ਜਨਮ ਅਵਤਾਰ ਗੁਰੂ ਨਾਨਕ ਦੇਵ ਜੀ ਦਾ


ਗੁਰੂ ਨਾਨਕ ਦੇਵ ਜੀ ਦਾ ਜਨਮ 1469ਈ ਵਿਚ ਪਿੰਡ ਤਲਵੰਡੀ ਪਾਕਿਸਤਾਨ ਵਿਚ ਹੋਇਆ। ਉਨਾਂ ਦੇ ਪਿਤਾ ਜੀ ਦਾ ਨਾਂ ਸ੍ਰੀ ਮਹਤਾ ਕਾਲੂ ਤੇ ਮਾਤਾ ਜੀ ਦਾ ਨਾਂ ਮਾਤਾ ਤ੍ਰਿਪਤਾ ਸੀ। ਗੁਰੂ ਨਾਨਕ ਦੇਵ ਜੀ ਆਪਣੇ ਪਰਿਵਾਰ ਦੇ ਦੂਸਰੇ ਬਚੇ ਸਨ। ਉਹਨਾਂ ਦੀ ਇਕ ਵੱਡੀ ਭੈਣ ਵੀ ਸੀ ਜਿਨਾਂ ਦਾ ਨਾਮ ਬੇਬੇ ਨਾਨਕੀ ਸੀ।

ਜਦ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਉਸ ਵੇਲੇ ਦੋਲਤਨ ਨਾਂ ਦੀ ਦਾਈ ਮਹਤਾ ਕਾਲੂ ਜੀ ਨੂੰ ਖ਼ਬਰ ਦੱਸਣ ਵਾਸਤੇ ਦੌੜਦੇ ਦੌੜਦੇ ਘਬਰਾਈ ਤੇ ਡਰੀ ਹੋਈ ਆਈ।

ਕਾਲੂ ਜੀ ਨੇ ਪੁਛਿਆ ਕੀ ਗਲ ਹੈ ਦੌਲਤਨ।

ਦੌਲਤਨ ਨੇ ਜਵਾਬ ਦਿਤਾ ਕੀ ਮੈਂ ਦੁਖੀ ਨਹੀਂ ਹਾਂ। ਮੈਨੂੰ ਦਸਦਿਆਂ ਬਹੁਤ ਖੁਸ਼ੀ ਹੋ ਰਹੀ ਹੈਂ ਕੀ ਤੁਵਾਡੇ ਘਰ ਵਿਚ ਇਕ ਬਹੁਤ ਸੋਹਣਾ ਮੁੰਢਾ ਜੰਮਿਆਂ ਹੈਂ।

ਲੇਕਿਨ ਮੈਂ ਹੈਰਾਨ ਇਸ ਲਈ ਹਾਂ ਕਿਉਂਕਿ ਜਨਮ ਵੇਲੇ ਬਚੇ ਰੋਣਦੇ ਹਨ, ਲੇਕਿਨ ਇਹ ਬੱਚਾ ਜਨਮ ਵੇਲੇ ਰੋਇਆ ਹੀ ਨਹੀਂ। ਅਤੇ ਇਸਦੇ ਮੂੰਹ ਉੱਪਰ ਇਕ ਤੇਜ਼ ਰੋਸ਼ਨੀ ਵਿਖਦੀ ਹੈ।

ਕਾਲੂ ਜੀ ਇਹ ਸੁਣ ਕੇ ਪਰੇਸ਼ਾਨ ਹੋ ਗਏ ਤੇ ਜਾ ਕੇ ਪੰਡਿਤ ਹਰਦਿਆਲ ਨੂੰ ਸਦ ਲਿਆਏ। ਜਦ ਪੰਡਿਤ ਹਰਦਿਆਲ ਨੇ ਇਹ ਸਬ ਵੇਖਿਆਂ ਤਾਂ ਸੋਚ ਕੇ ਬੋਲਿਆਂ ਕਿ ਕਾਲੂ ਜੀ ਤੁਸੀ ਬਹੂਤ ਕਿਸਮਤ ਵਾਲੇ ਹੋ ਇਹ ਬੱਚਾ ਵਡਾ ਹੋ ਕੇ ਇਕ ਬਹੁਤ ਵੱਡਾ ਇਨਸਾਨ ਜਾਂ ਇਕ ਰਾਜਾ ਬਨੇਗਾ।

ਇਹ ਸੁਣ ਕੇ ਬੇਬੇ ਨਾਨਕੀ ਬੋਲੀ ਪਿਤਾ ਜੀ ਇਹ ਇਕ ਰਾਜਾ ਨਹੀ ਇਕ ਗੁਰੂ ਬਣੇਗਾ। ਜੋ ਸਭ ਨੂੰ ਆਪਣੇ ਵਿਚਾਰਾ ਨਾਲ ਇਕ ਦੂਜੇ ਨਾਲ ਪਿਆਰ ਕਰਨਾ ਸਿਖਾਏਗਾ। ਦੂਨਿਆਂ ਬਹੁਤ ਲੰਬੇ ਵਕਤ ਤਕ ਇਸ ਨੂੰ ਯਾਦ ਰਖੇਗੀ।

ਬੇਬੇ ਨਾਨਕੀ ਦੀ ਗਲ ਸੁੱਣ ਕੇ ਸੱਬ ਬਹੁਤ ਹੈਰਾਨ ਹੋਏ। ਬੇਬੇ ਨਾਨਕੀ ਦੀ ਕਹੀ ਹੋਈ ਗੱਲ ਸੱਚ ਹੋ ਗਈ। ਉਹ ਛੋਟਾਂ ਬਚਾਂ ਵੱਡਾ ਹੋ ਕੇ ਸਭ ਨੂੰ ਸੱਚ ਦੀ ਰਾਹ ਵਖਾਈ। ਅਸੀਂ ਉਸ ਅਵਤਾਰ ਨੂੰ ਅੱਜ ਵੀ ਯਾਦ ਕਰਦੇ ਹਾਂ। ਜਿਸਨੇ ਕਾਲੇ ਗੋਰੇ, ਅਮੀਰ ਗਰੀਬ, ਮਰਦ ਔਰਤ ਦਾ ਭੇਦ ਕੀਤੇ ਬਿਨਾਂ ਸਭ ਨੂੰ ਸੱਚੀ ਰਾਹ ਵਖਾਣਦੇ ਹੋਏ ਸਾਨੂੰ ਰੱਬ ਨਾਲ ਜੋਰਿਆ।

ਚਲੋ ਅਸੀਂ ਸਾਰੇ ਮਿਲ ਕੇ ਉਸ ਸਚੇ ਪਾਤਸ਼ਾਹ ਦੇ ਵਖਾਏ ਹੋਏ ਰਸਤੇ ਉੱਪਰ ਚਲਣ ਦੀ ਕੋਸ਼ਿਸ਼ ਕਰਿਏ।

Disclaimer Privacy Policy Contact us About us