ਸੱਜਣ ਠੱਗ


ਸੱਜਣ ਜਾਂ ਸ਼ੇਖ ਸਜਣ ਇਕ ਸਰਾਂ ਦਾ ਮਾਲਿਕ ਸੀ। ਉਸਦੀ ਸਰਾਂ ਪਿੰਡ ਤਾਲੂੰਬਾ ਦੇ ਕੋਂਲ ਸੀ। ਜਦ ਗੁਰੁ ਨਾਨਕ ਦੇਵ ਜੀ ਉਸ ਦੀ ਸਰਾਂ ਵਿਚ ਰੁਕੇ ਸੀ ਉਸ ਵੇਲੇ ਸੱਜਣ ਗੁਰੂ ਜੀ ਨੂੰ ਮਿਲੱਣ ਤੋਂ ਬਾਅਦ ਉਹਨਾਂ ਦਾ ਮੁਰੀਦ ਬਣ ਗਇਆ। ਕਦੀ ਸੱਜਣ ਇਕ ਅੱਛਾਂ ਵਿਅਕਤੀ ਹੋਇਆ ਕਰਦਾ ਸੀ। ਗਰੀਬ ਮੁਸਾਫ਼ਿਰ ਰਾਤ ਨੂੰ ਉਸਦੀ ਸਰਾਂ ਵਿਚ ਰੁਕਦੇ ਸਨ। ਉਹ ਮੁਸਾਫ਼ਿਰਾ ਦੀ ਟਹਿਲ ਸੇਵਾ ਕਰਿਆ ਕਰਦਾ ਸੀ।

ਉਸਨੇ ਆਪਣੀ ਸਰਾਂ ਵਿਚ ਇਕ ਮੰਦਰ ਤੇ ਮਸਜ਼ਿਦ ਬਣਵਾ ਰਖੀ ਸੀ। ਹਿੰਦੁ ਮੁਸਾਫ਼ਿਰਾਂ ਨੂੰ ਮੰਦਰ ਵਾਲੇ ਪਾਸੇ ਤੇ ਮੁਲਲਿਮ ਮੁਸਾਫ਼ਿਰਾਂ ਨੂੰ ਮਸਜ਼ਿਦ ਵਾਲੇ ਪਾਸੇ ਠਹਿਰਾਂਦਾਂ ਸੀ। ਧੀਰੇਂ ਧੀਰੇਂ ਸ਼ੇਖ ਸੱਜਣ ਆਪਣਾ ਸੱਚਾਈ ਦਾ ਰਸਤਾ ਛੱਡ ਕੇ ਬੁਰਾਈ ਦੇ ਰਾਸਤੇ ਵੱਲ ਤੁਰ ਪਇਆ। ਉਹ ਰਾਤ ਨੂੰ ਮੁਸਾਫ਼ਿਰਾ ਨੂੰ ਲੱਗ ਪਇਆ। ਮੁਸਾਫ਼ਿਰਾ ਦਾ ਮਾਲ ਲੂਟ ਕੇ ਉਹ ਮੁਸਾਫ਼ਿਰਾ ਦਾ ਗੱਲਾ ਘੋਟ ਕੇ ਜਾਣ ਤੋਂ ਮਾਰ ਦੇਂਦਾ ਤੇ ਆਪਣੀ ਸਰਾਂ ਦੇ ਪਿਛੇ ਉਹਨਾਂ ਦੀ ਲਾਸ਼ ਨੂੰ ਆਪਣੇ ਖੂਂਹ ਵਿਚ ਸੂਟ ਦੇਂਦਾ ਜਾਂ ਮਿਟੀ ਵਿਚ ਦੱਬ ਦੇਂਦਾ।

ਜਦੋਂ ਗੁਰੂ ਨਾਨਕ ਦੇਵ ਜੀ ਤੇ ਮਰਦਾਨਾ ਉਸ ਪਿੰਡ ਪਹੁੰਚੇ ਤਾਂ ਰਾਤ ਕੱਟਣ ਲਈ ਸੱਜਣ ਦੇ ਘਰ ਪਹੁੰਚੇ। ਸੱਜਣ ਨੇ ਗੁਰੂ ਜੀ ਦੇ ਨੂਰਾਨੀ ਚਹਿਰੇ ਨੂੰ ਵੇਖਦਿਆਂ ਹੋਇਆ ਉਹਨਾਂ ਨੂੰ ਬਹੁਤ ਅਮੀਰ ਘਰ ਦਾ ਸਮਝਿਆਂ। ਅਮੀਰ ਜਾਣ ਕੇ ਉਸਨੇ ਉਹਨਾਂ ਦੀ ਬਹੁਤ ਟਹਿਲ ਸੇਵਾ ਵੀ ਕੀਤੀ। ਚੰਗਾ ਭੋਜਣ ਕਰਵਾਇਆ ਤੇ ਨਾਲੇਂ ਰਾਤ ਨੂੰ ਸੋਣ ਵਾਸਤੇ ਸੁੰਦਰ ਪਲੰਘ ਲਗਵਾ ਕੇ ਦੀਤਾ।

ਉਹ ਚਾਹਂਦਾ ਸੀ ਕੀ ਗੁਰੂ ਜੀ ਰਾਤ ਨੂੰ ਜ਼ਲਦੀ ਸੋ ਜਾਣ ਤਾਕਿ ਉਹ ਸਾਰੇ ਮੁਸਾਫ਼ਿਰਾ ਨੂੰ ਲੂਟ ਸਕੇ। ਇਸਲਈ ਉਸਨੇ ਗੁਰੂ ਜੀ ਨੂੰ ਜ਼ਲਦੀ ਸੋਣ ਲਈ ਕਿਹਾ। ਪਰ ਗੁਰੂ ਜੀ ਸੱਬ ਜਾਨੀ ਜਾਨ ਸਨ। ਉਹ ਸੱਜਣ ਦੇ ਇਰਾਦੇ ਨੂੰ ਸਲਝਦੇ ਸਨ। ਗੁਰੂ ਜੀ ਨੇ ਕਿਹਾ, 'ਪਹਿਲਾ ਅਸੀਂ ਅਕਾਲ ਪੁਰਖ ਦੀ ਉਸਤੱਤ ਗਾ ਲਇਏ ਫਿਰ ਆਰਾਮ ਕਰਦੇ ਹਾਂ।

ਗੁਰੂ ਜੀ ਨੇ ਫਿਰ ਸ਼ਬਦ ਉਚਾਰਿਆ :
ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ॥
ਧੋਤਿਆ ਜੂਠਿ ਨ ਉਤਰੈ ਜੇ ਸਉ ਦੋਵਾ ਤਿਸੁ॥੧॥
ਸ਼ਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ॥
ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ॥੧॥ ਰਹਾਉ॥
ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ॥
ਢਠੀਆ ਕੰਮਿ ਨ ਆਵਨੀ ਵਿਚਹੁ ਸਖਣੀਆਹਾ॥੨॥
ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ॥
ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿ॥੩॥
ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨਿ॥
ਸੇ ਫਲ ਕੰਮਿ ਨ ਆਵਨੀ ਤੇ ਗੁਣ ਮੈ ਤਨਿ ਹੰਨਿ॥੪॥
ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ॥
ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ॥੫॥
ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ॥
ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥੬॥੧॥੩॥

ਇਹ ਸ਼ਬਦ ਸੁਣ ਕੇ ਸੱਜਣ ਢੰਗ ਰਹਿ ਗਇਆ। ਉਸਨੂੰ ਪਤਾ ਲਗ ਗਿਆ ਕਿ ਇਹ ਸ਼ਬਦ ਉਸ ਨਾਲ ਹੀ ਤਾਲੁਕ ਰੱਖਦਾ ਇਸ ਲਈ ਸ਼ਬਦ ਖੱਤਮ ਹੁੰਦਿਆਂ ਹੀ ਉਸਨੇ ਗੁਰੂ ਜੀ ਦੇ ਪੈਰ ਪੱਕੜ ਲਏ ਤੇ ਮਾਫ਼ੀ ਮੰਗਣ ਲਗਾ। ਅਤੇ ਉਸਨੇ ਗੁਰੂ ਜੀ ਨੂੰ ਵਾਦਾ ਕੀਤਾ ਕਿ ਅਗੋਂ ਤੋਂ ਉਹ ਕਿਸੇ ਦੀ ਜਾਨ ਨਹੀ ਲਵੇਗਾ। ਤੇ ਕਿਸੀ ਨੂੰ ਨਹੀ ਲੂਟੇਗਾ।

ਸੱਜਣ ਸਚੁਮੱਚ ਸੱਜਣ ਬਣ ਗਿਆ। ਗੁਰੂ ਜੀ ਨੇ ਉਸਨੂੰ ਨਾਮ ਦਾਨ ਬਖ਼ਸ਼ਿਆ ਤੇ ਉਸ ਦੇ ਘਰ ਪਹਿਲੀ ਧਰਮਸਾਲ ਦੀ ਸਥਾਪਨਾ ਕੀਤੀ ਜਿਥੇ ਦਿਨ ਰਾਤ ਗੁਰਬਾਣੀ ਦਾ ਕਥਾ ਕੀਰਤਨ ਹੋਣ ਲੱਗਾ।

Disclaimer Privacy Policy Contact us About us