ਭਾਈ ਲਾਲ


ਸੁਲਤਾਨ ਪੁਰ ਤੋ ਚਲਕੇ ਗੁਰੂ ਨਾਨਕ ਦੇਵ ਜੀ ਕਈ ਪਿੰਡਾਂ ਤੋ ਹੁੰਦੇ ਹੋਏ ਬਿਆਸ ਨਦੀ ਦੇ ਪਾਰ ਹੁੰਦੇ ਹੋਏ ਸੈਦਪੁਰ ਪਹੁੰਚੇ। ਗੁਰੂ ਜੀ ਜਿਸ ਪਿੰਡ ਤੋ ਲਂਗਦੇ ਉਸ ਪਿੰਡ ਦੇ ਬਾਹਰ ਕਿਸੀ ਦਰਿਖ਼ਤ ਦੇ ਹੇਠਾਂ ਬੈਠ ਕੇ ਕੀਰਤਨ ਸ਼ੁਰੂ ਕਰ ਦੇਂਦੇ ਤੇ ਭਾਈ ਮਰਦਾਨਾ ਰਬਾਬ ਵਜਾਉਂਦਾ। ਆਸ ਪਾਸ ਦੇ ਇਲਾਕੇ ਵਿਚੋ ਸੰਗਤ ਜੂੜਦੀ ਤੇ ਕੀਰਤਨ ਸੁਣਦੀ। ਗੁਰੂ ਜੀ ਉਸ ਪਿੰਡ ਵਿਚੋ ਕਿਸੀ ਵਿਦਵਾਨ ਸਿੱਖ ਨੂੰ ਉਥੋਂ ਦਾ ਮੁਖੀ ਥਾਪ ਕੇ ਸਿੱਖੀ ਦੇ ਪ੍ਰਚਾਰ ਦਾ ਕੰਮ ਸੌਂਪਦੇ। ਇਸ ਪ੍ਰਕਾਰ ਗੁਰੂ ਜੀ ਜਗਹ ਜਗਹ ਮੰਜੀਆਂ ਕਾਇਮ ਕਰਦੇ ਗਏ।

ਗੁਰੂ ਜੀ ਸੈਦਪੁਰ ਪਹੁੰਚ ਕੇ ਭਾਈ ਲਾਲੋਂ ਦੇ ਘਰ ਜਾ ਠਹਿਰੇ। ਭਾਈ ਲਾਲੋ ਕਿੱਤੇ ਵਲੋਂ ਤਰਖਾਣ ਸੀ ਅਤੇ ਜ਼ਾਤ ਵਲੋ ਸ਼ੂਦਰ ਕਿਹਾ ਜਾਂਦਾ ਸੀ। ਭਾਈ ਲਾਲੋ ਬਹੁਤ ਹੀ ਨਿਮਰ ਤੇ ਮਿੱਠੇ ਸੁਬਾੳੇ ਦਾ ਸੀ। ਉਹ ਹਰ ਵੇਲੇ ਰੱਬ ਦਾ ਨਾਂ ਲੈਂਦਾ ਤੇ ਦਸਾਂ ਨਹੁੰਆਂ ਦੀ ਕਿਰਤ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ। ਇਸ ਮਿਹਨਤ ਦੀ ਕਮਾਈ ਵਿਚੋਂ ਉਹ ਹਰ ਆਏ ਗਏ ਦੀ ਸੇਵਾ ਕਰਦਾ ਸੀ।

ਭਾਈ ਲਾਲੋ ਦੀ ਘਰ ਵਾਲੀ ਵੀ ਬੜੀ ਸੇਵਾ ਭਾਵ ਵਾਲੀ ਸੀ। ਉਹ ਆਪਣੇ ਪਤੀ ਨੂੰ ਭਗਵਾਨ ਕਰਕੇ ਮੰਨਦੀ ਸੀ। ਜੋ ਕੁਝ ਭਾਈ ਲਾਲੋ ਦਿਨ ਭਰ ਦੀ ਮਿਹਨਤ ਰਾਹੀ ਕਮਾਉਂਦਾ, ਉਹ ਸਬਰ ਸ਼ੁਕਰ ਨਾਲ ਉਸ ਵਿਚ ਗੁਜ਼ਾਰਾ ਕਰਦੀ। ਜੇ ਕਿਸੀ ਦਿਨ ਕਮਾਈ ਨਾ ਹੁੰਦੀ ਤਾਂ ਉਹ ਬਾਹਰੋਂ ਸਾਗ ਚੁਗ ਲਿਆਉਂਦੀ ਤੇ ਦੋਵੇ ਉਸੇ ਨੂੰ ਉਬਾਲ ਕੇ ਖਾ ਲੈਂਦੇ। ਭਾਈ ਲਾਲੋ ਦੀ ਸਾਦਗੀ ਤੇ ਸਾਧੂ ਸੁਭਾ ਕਰਕੇ ਗੁਰੂ ਜੀ ਉਸ ਦੇ ਕੋਲ ਠਹਿਰੇ ਸਨ।

ਭਾਈ ਲਾਲੋ ਗੁਰੂ ਜੀ ਦੇ ਘਰ ਵਿਚ ਆਨ ਖ਼ਾਤਰ ਬਹੁਤ ਖ਼ੁਸ਼ ਹੋਇਆ। ਉਸਨੇ ਗੁਰੂ ਜੀ ਤੇ ਭਾਈ ਮਰਦਾਨੇ ਦੇ ਖ਼ਾਨ ਦਾ ਪ੍ਰਬੰਧ ਕੀਤਾ। ਉਸਨੇ ਭੋਜ਼ਨ ਗੁਰੂ ਜੀ ਨੂੰ ਤੇ ਮਰਦਾਨੇ ਨੂੰ ਭੋਜਨ ਪਰੋਸਿਆ। ਭਾਈ ਮਰਦਾਨੇ ਨੇ ਭੋਜਨ ਛਕਦੇ ਹੋਏ ਕਿਹਾ। ਭਾਈ ਲਾਲੋ ਜੀ ਇਸ ਭੋਜਨ ਵਿਚ ਤੁਸੀ ਕਿ ਮਿਲਾਇਆ ਹੈ। ਇਹ ਬਹੁਤ ਹੀ ਸਵਾਦ ਹੈ।

ਇਹ ਸੁਣ ਕੇ ਗੁਰੂ ਜੀ ਬੋਲ ਕਿ ਇਸ ਵਿਚ ਭਾਈ ਲਾਲੋ ਦੀ ਮਿਹਨਤ ਦੀ ਕਮਾਈ ਦੀ ਸੁਗੰਧ ਤੇ ਪਿਆਰ ਮਿਲਿਆਂ ਹੋਇਆ ਹੈ। ਭਾਈ ਲਾਲੋ ਪਾਸ ਠਹਿਰਨ ਨਾਲ ਉਂਚੀ ਜ਼ਾਤ ਦੇ ਅਭਿਮਾਨ ਵਿਚ ਪਏ ਹੋਏ ਬ੍ਰਾਹਮਣਾਂ ਤੇ ਖੱਤਰੀਆਂ ਵਿਚ ਬੜੀ ਖਲ ਬਲੀ ਮਚੀ ਕਿ ਇਕ ਉੱਚੀ ਜ਼ਾਤ ਦਾ ਬੇਦੀ ਖੱਤਰੀ ਨੀਵੀਂ ਜ਼ਾਤ ਦੇ ਇਕ ਤਰਖਾਣ ਦੇ ਘਰ ਠਹਿਰਿਆ ਹੈ ਤੇ ਉਸ ਦਾ ਭੋਜਨ ਕਰਦਾ ਹੈ। ਸਾਰੇ ਥਾਂ ਇਹ ਗੱਲ ਫੈਲ ਗਈ। ਉਚੀ ਜ਼ਾਤ ਦੇ ਹਿੰਦੂ ਬੜੇ ਔਖੇ ਹੋਏ। ਇਹ ਖ਼ਬਰ ਸੈਦਪੁਰ ਦੇ ਜਿਮੀਦਾਰ ਮਲਕ ਭਾਗੋ ਦੇ ਕੰਨ ਤਕ ਵੀ ਪਹੁੰਚੀ। ਉਸ ਨੇ ਵੀ ਇਸ ਗਲ ਦਾ ਬੜਾ ਬੁਰਾ ਮਨਾਇਆ। ਉਸ ਨੇ ਕਿਹਾ, 'ਇਹ ਤਾਂ ਸਾਡੀ ਸਾਰੀ ਬਰਾਦਰੀ ਦਾ ਅਪਮਾਨ ਹੈ'।

Disclaimer Privacy Policy Contact us About us