ਮਰਦਾਨਾ ਜੀ ਨਾਲ ਮਿਲਾਪ


ਸੁਲਤਾਨ ਪੁਰ ਰਹਿੰਦਿਆਂ ਤਲਵੰਡੀ ਤੋ ਨਾਨਕ ਜੀ ਦੇ ਸਾਕ ਸੰਬੰਧੀ ਉਹਨਾਂ ਨੂੰ ਮਿਲਣ ਆਇਆ ਕਰਦੇ ਸਨ। ਇਕ ਵਾਰ ਉਨਾਂ ਨਾਲ ਭਾਈ ਮਰਦਾਨਾ ਜੀ ਵੀ ਨਾਨਕ ਜੀ ਕੋਲ ਆਏ। ਮਰਦਾਨਾ ਜੀ ਨਾਨਕ ਜੀ ਦਾ ਬਾਲਪਨ ਦਾ ਸਖਾ ਸੀ। ਉਹ ਜ਼ਾਤ ਦਾ ਡੂੰਮ ਮਿਰਾਸੀ ਸੀ। ਪਰ ਨਾਨਕ ਜੀ ਤੇ ਜ਼ਾਤ ਪਾਤ ਨੂੰ ਨਹੀ ਮਣਦੇ ਸੀ।

ਮਰਦਾਨਾ ਜੀ ਦਾ ਅਸਲੀ ਨਾਂ ਦਾਨਾ ਸੀ। ਉਹਨਾਂ ਦੇ ਪਿਤਾ ਦਾ ਨਾਂ ਬਦਨਾ ਤੇ ਮਾਤਾ ਦਾ ਨਾਂ ਲੱਖੋ ਸੀ। ਉਹ ਨਾਨਕ ਜੀ ਤੋਂ ਦਸ ਸਾਲ ਵੱਡਾ ਸੀ। ਮਰਦਾਨਾ ਜੀ ਨੂੰ ਰਬਾਬੀ ਵਜਾਉਣ ਦੀ ਦੇਣ ਵਿਰਾਸਤ ਵਿਚ ਆਪਣੇ ਪਿਤਾ ਤੋਂ ਮਿਲਿ ਸੀ। ਉਹ ਧਨੀ ਲੋਕਾਂ ਨੂੰ ਰਾਗ ਸੁਣਾ ਕੇ ਕਮਾਈ ਕਰਦਾ ਸੀ।

ਜਦੋ ਨਾਨਕ ਜੀ ਨੇ ਮਰਦਾਨੇ ਦਾ ਰਬਾਬ ਸੁਣਿਆਂ ਤੇ ਉਹਨਾਂ ਨੇ ਮਰਦਾਨੇ ਨੂੰ ਕਹਿਆ, 'ਤੂੰ ਰਬਾਬ ਭਲੀ ਵਜ਼ਾਉਂਦਾਂ ਹੈ। ਜੇ ਤੂੰ ਰਾਗ ਸ਼ਬਦ ਪਾ ਕੇ ਗਾਵੇ ਤਾਂ ਤੇਰਾ ਦੀਨ ਦੂਨੀਆਂ ਵਿਚ ਉਧਾਰ ਹੋ ਜਾਵੇਂ ਤੇ ਨਾਲ ਹੀ ਸੁਨਣ ਵਾਲੇ ਲੋਕਾਂ ਦਾ ਵੀ ਉਧਾਰ ਹੋ ਜਾਵੇਂ। ਮਰਦਾਨਾ ਜੀ ਨੇ ਜ਼ਵਾਬ ਦੀਤਾ, 'ਮੇਰਾ ਤੇ ਮੇਰੇ ਪਰਿਵਾਰ ਦਾ ਗੁਜ਼ਾਰਾ, ਧਨੀ ਲੋਗਾਂ ਦੇ ਅਗੇ ਰਬਾਬ ਵਜ਼ਾ ਕੇ ਹੁੰਦਾ ਹੈ।

ਅਗਰ ਮੈਂ ਆਪਣੀ ਦੀਨ ਦੂਨੀਆਂ ਦੇ ਉਧਾਰ ਵਿਚ ਲਗ ਜਾਵਾਂਗਾਂ ਤਾਂ ਮੇਰਾ ਪਰਿਵਾਰ ਕਿਵੇਂ ਪਲੇਗਾ'। ਨਾਨਕ ਜੀ ਨੇ ਇਸ ਦਾ ਜ਼ਵਾਬ ਦਿਤਾ, 'ਸਭ ਦੀ ਪਾਲਣਾ ਰੱਬ ਕਰਦਾ ਹੈ। ਨਾਲ ਜਦ ਅੰਤ ਸਮਾਂ ਲੇਖਾ ਹੋਵੇਗਾ ਤੇ ਕਿਸੀ ਕੁਟੰਬ ਨੇ ਸਾਥ ਨਹੀ ਦੇਨਾ'। ਇਸ ਪ੍ਰਕਾਰ ਦਾਨਾ ਮਰਦਾਨਾ ਬਣ ਕੇ ਧਰਤੀ ਦੇ ਲੋਕਾਂ ਨੂੰ ਸੋਧਣ ਲਈ ਨਾਨਕ ਜੀ ਨਾਲ ਤਿਆਰ ਹੋ ਗਿਆ।

ਕੀਰਤਨ ਦਾ ਮੁੱਢ ਬੱਝਾ। ਗੁਰੂ ਨਾਨਕ ਦੇ ਸ਼ਬਦ ਤੇ ਮਰਦਾਨੇ ਦੀ ਰਬਾਬ ਨੇ ਇਕ ਅਜਿਹੀ ਕਰਾਮਾਤ ਕੀਤੀ ਜਿਸ ਦਾ ਸਾਨੀ ਸੰਸਾਰ ਵਿਚ ਕੋਈ ਨਹੀਂ। ਅਗਾਂਹ ਸਮਾਂ ਬੀਤਣ ਤੇ ਬਾਬਾ ਨਾਨਕ ਤੇ ਮਰਦਾਨਾ ਇਤਨੇ ਨੇੜੇ ਆ ਗਏ ਕਿ ਇਕ ਰੂਪ ਹੋ ਗਏ। ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਦੇਵ ਜੀ ਦੀਆਂ ਅਨੇਕਾਂ ਗੋਸ਼ਟਾਂ ਸਾਖੀਆਂ ਵਿਚ ਆਉਂਦੀਆਂ ਹਨ। ਇਹ ਗੋਸ਼ਟਾਂ ਪਰਮਾਰਥ ਦਾ ਖ਼ਜ਼ਾਨਾ ਹਨ। ਗੋਸ਼ਟਾਂ ਵਿਚ ਕਈ ਅਧਿਆਤਮਕ ਭੇਦ ਖੋਲੇ ਗਏ ਹਨ। 'ਜਿਵੇਂ ਕਿ ਬਾਣੀ ਬਹੁਥ ਹੈ, ਗੁਰੂ ਲੰਘਾਵਣ ਹਾਰ ਮਲਾਹ ਹੈ। ਹਉਮੈ ਤੇ ਗਰਬ ਮਨ ਤੋਂ ਦੂਰ ਕਰੇ ਸੋ ਸਾਹਿਬ ਨੂੰ ਪਾਏ'।

ਮਰਦਾਨੇ ਦੇ ਅੰਤ ਸਮੇ ਗੁਰੂ ਨਾਨਕ ਜੀ ਨਾਲ ਹੋਈ ਗਲ ਬਾਤ, ਸਾਖੀ ਵਿਚ ਇਸ ਪ੍ਰਕਾਰ ਹੈ:

ਗੁਰੂ ਜੀ ਮਰਦਾਨੇ ਨੂੰ ਕਹਿੰਦੇ ਹਨ, 'ਮਰਦਾਨਿਆ, ਤੂੰ ਬੜਾ ਸਾਥ ਨਿਭਾਇਆ ਹੈ। ਜੇ ਤੂੰ ਚਾਹੇ ਤਾਂ ਤੇਰੇ ਮ੍ਰਿਤਕ ਸ਼ਰੀਰ ਨੂੰ ਬ੍ਰਾਹਮਣਾਂ ਵਾਂਗ ਜਲ ਵਿਚ ਰੋੜ ਦੇਵੀਏ, ਤੇਰੀ ਇਛਾ ਹੋਵੇ ਤਾਂ ਖਤਰੀ ਵਾਂਗ ਸਾੜ ਦੇਈਏ, ਜੇ ਤੇਰਾ ਚਿਤ ਹੋਵੇ ਤਾਂ ਮੁਸਲਮਾਨਾ ਵਾਂਗ ਦੱਬ ਦੇਈਏ'। ਮਰਦਾਨਾ ਜੀ ਨੇ ਉਸੇ ਵੇਲੇ ਕਿਹਾ, 'ਵਾਹ ਬਾਬਾ, ਵਾਹ, ਅਜੇ ਵੀ ਸਰੀਰਾਂ ਦੇ ਚੱਕਰਾਂ ਵਿਚ'। ਫਿਰ ਗੁਰੂ ਨਾਨਕ ਜੀ ਨੇ ਕਿਹਾ, 'ਮਰਦਾਨਿਆ! ਮੇਰਾ ਚਿੱਤ ਕਰਦਾ ਹੈ ਕਿ ਤੇਰੇ ਬਾਅਦ ਤੇਰੀ ਚਿੱਟੇ ਪੱਥਰ ਦੀ ਸਮਾਧ ਬਣਾਵਾਂ'।

ਮਰਦਾਨਾ ਜੀ ਕੁਝ ਭਾਵੁਕ ਹੋ ਕੇ ਕਹਿਣ ਲਗੇ, 'ਬਾਬਾ ਬੜੀ ਮੁਸ਼ਕਲ ਨਾਲ ਤਾਂ ਸਰੀਰ ਰੂਪੀ ਸਮਾਧ ਵਿਚੋਂ ਨਿਕਲਣ ਲੱਗਾ ਹਾਂ, ਹੁਣ ਪੱਥਰ ਦੀ ਸਮਾਧ ਵਿਚ ਪਾਉਣਾ ਚਾਹੁੰਦੇ ਹੋ'?

Disclaimer Privacy Policy Contact us About us