ਤਿੰਨ ਦੀਨ ਵੇਈ ਨਦੀ ਵਿਚ


ਸੁਲਤਾਨ ਪੁਰ ਵਿਖੇ ਰਹਿੰਦੇ ਸਮੇ ਗੁਰੂ ਨਾਨਕ ਜੀ ਨੇ ਕੀਰਤਨ ਦੀ ਰੀਤ ਚਲਾਉਣ ਦੇ ਨਾਲ ਸਤਸੰਗਤ ਦੀ ਵੀ ਨੀਂਹ ਰੱਖੀ। ਗੁਰੂ ਜੀ ਸਵੇਰੇ ਜਲਦੀ ਉਠ ਜਾਂਦੇ। ਇਸ਼ਨਾਨ ਆਦਿ ਤੋਂ ਵਿਹਲੇ ਹੋ ਕੇ ਕੁਝ ਦੇਰ ਵੇਈਂ ਨਦੀ ਦੇ ਕੰਢੇ ਹੀ ਕਰਤਾਰ ਪੂਰਖ਼ ਦਾ ਧਿਆਨ ਸਿਮਰਨ ਕਰਦੇ ਅਤੇ ਫਿਰ ਕੀਰਤਨ ਕਰਦੇ ਭਾਈ ਮਰਦਾਨਾ ਰਬਾਬ ਵਜਾਉਂਦੇ। ਕੀਰਤਨ ਕਰਦੇ ਹੌਲੀ ਹੌਲੀ ਸੰਗਤ ਜੁੜਨ ਲੱਗ ਪਈ ਜੋ ਦਿਨ ਬਦਿਨ ਵੱਧਦੀ ਚਲੀ ਗਈ। ਕੀਰਤਨ ਤੋਂ ਬਾਅਦ ਗੁਰੂ ਜੀ ਰਾਜ ਦਰਬਾਰ ਵਿਚ ਚਲੇ ਜਾਂਦੇ।

ਅਗਰ ਕਿਸੀ ਦਾ ਕੋਈ ਕੰਮ ਦਰਬਾਰ ਵਿਚ ਰੁਕਿਆਂ ਹੁੰਦਾ ਤੇ ਗੁਰੂ ਜੀ ਕਰਵਾ ਦੇਂਦੇ। ਜੋ ਕੁਝ ਗੁਰੂ ਜੀ ਆਖਦੇ, ਨਵਾਬ ਦੋਲਤ ਖਾਨ ਉਸ ਤੇ ਮੋਹਰ ਲਗਾ ਦੇਂਦਾ। ਦੋਖਿਆਂ ਦੀਆਂ ਸ਼ਿਕਾਇਤਾਂ ਕਰਕੇ ਮੋਦੀ ਖ਼ਾਨੇ ਦੇ ਹਿਸਾਬ ਦੀ ਵਾਰ ਵਾਰ ਪੜਤਾਲ ਹੋਣ ਕਾਰਨ ਨਾਨਕ ਜੀ ਦੇ ਮਨ ਵਿਚ ਉਪਰਾਮਤਾ ਆ ਚੁਕੀ ਸੀ। ਆਪ ਨੇ ਨਿਸਚਾ ਕਰ ਲਿਤਾ ਕਿ ਹੁਣ ਨੋਕਰੀ ਨਹੀਂ ਕਰਨੀ। ਇਹ ਨਿਰਣਾ ਲੈ ਕੇ ਇਕ ਦਿਨ ਵੇਈ ਨਦੀ ਤੇ ਇਸ਼ਨਾਨ ਕਰਨ ਗਏ ਤੇ ਵਾਪਸ ਨਾ ਮੁੜੇ।

ਸੰਗੀ ਸਾਥੀ ਨਾਨਕ ਨਾਨਕ ਕਹ ਕੇ ਬੂਲਾਣ ਲੱਗ ਪਏ। ਬੇਬੇ ਨਾਨਕੀ ਅਤੇ ਜੈ ਰਾਮ ਵੀ ਆ ਗਏ। ਨਗਰ ਵਿਚ ਰੋਲਾ ਪੈ ਗਿਆ। ਨਵਾਬ ਦੋਲਤ ਖਾਂ ਨੂੰ ਫ਼ਿਕਰ ਹੋਣ ਲਗ ਪਈ। ਉਸ ਨੇ ਦਰਿਆ ਵਿਚ ਜ਼ਾਲ ਸੁਟਵਾਏ ਪਰ ਨਾਨਕ ਜੀ ਦਾ ਕੋਈ ਪਤਾ ਨਹੀ ਲਗਾ। ਪਰ ਬੇਬੇ ਨਾਨਕੀ ਸ਼ਾਂਤ ਸਨ। ਉਹਨਾਂ ਨੂੰ ਵਿਸ਼ਵਾਸ ਸੀ ਕਿ ਨਾਨਕ ਨੂੰ ਕੁਛ ਨਹੀ ਹੋ ਸਕਦਾ।

ਗੁਰੂ ਨਾਨਕ ਦੇਵ ਜੀ ਦੇ ਗੁੰਮ ਹੋਣ ਨਾਲ ਦੋਖਿਆਂ ਨੂੰ ਹੋਰ ਮੋਕਾ ਮਿਲ ਗਿਆ ਕਿ ਉਹਨਾਂ ਨੂੰ ਬਦਨਾਮ ਕਰਨ। ਉਹਨਾਂ ਨੇ ਫਿਰ ਨਵਾਬ ਨੂੰ ਸ਼ਿਕਾਇਤ ਕੀਤੀ। ਨਵਾਭ ਨੇ ਇਕ ਵਾਰੀ ਫਿਰ ਹਿਸਾਬ ਕਿਤਾਬ ਦੀ ਪੜਤਾਲ ਕਰਨ ਦਾ ਹੁਕਮ ਦਿਤਾ। ਪਰ ਕੁਝ ਵੀ ਨਹੀ ਮਿਲਿਆਂ। ਦੋਖਿਆ ਦੇ ਮੂੰਹ ਬੰਦ ਹੋ ਗਏ। ਬੇਬੇ ਨਾਨਕੀ ਦੇ ਬੋਲ ਸੱਚ ਹੋ ਗਏ। ਤਿੰਨ ਦੀਨ ਬਾਅਦ ਗੁਰੂ ਜੀ ਨਦੀ ਤੋ ਬਾਹਰ ਨਿਕਲੇਂ।

ਇਹ ਤਿੰਨ ਦੀਨ ਦਾ ਸਮਾਂ ਗੁਰੂ ਜੀ ਨੇ ਉਸ ਪਾਰਬ੍ਰਹਮ ਪ੍ਰਮੇਸ਼ਵਰ ਦੇ ਦਰਬਾਰ ਵਿਚ ਬਿਤਾਏ। ਉਥੋ ਪਰਿਬ੍ਰਹਮ ਪ੍ਰਮੇਸ਼ਵਰ ਵਲੋਂ ਆਪ ਨੂੰ ਹੁਕਮ ਹੋਇਆ ਕਿ , 'ਨਾਨਕ, ਅਸਾਂ ਤੈਨੂੰ ਆਪਣਾ ਸਰੂਪ ਦਿੱਤਾ ਹੈ, ਗਿਆਨ ਦਿੱਤਾ ਹੈ। ਇਹ ਗਿਆਨ ਇਕ ਜਗ੍ਹਾ ਬਹਿ ਕੇ ਵੰਡਣ ਦੀ ਜਗਾ, ਇਸ ਗਿਆਨ ਨੂੰ ਸਾਰੇ ਸੰਸਾਰ ਵਿਚ ਵੰਡ। ਸੱਬ ਨੂੰ ਇਸਦੀ ਲੋੜ ਹੈ। ਸਾਰੀ ਸ੍ਰਿਸ਼ਟੀ ਵੈਰਾਂ, ਵਿਰੋਧ, ਈਰਖਾ, ਝੂਠ, ਹੰਕਾਰ ਅਤੇ ਪਾਪਾਂ ਦੀ ਅਗਨੀ ਵਿਚ ਸੜ ਰਹੀ ਹੈ, ਉਸ ਨੂੰ ਅੰਮ੍ਰਿਤ ਉਪਦੇਸ਼ ਦੇ ਕੇ ਠੰਢ ਪਾਉ ਅਤੇ ਸੰਸਾਰੀ ਜੀਵਾਂ ਨੂੰ ਸੱਚ ਧਰਮ ਸੇਵਾ, ਪਿਆਰ ਤੇ ਪਰਉਪਕਾਰ ਵਾਲੀ ਸੁੱਚੀ ਰਹਿਣੀ ਸਿਖਾਉ'।

ਪੁਰਾਤਨ ਜਨਮ ਸਾਖੀ ਵਿਚ ਦਰਜ਼ ਹੈ ਕਿ ਨਾਨਕ ਜੀ ਨੂੰ ਨਿਰੰਕਾਰ ਵਲੋਂ ਹੁਕਮ ਹੋਇਆਂ, 'ਨਾਨਕ ਜਿਸ ਉਪਰ ਤੇਰੀ ਨਦਰਿ। ਉਸ ਉਪਰ ਮੇਰੀ ਨਦਰਿ। ਮੇਰਾ ਨਾਂ ਪਾਰਬ੍ਰਹਮ ਅਤੇ ਤੇਰਾ ਨਾਂ ਗੁਰੂ ਪਰਮੇਸ਼ਵਰ'। ਤਿੰਨ ਦਿਨ ਬਾਅਦ ਜਦ ਵੇਈ ਨਦੀ ਤੋ ਗੁਰੂ ਜੀ ਬਾਹਰ ਆਏ ਤਾਂ ਉਹਨਾਂ ਦੇ ਚਿਹਰੇ ਉਪਰ ਅਨੋਖਾਂ ਜ਼ਲਾਲ ਸੀ।ਮਸਤਕ ਨੂਰ ਨਾਲ ਭਰਿਆ ਹੋਇਆ ਸੀ ਅਤੇ ਨੈਣਾ ਵਿਚ ਨਾਮ ਦੀ ਖੁਮਾਰੀ ਸੀ।

ਜਦੋ ਆਪ ਨਗਰ ਪਹੁੰਚੇ ਤਾਂ ਸਾਰੇ ਪਾਸੇ ਉਹਨਾਂ ਦੇ ਆਉਣ ਦੀ ਚਰਚਾ ਹੋਣ ਲਗ ਪਈ। ਲੋਕ ਕਹਿਣ ਲਗੇ ਨਾਨਕ ਤਾਂ ਕੁਝ ਹੋਰ ਬਣ ਕੇ ਆ ਗਿਆ ਹੈ। ਡੇਰੇ ਵਿਚ ਆ ਕੇ ਕੁਝ ਸਮਾਂ ਬਾਅਦ ਗੁਰੂ ਜੀ ਨੇ ਧਰਮ ਚਰਚਾ ਸ਼ੁਰੂ ਕੀਤੀ ਅਤੇ ਬਚਨ ਕੀਤਾ :
'ਨਾ ਕੋ ਹਿੰਦੂ, ਨਾ ਮੁਸਲਮਾਨ'

Disclaimer Privacy Policy Contact us About us