ਪਖੰਡੀ ਪੰਡਤ ਦਾ ਸੱਪ ਦੀ ਜੂਨ ਤੋਂ ਛੁਟਕਾਰਾ


ਇਕ ਦਿਨ ਗੁਰੂ ਜੀ, ਰਾਇ ਜੋਧ ਅਤੇ ਹੋਰ ਸਿੱਖਾਂ ਨੂੰ ਲੈ ਕੇ ਸ਼ਿਕਾਰ ਖੇਡਣ ਗਏ। ਰਾਹ ਵਿਚ ਉਨ੍ਹਾਂ ਵੇਖਿਆ ਕਿ ਬਹੁਤ ਵੱਡਾ ਸੱਪ ਧਰਤੀ ਤੇ ਪਿਆ ਤੜਫ ਰਿਹਾ ਸੀ।

ਜਦ ਉਸ ਸੱਪ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਉਸਦਾ ਛੁਟਕਾਰਾ ਹੋ ਗਿਆ। ਜਦ ਉਹ ਮਰ ਗਿਆ ਤਾਂ ਰਾਇ ਜੋਧ ਨੇ ਵੇਖਿਆ ਕਿ ਉਸ ਸੱਪ ਵਿਚੋਂ ਅਨੇਕਾਂ ਹੀ ਕੀੜੇ ਬਾਹਰ ਨਿਕਲੇ।

ਇਹ ਵੇਖ ਕੇ ਰਾਇ ਜੋਧ ਕਹਿਣ ਲੱਗਾ, 'ਮਹਾਰਾਜ! ਇਹ ਕੀ ਅਦਭੁਤ ਖੇਡ ਹੈ ਕਿ ਜੀਉਂਦੇ ਸੱਪ ਵਿਚੋਂ ਏਨੇ ਕੀੜੇ ਨਿਕਲੇ ਹਨ?'

ਇਹ ਸੁਣਕੇ ਗੁਰੂ ਜੀ ਨੇ ਫ਼ਰਮਾਇਆ, 'ਇਹ ਪਿਛਲੇ ਜਨਮ ਵਿਚ ਇਕ ਕਲਿਆਣਕਾਰੀ ਮਹੰਤ ਬਣਿਆ ਹੋਇਆ ਸੀ।

ਇਹ ਆਪਣੇ ਸੇਵਕਾਂ ਦੇ ਘਰੋਂ ਪੂਜਾ ਖਾਂਦਾ ਸੀ, ਪਰ ਇਹ ਕਿਸੇ ਦਾ ਕਲਿਆਣ ਨਹੀਂ ਸੀ ਕਰ ਸਕਿਆ।

ਪ੍ਰਭੂ ਦੀ ਭਗਤੀ ਦੇ ਥਾਂ ਇਹ ਐਸ਼ਪ੍ਰਸਤੀ ਦੀ ਜ਼ਿੰਦਗੀ ਬਸਰ ਕਰਦਾ ਸੀ। ਓੜਕ ਜਦ ਮਰ ਗਿਆ ਤਾਂ ਉਸ ਪਖੰਡੀ ਗੁਰੂ ਨੂੰ ਸੱਪ ਦੀ ਜੂਨੇ ਪੈਣਾ ਪਿਆ।

ਜਿਸ ਤਰ੍ਹਾਂ ਇਹ ਸੁਵਕਾਂ ਨੂੰ ਖਾਂਦਾ ਸੀ ਉਸ ਤਰ੍ਹਾਂ ਹੀ ਉਨ੍ਹਾਂ ਲੋਕਾਂ ਕੀੜੇ ਬਣ ਕੇ ਉਸਦਾ ਮਾਸ ਨੋਚ ਨੋਚ ਕੇ ਖਾਧਾ ਹੈ। ਹੁਣ ਸਾਨੂੰ ਵੇਖ ਕੇ ਇਸ ਦਾ ਛੁਟਕਾਰਾ ਹੋ ਗਿਆ'।

ਉਸ ਸੱਪ ਦਾ ਕਲਿਆਣ ਕਰਕੇ ਗੁਰੂ ਜੀ ਡੇਰੇ ਵਾਪਸ ਆ ਗਏ।

Disclaimer Privacy Policy Contact us About us