਵਾਰ ਪਹਿਲਾਂ ਹੀ ਉਥੇ ਪੁਜ ਚੁੱਕਾ ਸੀ।

ਝਬਾਲ ਵਿਖੇ 26 ਜੇਠ ਸੰਮਤ 1685 ਨੂੰ ਉਥੋਂ ਦੇ ਚੌਧਰੀ, ਭਾਈ ਲੰਗਾਹ ਦੇ ਘਰ ਬੀਬੀ ਵੀਰੋ ਦਾ ਵਿਆਹ ਕਾਰਜ ਪੂਰਾ ਕੀਤਾ ਗਿਆ।

ਇਸ ਯੁੱਧ ਨੂੰ ਅੰਮ੍ਰਿਤਸਰ ਦਾ ਯੁੱਧ ਕਿਹਾ ਜਾਂਦਾ ਹੈ।

Disclaimer Privacy Policy Contact us About us