ਭਰਮ ਸੂਰਜ ਗ੍ਰਹਿਣ ਦਾ


ਗੁਰੂ ਨੇ ਸਿਖ ਧਰਮ ਦੇ ਪ੍ਰਚਾਰ ਲਈ ਦੇਸ ਪ੍ਰਦੇਸ ਵਿਚ ਉਦਾਸਿਆਂ ਸ਼ੁਰੂ ਕੀਤੀਆਂ। ਸੱਬ ਤੋਂ ਪਹਿਲਾਂ ਉਹ ਕੁਰੁਕਸ਼ੇਤਰ ਗਏ। ੳੇਥੇ ਦੇ ਲੋਕੀ ਬਹੁਤ ਭਰਮਾਂ ਵਿਚ ਉਲਝੇਂ ਹੋਏ ਸਨ। ਪੰਡਤਾਂ ਨੇ ਲੋਕਾਂ ਨੂੰ ਭਰਮਾਂ ਵਿਚ ਪਾ ਰਖਿਆ ਸੀ। ਅਤੇ ਲੋਕਾ ਨੂੰ ਡਰਾ ਕੇ ਰਖਿਆ ਹੋਇਆ ਸੀ ਕਿ ਸੂਰਜ ਗ੍ਰਹਿਨ ਵਿਚ ਸੂਰਜ ਨੂੰ ਰਾਹੂ ਤੇ ਕੇਤੂ ਨਾਂ ਦੇ ਦੋ ਰਾਖਸ਼ ਕੈਦ ਕਰ ਲੈਂਦੇ ਹਨ। ਜਿਸ ਕਰਕੇ ਸੂਰਜ ਅੱਖਾਂ ਅੱਗੋਂ ਲੁਕ ਜਾਂਦਾ ਹੈ।

ਉਹ ਲੋਕਾਂ ਨੂੰ ਦਾਨ ਪੁੰਨ ਕਰਕੇ ਸੂਰਜ ਨੂੰ ਰਾਖਸ਼ਾਂ ਦੀ ਕੈਦ ਤੋਂ ਛੁਡਾੳੇਣ ਲਈ ਆਖਦੇ ਸਨ। ਇਹ ਸਭ ਭਰਮ ਪੰਡਤਾਂ ਨੇ ਲੋਕਾਂ ਨੂੰ ਠੱਗਣ ਵਾਸਤੇ ਬਣਾਂ ਰਖੇ ਸਨ। ਸੂਰਜ ਗ੍ਰਹਿਣ ਬਾਰੇ ਭਰਮ ਪਾਇਆ ਜਾਂਦਾ ਸੀ ਕੀ ਜਦ ਤਕ ਗ੍ਰਹਿਣ ਲੱਗਾ ਰਹੇ ਤਦ ਤਕ ਘਰ ਵਿਚ ਅੱਗ ਨਹੀ ਬਾਲਣੀ ਅਤੇ ਨਾਂ ਹੀ ਘਰ ਵਿਚ ਭੋਜਨ ਬਨਾਨਾਂ ਹੈ ਤੇ ਨਾਂ ਹੀ ਖਾਣਾ ਹੈਂ। ਜਦ ਗੁਰੂ ਜੀ ਨੇ ਇਹ ਸੱਬ ਵੇਖਿਆ ਤਾਂ ਉਹਨਾਂ ਨੇ ਲੋਕਾਂ ਨੂੰ ਇਸ ਭਰਮਾਂ ਤੋਂ ਮੁਕਤ ਕਰਨ ਦਾ ਸੋਚਿਆ।

ਗੁਰੂ ਜੀ ਨੇ ਭਾਈ ਮਰਦਾਨਾ ਨੂੰ ਇਕ ਜਗਾਂ ਅੱਗ ਬਾਲਣ ਨੂੰ ਕਹਿਆ। ਅਤੇ ਉਸ ਅੱਗ ਉਪੱਰ ਕੁਛ ਬਨਾਨਾ ਸ਼ੁਰੂ ਕਰ ਦਿੱਤਾ। ਗ੍ਰਹਿਣ ਵਿਚ ਅੱਗ ਬਲਦੀ ਵੇਖ ਕੇ ਲੋਕੀ ਤੇ ਪੰਡਤ ਉਥੇਂ ਨਸੇਂ ਆਏਂ। ਸੱਬ ਗੁਰੂ ਜੀ ਨਾਲ ਝਗੜਨ ਲੱਗ ਪਏ ਕਿ ਉਹਨਾਂ ਨੇ ਅੱਗ ਕਿੳੇੁ ਬਾਲੀ ਹੈਂ।

ਗੁਰੂ ਜੀ ਨੇ ਪੰਡਤਾਂ ਤੋਂ ਪੂਛਿਆ ਕਿ ਕਿਹੜੇ ਵੇਦ ਸ਼ਾਸਤਰ ਵਿਚ ਸੂਰਜ ਗ੍ਰਹਿਣ ਸਮੇਂ ਅੱਗ ਬਾਲਣ ਤੇ ਭੋਜਨ ਬਨਾਉਣ ਦੀ ਮਨਾਹੀ ਹੈਂ। ਪੰਡਤ ਇਸ ਗੱਲ ਦਾ ਜ਼ਵਾਬ ਨਹੀਂ ਦੇ ਪਾਏਂ। ਸਾਰੇ ਪੰਡਤ ਮਿਲ ਕੇ ਨਾਨੂੰ ਪੰਡਤ ਜੋ ਉਹਨਾਂ ਦਾ ਮੁਖੀ ਸੀ ਬੁਲਾ ਲਿਆਏਂ।

ਲੇਕਿਨ ਜਦ ਨਾਨੂੰ ਪੰਡਤ ਵੀ ਗੁਰੂ ਜੀ ਦੇ ਸਵਾਲਾ ਦਾ ਜ਼ਵਾਬ ਨਹੀ ਦੇ ਪਾਇਆ ਤਾਂ ਗੁਰੂ ਜੀ ਨੇ ਆਪਣੇ ਢੰਗ ਨਾਲ ਸੱਬ ਨੂੰ ਆਪਣੀ ਦਲੀਲਾਂ ਰਾਹੀ ਤੇ ਸ਼ਬਦ ਉਚਾਰ ਕੇ ਵਿਚਾਰ ਪ੍ਰਕਟ ਕੀਤੇ। ਆਪ ਨੇ ਦਸਿਆ ਕਿ ਬੰਦੇ ਦਾ ਅਸਲ ਧਰਮ ਜੀਊਣ ਲਈ ਖਾਣਾ ਹੈ, ਖਾਣ ਲਈ ਜਿਊਣਾ ਨਹੀਂ। ਦੂਸਰਾ ਭੋਜਨ ਉਹ ਖਾਣ ਯੋਗ ਹੈ ਜਿਸ ਦੇ ਖਾਧਿਆਂ ਤਨ ਤੇ ਸੁਖੀ ਹੋਵੇ ਪਰ ਮਨ ਵਿਚ ਵਿਕਾਰ ਨਾ ਪੈਦਾ ਹੋਵੇ।

Disclaimer Privacy Policy Contact us About us