ਕਰਤਾਰਪੁਰ ਦਾ ਯੁੱਧ


ਮਾਲਵੇ ਵਿੱਚ ਪ੍ਰਚਾਰ ਕਾਰਜ ਪੂਰਾ ਕਰਨ ਤੋਂ ਬਾਅਦ ਗੁਰੂ ਜੀ ਸੰਮਤ 1689 ਵਿਚ ਦੁਆਬੇ ਵਿਚ ਕਾਰਤਾਰ ਪੁਰ ਵਿਖੇ ਆ ਬਿਰਾਜੇ।

ਕੁਝ ਸਮਾਂ ਪਹਿਲਾਂ ਗੁਰੂ ਜੀ ਨੇ ਕਰਤਾਰ ਪੁਰ ਦੇ ਲਾਗਲੇ ਪਿੰਡ ਦੇ ਕੁਝ ਪਠਾਣਾਂ ਨੂੰ ਸ਼ਾਹੀ ਫ਼ੌਜ ਵਿਚੋਂ ਕੱਢੇ ਜਾਣ ਕਰਕੇ ਆਪਣੇ ਪਾਸ ਭਰਤੀ ਕੀਤਾ ਸੀ।

ਇਨ੍ਹਾਂ ਵਿਚ ਪੈਂਦੇ ਖਾਂ ਨਾਂ ਦਾ ਇਕ ਪਠਾਣ ਵੀ ਸੀ। ਪੈਂਦੇ ਖਾਂ ਬੜਾ ਉੱਚਾ ਲੰਮਾ ਤੇ ਭਰਵੇ ਬਦਨ ਦਾ ਤਾਕਤਵਰ ਜਵਾਨ ਸੀ।

ਗੁਰੂ ਜੀ ਨੇ ਇਸ ਨੂੰ ਆਪਣੀ ਇਕ ਸੈਨਿਕ ਟੁਕੜੀ ਦਾ ਸਰਦਾਰ ਥਾਪਿਆ।

ਅੰਮ੍ਰਿਤਸਰ ਦੇ ਯੁੱਧ ਵਿਚ ਇਸ ਨੇ ਬੜੀ ਬਹਾਦਰੀ ਵਿਖਾਈ ਸੀ। ਇਸ ਕਰਕੇ ਗੁਰੂ ਜੀ ਇਸ ਤੇ ਪ੍ਰਸੰਨ ਸਨ ਤੇ ਇਸ ਦੀ ਕਦਰ ਕਰਦੇ ਸਨ।

ਇਸ ਤੋਂ ਪੈਂਦੇ ਖਾਂ ਨੂੰ ਹੰਕਾਰ ਹੋ ਗਿਆ ਕਿ ਗੁਰੂ ਸਾਹਿਬ ਦੀ ਫ਼ੌਜੀ ਤਾਕਤ ਤੇ ਸੰਗਠਨ ਮੇਰੇ ਦਮ ਨਾਲ ਹੀ ਹੈ। ਉਹ ਕੁਝ ਗੁਸਤਾਖ਼ ਹੁੰਦਾ ਗਿਆ।

ਉਸ ਦਾ ਜਵਾਈ ਆਸਮਾਨ ਖਾਂ ਕੱਟੜ ਖਿਆਲਾਂ ਦਾ ਮੁਤੱਸਬੀ ਮੁਸਲਮਾਨ ਸੀਪ ਉਸਨੇ ਪੈਂਦੇ ਖਾਂ ਦੇ ਦਿਲ ਵਿਚ ਸਿੱਖਾਂ ਵਿਰੁੱਧ ਜ਼ਹਿਰ ਭਰ ਦਿੱਤਾ।

ਇਕ ਬਾਜ਼ ਦੇ ਮਾਮਲੇ ਨੂੰ ਲੈ ਕੇ ਪੈਂਦੇ ਖਾਂ ਗੁਰੂ ਜੀ ਨਾਲ ਝਗੜ ਪਿਆ। ਇਸ ਤੇ ਗੁਰੂ ਸਾਹਿਬ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ।

ਪੈਂਦੇ ਖਾਂ ਬਾਦਸ਼ਾਹ ਸ਼ਾਹ ਜਹਾਨ ਕੋਲ ਜਾ ਨੌਕਰ ਹੋਇਆ। ਉਸ ਨੇ ਬਾਦਸ਼ਾਹ ਨੂੰ ਗੁਰੂ ਸਾਹਿਬ ਦੇ ਵਿਰੁੱਧ ਭੜਕਾਇਆ ਤੇ ਉਸ ਨੂੰ ਉਨ੍ਹਾਂ ਦੇ iਖ਼ਲਾਫ਼ ਵੱਡੀ ਸੈਨਾ ਭੇਜਣ ਲਈ ਰਾਜ਼ੀ ਕਰ ਲਿਆ।

ਬਾਦਸ਼ਾਹ ਇਹ ਜਾਣ ਕੇ ਫ਼ੌਜ ਭੇਜਣ ਲਈ ਤਿਆਰ ਹੋ ਪਿਆ ਕਿ ਪੈਂਦੇ ਖਾਂ ਸਿੱਖਾਂ ਦੀ ਫ਼ੌਜੀ ਤਾਕਤ ਤੋਂ ਭਲੀ ਭਾਂਤ ਜਾਣੂ ਹੈ।

ਕਾਲੇ ਖਾਂ ਮੁਖਲਿਸ ਖਾਂ ਦਾ ਭਰਾ ਸੀ ਜਿਹੜਾ ਅੰਮ੍ਰਿਤਸਰ ਦੇ ਯੁੱਧ ਵਿਚ ਗੁਰੂ ਜੀ ਹੱਥੋਂ ਮਾਰਿਆ ਗਿਆ ਸੀ। ਜਲੰਧਰ ਦੇ ਫ਼ੌਜਦਾਰ ਕੁਤਬ ਖਾਂ ਨੂੰ ਵੀ ਉਨ੍ਹਾਂ ਦੀ ਮਦਦ ਲਈ ਬਾਦਸ਼ਾਹ ਵਲੋਂ ਹੁਕਮ ਹੋਇਆ।

ਸ਼ਾਹੀ ਫ਼ੌਜ ਮਾਰੋ ਮਾਰ ਕਰਦੀ ਕਰਤਾਰਪੁਰ ਆ ਪਹੁੰਚੀ ਤੇ ਸ਼ਹਿਰ ਨੂੰ ਚਾਰੇ ਪਾਸਿਉਂ ਘੇਰ ਲਿਆ ਇਹ ਘਟਨਾ ਹਾੜ ਵਦੀ 7 ਸੰਮਤ 1691, ਯਾਨੀ ਸੰਨ 1634 ਈ: ਦੀ ਹੈ।

ਪਰ ਇਸ ਯੁੱਧ ਸਮੇਂ ਗੁਰੂ ਜੀ ਦੇ ਪੋਤਰੇ ਧੀਰ ਮੱਲ ਨੇ, ਜੋ ਬਾਬਾ ਗੁਰਦਿੱਤਾ ਜੀ ਦਾ ਪੁੱਤਰ ਸੀ, ਗੁਰੂ ਸਾਹਿਬ ਨਾਲ ਗ਼ਦਾਰੀ ਕੀਤੀ।

ਉਸ ਨੇ ਪੈਂਦੇ ਖਾਂ ਵਲ ਇਕ ਪੱਤਰ ਲਿਖਕੇ ਉਸ ਨੂੰ ਰਾਤ ਸਮੇਂ ਹੱਲਾ ਕਰਨ ਲਈ ਉਸਕਾਇਆ ਤੇ ਆਪਣੀ ਸਹਾਇਤਾ ਦਾ ਭਰੋਸਾ ਦੁਆਇਆ।

ਪੈਂਦੇ ਖਾਂ ਤੇ ਧੀਰ ਮੱਲ ਦੀ ਦੋਸਤੀ ਰਹੀ ਸੀ। ਉਹ ਆਪਣੇ ਦੋਸਤ ਦਾ ਖ਼ਤ ਪੜ੍ਹਕੇ ਬੜਾ ਖੁਸ਼ ਹੋਇਆ ਤੇ ਉਸ ਨੇ ਰਾਤ ਸਮੇਂ ਫ਼ੌਜ ਲੈ ਕੇ ਕਿਲ੍ਹੇ ਤੇ ਜ਼ਬਰਦਸਤ ਹੱਲਾ ਬੋਲ ਦਿੱਤਾ।

ਪਰ ਸਿੱਖ ਅਵੇਸਲੇ ਨਹੀਂ ਸਨ। ਉਨ੍ਹਾਂ ਨੇ ਤਕੜਾ ਮੁਕਾਬਲਾ ਕੀਤਾ। ਘਮਸਾਨ ਦਾ ਯੁੱਧ ਹੋਇਆ। ਕਾਲੇ ਖਾਂ ਅਸਮਾਨ ਖਾਂ ਤੇ ਹੋਰ ਕਈ ਮੁਗ਼ਲ ਫ਼ੌਜਦਾਰ ਮਾਰੇ ਗਏ।

ਪੈਂਦੇ ਖਾਂ ਗੁਰੂ ਜੀ ਦੇ ਸਾਹਮਣੇ ਆ ਡੱਟਿਆ। ਗੁਰੂ ਜੀ ਨੇ ਉਸ ਨੂੰ ਪਹਿਲ ਕਰਨ ਦਾ ਅਵਸਰ ਦਿੱਤਾ ਤਾਂ ਕਿ ਉਹ ਅਪਣੇ ਦਿਲ ਦਾ ਚਾਅ ਪੂਰਾ ਕਰ ਲਵੇ।

ਆਪ ਨੇ ਉਸ ਦੇ ਸਾਰੇ ਵਾਰ ਆਪਣੀ ਢਾਲ ਤੇ ਰੋਕੇ। ਫਿਰ ਆਪਣੀ ਤਲਵਾਰ ਦਾ ਅਜਿਹਾ ਭਰਵਾਂ ਵਾਰ ਕੀਤਾ ਕਿ ਪੈਂਦੇ ਖਾਂ ਜ਼ਮੀਨ ਤੇ ਗੁਰੂ ਸਾਹਿਬ ਦੇ ਚਰਨਾਂ ਪਾਸ ਆ ਢੱਠਾ।

ਮਰਦੇ ਸਮੇਂ ਉਸ ਨੇ ਗੁਰੂ ਸਾਹਿਬ ਪਾਸੋਂ ਆਪਣੀਆਂ ਭੁੱਲਾਂ ਦੀ ਮੁਆਫ਼ੀ ਮੰਗੀ। ਗੁਰੂ ਸਾਹਿਬ ਦਾ ਉਸ ਨਾਲ ਮੋਹ ਰਿਹਾ ਸੀ। ਆਪ ਨੇ ਉਸ ਨੂੰ ਧੁੱਪ ਤੋਂ ਬਚਾਉਣ ਲਈ ਆਪਣੀ ਢਾਲ ਨਾਲ ਉਹਦੇ ਮੂੰਹ ਤੇ ਛਾਂ ਕਰ ਦਿੱਤੀ।

ਸਿੱਖ ਕਮਾਲ ਹਿੰਮਤ ਨਾਲ ਲੜੇ, ਉਹ ਆਪਣੇ ਗੁਰੂ ਤੇ ਧਰਮ ਦੀ ਰੱਖਿਆ ਖ਼ਾਤਰ ਜੂਝ ਰਹੇ ਸਨ। ਸਿੱਖਾਂ ਦੀ ਅਗਵਾਈ ਬਾਬਾ ਗੁਰਦਿੱਤਾ ਜੀ ਤੇ ਭਾਈ ਬਿਧੀ ਚੰਦ ਜਿਹੇ ਅਨੁਭਵੀ ਆਗੂ ਨੇ ਕੀਤੀ।

ਗੁਰੂ ਜੀ ਦੇ ਸਪੁੱਤਰ ਸ੍ਰੀ ਤੇਗ ਬਹਾਦਰ ਜੀ ਨੇ ਵੀ ਤਲਵਾਰ ਦੇ ਉਹ ਜੌਹਰ ਵਿਖਾਏ ਕਿ ਵੱਡੇ ਵੱਡੇ ਜੋਧੇ ਵੀ ਅਸ਼ ਅਸ਼ ਕਰ ਉੱਠੇ। ਉਸ ਸਮੇਂ ਤੇਗ ਬਹਾਦਰ ਜੀ ਦੀ ਆਯੂ ਕੇਵਲ ਚੋਦ੍ਹਾਂ ਵਰਿਆਂ ਦੀ ਸੀ।

ਸਿੱਖਾਂ ਨੇ ਆਪਣੀ ਵੀਰਤਾ ਨਾਲ ਮੁਗ਼ਲ ਫ਼ੌਜਾਂ ਦਾ ਮੂੰਹ ਭੁਅਤ ਦਿੱਤਾ। ਉਨ੍ਹਾ ਦੇ ਰਣ ਵਿਚ ਪੈਰ ਨਾ ਲੱਗਣ ਦਿੱਤੇ।

ਫ਼ੌਜਦਾਰਾ ਦੇ ਮਰਨ ਨਾਲ ਸ਼ਾਹੀ ਫ਼ੌਜ ਦੇ ਹੌਂਸਲੇ ਟੁੱਟ ਗਏ। ਉਹ ਜਲੰਧਰ ਵਲ ਨੱਸ ਉੱਠੀ। ਧੀਰ ਮੱਲ ਇਸ ਯੁੱਧ ਤੋਂ ਬਾਅਦ ਵੀ ਗੁਰੂ ਘਰ ਦਾ ਵਿਰੋਧ ਕਰਦਾ ਰਿਹਾ।

ਇਹ ਫ਼ੌਜ ਕਾਲੇ ਖਾਂ ਦੀ ਕਮਾਨ ਹੇਠ ਭੇਜੀ ਗਈ। ਪੈਂਦੇ ਖਾਂ ਉਸ ਦੇ ਸਹਾਇਕ ਰੂਪ ਵਿਚ ਨਾਲ ਸੀ।

Disclaimer Privacy Policy Contact us About us