ਮਲਿਕ ਭਾਗੋ


ਮਲਿਕ ਭਾਗੋ ਸੈਦਪੁਰ ਦਾ ਜਿਮਿਦਾਰ ਸੀ। ਉਸਨੇ ਆਪਣੀ ਧਨ ਸੰਪਦਾ ਲੋਕਾਂ ਉਪਰ ਜ਼ੂਲਮ ਕਰਕੇ ਇਕਠੀ ਕੀਤੀ ਸੀ। ਮਲਿਕ ਭਾਗੋ ਗੁਰੂ ਜੀ ਭਾਈ ਲਾਲੋ ਦੇ ਘਰ ਵਿਚ ਠਹਰਨ ਦੇ ਵੀ ਖਿਲਾਫ਼ ਸੀ। ਜਦ ਉਸਨੂੰ ਪਤਾ ਚਲਿਆਂ ਕਿ ਗੁਰੂ ਜੀ ਭਾਈ ਲਾਲੋ ਦੇ ਘਰ ਠਹਰੇ ਹਨ। ਤਾਂ ਉਹਨੇ ਇਕ ਬਹੁਤ ਵਡਾ ਭੋਜ ਰਖਿਆ। ਉਸ ਵਿਚ ਬਹੁਤ ਸਾਰੇ ਫ਼ਕੀਰਾਂ ਨੂੰ ਬੂਲਾਇਆ। ਉਸਨੇ ਗੁਰੂ ਨਾਨਕ ਦੇਵ ਜੀ ਨੂੰ ਖਾਸ ਤੋਰ ਤੇ ਬੁਲਾਇਆ।

ਲੇਕਿਨ ਗੁਰੂ ਜੀ ਨੇ ਪਹਿਲਾ ਆਨ ਤੋਂ ਮਨਾ ਕਰ ਦਿਤਾ। ਬਾਅਦ ਵਿਚ ਮਲਿਕ ਭਾਗੋ ਵਲੋਂ ਜੋਰ ਦੇਣ ਮਗਰੋਂ, ਤੇ ਇਹ ਸੋਚ ਕੇ ਗੁਰੂ ਜੀ ਮਨ ਗਏ ਕਿ ਉਥੇ ਬਹੁਤ ਵਡਾ ਇੱਕਠ ਮਿਲੇਗਾ। ਜਿਸ ਵਿਚ ਉਹ ਆਪਣੇ ਵਿਚਾਰ ਬਹੁਤ ਲੋਗਾਂ ਤਕ ਪਹੁੰਚਾ ਸਕਣਗੇਂ।

ਮਲਿਕ ਭਾਗੋ ਨੇ ਬਹੁਤ ਤਰਾਂ ਦਾ ਭੋਜਨ ਬਨਵਾਇਆ ਸੀ। ਉਸਨੇ ਗੁਰੂ ਜੀ ਨੂੰ ਖਾਸ ਭੋਜਨ ਪੇਸ਼ ਕੀਤਾ। ਲੇਕਿਨ ਗੁਰੂ ਜੀ ਨੇ ਖਾਣ ਤੋਂ ਮਨਾ ਕਰ ਦਿਤਾ। ਇਸ ਗਲ ਦਾ ਮਲਿਕ ਭਾਗੋ ਨੇ ਆਪਣਾ ਅਪਮਾਨ ਸਮਝਿਆਂ। ਤੇ ਕ੍ਰੋਧਿਤ ਹੋ ਕੇ ਗੁਰੂ ਜੀ ਤੋਂ ਪੂਛਿਆਂ ਕਿ ਤੁਸੀ ਭੋਜਨ ਕਿਉ ਨਹੀ ਛਕਦੇ।

ਗੁਰੂ ਜੀ ਬੋਲੇ ਇਸ ਭੋਜਨ ਵਿਚੋ ਗਰੀਬਾਂ ਦਾ ਲਹੁ ਵਿਖਦਾ ਹੈ। ਇਸ ਲਈ ਮੈਂ ਇਹ ਭੋਜਨ ਨਹੀ ਖਾਂ ਸਕਦਾ। ਇਹ ਸੁਣਕੇ ਮਲਿਕ ਭਾਗੋ ਨੇ ਆਖਿਆਂ ਕਿ ਭਾਈ ਲਾਲੋ ਦੀ ਸੁਕੀ ਰੋਟੀ ਸਵਾਦ ਤੇ ਮੇਰਾ ਕਈ ਤਰਾਂ ਦਾ ਭੋਜਨ ਲਹੁ ਵਾਲਾ।

ਗੁਰੂ ਜੀ ਨੇ ਇਸਦਾ ਜ਼ਵਾਬ ਦਿਤਾ, 'ਭਾਈ ਲਾਲੋ ਦਾ ਭੋਜਨ ਮਿਹਨਤ ਦੀ ਕਮਾਈ ਦਾ ਬਨਿਆਂ ਹੋਇਆ ਹੈ। ਜਦ ਕਿ ਤੁਵਾਡਾ ਭੋਜਨ ਗਰੀਬਾਂ ਦੇ ਲਹੁ ਨਾਲ। ਫਿਰ ਗੁਰੂ ਜੀ ਨੇ ਆਪਣੇ ਝੋਲੇ ਵਿਚੋਂ ਇਕ ਸੁਕੀ ਰੋਟੀ ਕਢ ਲੀਤੀ।

ਅਤੇ ਇਕ ਹਾਥ ਵਿਚ ਭਾਈ ਲਾਲੋ ਦੀ ਰੋਟੀ ਤੇ ਦੂਜੇ ਹਥ ਵਿਚ ਮਲਿਕ ਭਾਗੋ ਦੇ ਘਰ ਦੀ ਰੋਟੀ। ਜਦ ਗੁਰੂ ਜੀ ਨੇ ਦੋਨਾਂ ਰੋਟਿਆ ਨੂੰ ਹਥ ਨਾਲ ਦਬਾਇਆ ਤਾਂ ਮਲਿਕ ਭਾਗੋ ਵੇਖ ਕੇ ਹੈਰਾਨ ਹੋ ਗਿਆ। ਮਲਿਕ ਭਾਗੋ ਦੀ ਰੋਟੀ ਵਿਚੋ ਲਹੁ ਨਿਕਲਿਆਂ ਤੇ ਭਾਈ ਲਾਲੋ ਦੀ ਰੋਟੀ ਵਿਚੋ ਦੂਧ।

ਇਹ ਵੇਖ ਕੇ ਮਲਿਕ ਭਾਗੋ ਨੂੰ ਆਪਣੀ ਗਲਤੀ ਦਾ ਇਹਸਾਸ ਹੋਇਆ। ਉਸਨੇ ਗੁਰੂ ਜੀ ਤੋਂ ਆਪਣੇ ਗੁਨਾਹ ਬਖਸ਼ਨ ਲਈ ਕਿਹਾ। ਉਸਨੇ ਸਬ ਦੇ ਹੱਕਾਂ ਦਾ ਪੈਸਾ ਵਾਪਸ ਕਰ ਦਿਤਾ। ਗੁਰੂ ਜੀ ਨੇ ਉਸਨੂੰ ਸਚਾਈ ਦੀ ਰਾਹ ਤੇ ਚਲਣ ਨੂੰ ਕਹਿਆ। ਮਲਿਕ ਭਾਗੋ ਹੁਣ ਬਦਲ ਗਿਆ ਸੀ।

Disclaimer Privacy Policy Contact us About us