ਬਾਦਸ਼ਾਹ ਨਾਲ ਮਿਲਾਪ


ਬਾਦਸ਼ਾਹ ਨੇ ਮੌਲਵੀ ਸ਼ਾਹ ਮੁਹੰਮਦ ਤੇ ਪੀਰ ਬਖ਼ਸ਼ ਨੂੰ ਗੁਰੂ ਸਾਹਿਬ ਵਲ ਭੇਜਿਆ ਕਿ ਉਹ ਉਨ੍ਹਾਂ ਨਾਲ ਧਰਮ ਚਰਚਾ ਕਰਕੇ ਵੇਖਣ ਕਿ ਗੁਰੂ ਜੀ ਕਿੰਨਾ ਕੁ ਗਿਆਨਵਾਨ ਹਨ।

ਦੋਹਾਂ ਆਲਮਾਂ ਨੇ ਗੁਰੂ ਸਾਹਿਬ ਨਾਲ ਬਹੁਤ ਸਾਰੇ ਪ੍ਰਸ਼ਨ ਉੱਤਰ ਕੀਤੇ।

ਗੁਰੂ ਸਾਹਿਬ ਦੀ ਵਿਦਵਤਾ ਤੋਂ ਉਹ ਬੜੇ ਪ੍ਰਭਾਵਤ ਹੋਏ। ਉਨ੍ਹਾਂ ਦੀ ਪੂਰੀ ਪੂਰੀ ਨਿਸ਼ਾ ਹੋ ਗਈ ਕਿ ਗੁਰੂ ਜੀ ਦਾ ਲਖਸ਼ ਬੜਾ ਉੱਚਾ ਹੈ ਤੇ ਉਹ ਹਰ ਪ੍ਰਕਾਰ ਦੇ ਤੁਅੱਸੁਬ ਤੋਂ ਰਹਿਤ ਅਲ੍ਹਾ ਦਾ ਹੂਰ ਹਨ।

ਉਨ੍ਹਾਂ ਨੇ ਜਹਾਂਗੀਰ ਦੇ ਦਿਲ ਵਿਚ ਵੀ ਉਨ੍ਹਾਂ ਦੇ ਦਰਸ਼ਨ ਦੀ ਵੱਡੀ ਅਭਿਲਾਖਾ ਪੈਦਾ ਹੋਈ। ਉਸ ਨੇ ਗੁਰੂ ਸਾਹਿਬ ਨੂੰ ਆਪਣੇ ਵਲ ਆਉਣ ਦਾ ਸੱਦਾ ਦੇ ਘੱਲਿਆ।

ਜਦੋਂ ਗੁਰੂ ਸਾਹਿਬ ਬਾਦਸ਼ਾਹ ਕੋਲ ਪਹੁੰਚੇ ਤਾਂ ਉਹ ਉਨ੍ਹਾਂ ਦਾ ਤੇਜ, ਜਲਾਲ ਅਤੇ ਸੁੰਦਰ ਡੀਲ ਡੌਲ ਵੇਖ ਕੇ ਈਰਖਾ ਨਾਲ ਸੜ੍ਹ ਗਿਆ।

ਉਹ ਦਿਲ ਵਿਚ ਭੈਭੀਤ ਵੀ ਹੋਇਆ। ਉਸ ਨੇ ਉਪਰੋਂ ਉਪਰੋਂ ਤਾਂ ਗੁਰੂ ਸਾਹਿਬ ਦਾ ਬੜਾ ਮਾਨ ਆਦਰ ਕੀਤਾ ਅਤੇ ਉਨ੍ਹਾਂ ਲਈ ਸੌ ਰੁਪਿਆ ਰੋਜ਼ ਦਾ ਖ਼ਰਚ ਸ਼ਾਹੀ ਖ਼ਜਾਨੇ ਵਿਚੋਂ ਬੰਨ ਦਿੱਤਾ ਪਰ ਅੰਦਰੋਂ ਅੰਦਰ ਉਹ ਗੁਰੂ ਜੀ ਨੂੰ ਮਾਰ ਦੇਣ ਦੇ ਬਹਾਨੇ ਬੰਨ੍ਹਣ ਲੱਗਾ।

Disclaimer Privacy Policy Contact us About us