ਨਿਮਾਜ਼ ਪੜ੍ਹਨ ਲਈ ਮਸੀਤੇ ਜਾਣਾ


ਇਕ ਦਿਨ ਕਾਜ਼ੀ ਨੇ ਨਵਾਬ ਦੋਲਤ ਖਾਂ ਨੂੰ ਕਹਿਆ ਕਿ ਗੁਰੂ ਨਾਨਕ ਜੀ ਹਿੰਦੂ ਤੇ ਮੁਸਲਮਾਨ ਵਿਚ ਕੋਈ ਫ਼ਰਕ ਨਹੀ ਸਮਝਦੇ ਤੇ ਕਿ ਉਹ ਮਸਜੀਦ ਵਿਚ ਨਿਮਾਜ਼ ਪੜ੍ਹਨ ਲਈ ਆਉਣਗੇਂ? ਨਵਾਬ ਨੇ ਆਪਣੇ ਨੋਕਰ ਹਾਥ ਸੰਦੇਸ਼ਾ ਭਿਜਵਾ ਦਿਤਾ। ਗੁਰੂ ਜੀ ਮਨ ਗਏ ਤੇ ਮਸਜਿਦ ਪਹੁੰਚ ਗਏ। ਅਤੇ ਉਥੇ ਗੁਰੂ ਜੀ ਨਵਾਬ ਤੇ ਕਾਜ਼ੀ ਨਾਲ ਮਸਜਿਦ ਅੰਦਰ ਨਮਾਜ਼ ਪੜ੍ਹਨ ਲਈ ਚਲੇ ਗਏ।

ਕਾਜ਼ੀ ਨੇ ਨਿਮਾਜ਼ ਪੜ੍ਹਨ ਲਈ ਗੋਡੇ ਟੇਕੇ। ਪਰ ਗੁਰੂ ਜੀ ਸੀਧੇ ਖੜੇ ਰਹੇ। ਨਿਮਾਜ਼ ਤੋ ਬਾਅਦ ਕਾਜ਼ੀ ਨੇ ਨਵਾਬ ਨੂੰ ਸ਼ਿਕਾਇਤ ਕੀਤੀ। ਕਾਜ਼ੀ ਬੋਲਿਆ, 'ਗੁਰੂ ਜੀ ਨਿਮਾਜ਼ ਵੇਲੇ ਮੁਸਕਰਾਂਦੇ ਰਹੇ। ਜਦ ਕਿ ਉਹ ਕਹਿੰਦੇ ਹਨ ਕਿ ਹਿੰਦੂ ਅਤੇ ਮੁਸਲਮਾਨ ਵਿਚ ਕੋਈ ਫ਼ਰਕ ਨਹੀ। ਫਿਰ ਉਹਨਾਂ ਨੇ ਗੋਡੇ ਕਿਉਂ ਨਹੀ ਟੇਕੇ'? ਨਿਮਾਜ਼ ਤੋ ਬਾਅਦ ਨਵਾਬ ਨੇ ਗੁਰੂ ਜੀ ਨੂੰ ਕ੍ਰੋਧਿਤ ਹੋ ਕੇ ਪੂਛਿਆਂ, 'ਕਿ ਤੁਸੀ ਨਿਮਾਜ਼ ਕਿਉ ਨਹੀ ਪੜੀ? ਤੁਸੀ ਬਸ ਖੜੇ ਰਹੇ ਅਤੇ ਕੁਛ ਨਹੀ ਕੀਤਾ'।

ਗੁਰੂ ਜੀ ਨੇ ਜਵਾਬ ਦੀਤਾ, 'ਮੈਂ ਨਿਮਾਜ਼ ਪੜ੍ਹਨਾ ਚਾਹੁੰਦਾ ਸੀ ਲੇਕਿਨ ਮੈਨੂੰ ਮਸਜਿਦ ਵਿਚ ਕੋਈ ਵੀ ਨਹੀ ਦਿਖਿਆ'। ਨਵਾਬ ਫਿਰ ਬੋਲਿਆ, 'ਤੁਸੀ ਝੂਠ ਬੋਲ ਰਹੇ ਹੋ। ਕਿ ਤੁਹਾਨੂੰ ਇਹਨੀ ਵਡੀ ਭੀੜ ਨਹੀ ਦਿਖਾਈ ਦੇਂਦੀ'?

ਗੁਰੂ ਜੀ ਬੋਲੇ, 'ਤੁਸੀ ਸਾਰੇ ਜਰੂਰ ਮਸਜਿਦ ਵਿਚ ਮੋਜ਼ੂਦ ਹੋ। ਲੇਕਿਨ ਤੁਹਾਡੇ ਸੱਬ ਦੇ ਮਨ ਕਿਧਰੇ ਹੋਰ ਸਨ। ਮੈਂ ਹਸਿਆ ਕਿਉਂਕਿ ਕਾਜ਼ੀ ਦੀ ਨਿਮਾਜ਼ ਇਸ ਤਰਾਂ ਰੱਬ ਦੇ ਘਰ ਮੰਜੂਰ ਨਹੀ। ਕਿਉਕਿ ਤੁਹਾਡੀ ਜ਼ਬਾਨ ਬੋਲ ਰਹੀ ਸੀ। ਲੇਕਿਨ ਤੁਹਾਡੇ ਮਨ ਉਸ ਨੂੰ ਨਹੀਂ ਸੂਣ ਰਹੇ ਸਨ'।

ਨਵਾਬ ਬੋਲਿਆ, 'ਤੁਸੀ ਤੇ ਨਿਮਾਜ਼ ਪੜ੍ਹਨ ਦਾ ਇਕਰਾਰ ਕੀਤਾ ਸੀ, ਫਿਰ ਆਪਣਾ ਇਕਰਾਰ ਪੂਰਾ ਕਿਉਂ ਨਹੀ ਕੀਤਾ'? ਗੁਰੁ ਜੀ ਸ਼ਾਂਤੀ ਪੂਰਵਕ ਬੋਲੇ, 'ਅਸੀ ਸੱਚੀ ਨਿਮਾਜ਼ ਪੜ੍ਹ ਰਹੇ ਸੀ'। ਕਾਜ਼ੀ ਕੜਕ ਕੇ ਬੋਲਿਆ, 'ਫਿਰ ਕੀ ਅਸੀ ਝੂਠੀ ਨਿਮਾਜ਼ ਪੜ੍ਹ ਰਹੇ ਸੀ'?

ਗੁਰੂ ਜੀ ਬੋਲੇ, 'ਸੱਚੀ ਨਿਮਾਜ਼ ਉਹ ਹੈ ਜਿਹੜੀ ਰੂਹ ਨੂੰ ਪਾਕ ਕਰਕੇ ਪੜ੍ਹੀ ਜਾਵੇ। ਨਿਮਾਜ਼ ਪੜ੍ਹਦੇ ਸਮੇਂ ਦਿਲ ਖ਼ੁਦਾ ਦੇ ਕਦਮਾਂ ਵਲ ਲੱਗਾ ਹੋਣਾ ਚਾਹੀਦਾ ਹੈ। ਪਰ ਜਦੋਂ ਤੁਸੀਂ ਨਿਮਾਜ਼ ਪੜ੍ਹ ਰਹੇ ਸੀ ਤਾਂ ਤੁਹਾਡਾ ਧਿਆਨ ਆਪਣੇ ਘਰ ਵਲ ਗਿਆ ਹੋਇਆ ਸੀ। ਤੁਸੀ ਸੋਚ ਰਹੇ ਸੀ ਕਿ ਤੁਹਾਡੀ ਘੋੜੀ ਨੇ ਜੋ ਨਵਾਂ ਵਛੇਰਾ ਦਿੱਤਾ ਹੈ, ਉਹ ਕਿਤੇ ਵਿਹੜੇ ਦੇ ਖੂਹ ਵਿਚ ਨਾ ਡਿੱਗ ਪਏ। ਇਸ ਤੌਖਲੇ ਦੇ ਕਾਰਨ ਤੁਹਾਡਾ ਦਿਲ ਖ਼ੁਦਾ ਦੇ ਕਦਮਾਂ ਵੱਲ ਨਹੀ ਲੱਗਾ'।

ਇਹ ਸੁਣ ਕੇ ਕਾਜ਼ੀ ਬਹੁਤ ਹੈਰਾਨ ਹੋਇਆ ਤੇ ਮਨ ਵਿਚ ਸ਼ਰਮਿੰਦਾ ਹੋਇਆ ਕਿਉਂਕਿ ਸੱਚਮੁਚ ਹੀ ਨਿਮਾਜ਼ ਪੜ੍ਹਦੇ ਸਮੇਂ ਉਹਦਾ ਧਿਆਨ ਆਪਣੇ ਵਛੇਰੇ ਵੱਲ ਗਿਆ ਹੋਇਆ ਸੀ। ਤਦ ਨਵਾਬ ਨੇ ਝਿਜਕਦੇ ਝਿਜਕਦੇ ਕਿਹਾ, 'ਜੇ ਕਾਜ਼ੀ ਦਾ ਮਨ ਘਰ ਵੱਲ ਲੱਗਾ ਹੋਇਆ ਸੀ ਤਾਂ ਤੁਸੀ ਮੇਰੇ ਨਾਲ ਨਿਮਾਜ਼ ਪੜ੍ਹ ਸਕਦੇ ਸੀ'।

ਗੁਰੂ ਜੀ ਮੁਸਕਰਾ ਕੇ ਬੋਲੇ, 'ਪਰ ਨਵਾਬ ਜੀ! ਤੁਸੀਂ ਤਾਂ ਨਿਮਾਜ਼ ਪੜ੍ਹਨ ਸਮੇਂ ਕਾਬਲ ਵਿਚ ਘੋੜੇ ਖ਼ਰੀਦ ਰਹੇ ਸੀ। ਅਸੀਂ ਤੁਹਾਡੇ ਨਾਲ ਨਿਮਾਜ਼ ਵਿਚ ਕਿਵੇਂ ਸ਼ਰੀਕ ਹੁੰਦੇ'? ਨਵਾਬ ਦਿਲ ਵਿਚ ਬੜਾ ਸ਼ਰਮਿੰਦਾ ਹੋਇਆ। ਗੁਰੂ ਜੀ ਨੂੰ ਜਾਣੀ ਜਾਣ ਸਮਝ ਕੇ ਉਸ ਦੀ ਉਹਨਾਂ ਵਿਚ ਸ਼ਰਧਾ ਹੋਰ ਵਧ ਗਈ।

Disclaimer Privacy Policy Contact us About us