ਹਰਿਦਵਾਰ ਵਿਚ ਪਿਤਰਾਂ ਨੂੰ ਪਾਣੀ ਦੇਣਾਂ


ਕੁਰੂਕਸ਼ੇਤਰ ਤੋਂ ਗੁਰੂ ਜੀ ਹਰਿਦਵਾਰ ਵਲ ਗਏਂ। ਹਰਿਦਵਾਰ ਹਿੰਦੂਆਂ ਦਾ ਬਹੁਤ ਵੱਡਾ ਤੀਰਥ ਸਥਾਨ ਹੈਂ। ਜਿਥੇਂ ਗੰਗਾ ਨਦੀ ਜ਼ਮੀਨ ਤੇ ਵਗਨੀ ਸ਼ੂਰੂ ਹੁੰਦੀ ਹੈ। ਜਦ ਗੁਰੂ ਜੀ ਹਰਿਦਵਾਰ ਪਹੁੰਚੇ ਤਾਂ ਉਥੇਂ ਬਹੁਤ ਵੱਡਾਂ ਮੇਲਾ ਲਗਇਆ ਹੋਇਆਂ ਸੀ। ਹਜਾਰਾਂ ਹਿੰਦੂ ਗੰਗਾ ਵਿਚ ਇਸ਼ਨਾਨ ਕਰਨ ਲਈ ਉਥੇਂ ਇਕਠੇ ਹੋਏ ਸਨ। ਗੁਰੂ ਜੀ ਉਥੇਂ ਇਕ ਘਾਟ ਤੇ ਰੂਕ ਗਏਂ, ਜਿਥੇਂ ਮਨਇਆਂ ਜਾਂਦਾ ਹੈ ਕਿ ਗੰਗਾ ਦਾ ਪਾਣੀ ਸੱਬ ਤੋ ਪਵਿਤਰ ਹੁੰਦਾ ਹੈ।

ਉਸ ਘਾਟ ਤੇ ਲੋਕੀ ਇਸ਼ਨਾਨ ਕਰਕੇ ਪੂਰਬ ਵੱਲ ਮੂੰਹ ਕਰਕੇ ਸੂਰਜ਼ ਵੱਲ ਪਾਣੀ ਦੀਆਂ ਬੁਕਾਂ ਭਰ ਭਰ ਕੇ ਸੁੱਟ ਰਹੇ ਸਨ। ਆਪਣੇ ਭਾਣੇ ਉਹ ਆਪਣੇ ਪਿਤਰਾਂ ਤੇ ਮਰ ਚੁਕੇ ਵੱਡੇ ਵੱਡੇਰਿਆਂ ਨੂੰ ਪਾਣੀ ਦੇ ਰਹੇ ਸਨ। ਗੁਰੂ ਜੀ ਨੇ ਉਹਨਾਂ ਭੂਲੜਾ ਨੂੰ ਸਿੱਖਿਆ ਦੇਣ ਦਾ ਵਿਚਾਰ ਕੀਤਾ। ਗੁਰੁ ਜੀ ਹਮੇਸ਼ਾ ਇਕ ਅਲਗ ਤੇ ਨਵੇਂ ਤਰੀਕੇ ਨਾਲ ਲੋਕਾ ਨੂੰ ਸਿਖਿਆਂ ਦੇਂਦੇ ਸਨ।ਆਪ ਨਦੀ ਵਿਚ ਉਤਰ ਗਏ ਅਤੇ ਪੱਛਮ ਵੱਲ ਮੂੰਹ ਕਰਕੇ ਪਾਣੀ ਦੀਆਂ ਬੁੱਕਾਂ ਭਰ ਭਰ ਕੇ ਉਲੱਦਣ ਲੱਗੇ।

ਸਾਰੇ ਲੋਕੀ ਇਹ ਵੇਖ਼ ਕੇ ਹੈਰਾਨ ਹੋ ਗਏਂ। ਕੁਛ ਬ੍ਰਾਹਮਨ ਲੋਕ ਉਨ੍ਹਾਂ ਕੋਲ ਆ ਗਏ ਤੇ ਪੂੱਛਣ ਲਗੇ, 'ਕਿ ਤੁਸੀਂ ਹਿੰਦੂ ਹੋ ਜਾਂ ਮੁਸਲਿਮ? ਤੁਸੀਂ ਉਲਟੀ ਦਿਸ਼ਾ ਪਛੱਮ ਵਲ ਪਾਣੀ ਕਿਉਂ ਦੇ ਰਹੇ ਹੋ?' ਗੁਰੂ ਜੀ ਨੇ ਮੁਸਕਰਾਂਦੇਂ ਹੋਏ ਪੂਛਿਆਂ, 'ਤੂਸੀ ਸਾਰੇ ਲੋਕ ਕਿਸਨੂੰ ਅਤੇ ਕਿਉਂ ਪਾਣੀ ਦੇ ਰਹੇ ਹੋ? ਅਤੇ ਇਸ ਪਾਣੀ ਦਾ ਕਿਸਨੂੰ ਫਾਏਦਾ ਮਿਲੇਗਾ?' ਬ੍ਰਾਹਮਣਾਂ ਨੇ ਜ਼ਵਾਬ ਦਿਤਾ, 'ਅਸੀਂ ਪਾਣੀ ਆਪਣੇ ਮਰੇ ਹੋਏ ਪਿਤਰਾਂ ਨੂੰ ਤੇ ਵੱਡੇ ਵੱਡੇਰਿਆਂ ਨੂੰ ਦੇ ਰਹੇ ਹਾਂ।'

ਫੇਰ ਬ੍ਰਤਹਮਣਾਂ ਨੇ ਪੂਛਿਆਂ, 'ਕਿ ਤੂਸੀ ਉਲਟੀ ਦਿਸ਼ਾ ਪਛੱਮ ਵੱਲ ਕਿਸ ਨੂੰ ਪਾਣੀ ਦੇ ਰਹੇ ਹੋ?' ਗੁਰੂ ਜੀ ਨੇ ਉਤੱਰ ਦਿਤਾਂ, 'ਮੈਂ ਆਪਣੇ ਖ਼ੇਤਾਂ ਨੂੰ ਪਾਣੀ ਦੇ ਰਹਿਆਂ ਹਾਂ।' ਸਾਰੇ ਲੋਕੀ ਸੂਣ ਕੇ ਹੈਰਾਨ ਹੋ ਗਏ ਤੇ ਕਹਿਣ ਲਗੇਂ, 'ਇਹ ਪਾਣੀ ਤੂਵਾਡੇ ਖ਼ੇਤਾਂ ਤਕ ਕਿਵੇਂ ਪਹੁੰਚੇਗਾ। ਖ਼ੇਤ ਤੇ ਇਥੋਂ ਬਹੁਤ ਦੂਰ ਹਨ।'

ਗੁਰੂ ਜੀ ਨੇ ਉਤਰ ਦਿਤਾਂ, 'ਜਦ ਇਹ ਪਾਣੀ ਕਰੋੜਾ ਕੋਸ ਦੂਰ ਤੂਵਾਡੇ ਪਿਤਰਾਂ ਤਕ ਪਹੁੰਚ ਸਕਦਾ ਹੈ ਤੇ ਮੇਰੇ ਖ਼ੇਤ ਤੇ ਸਿਰਫ਼ ਕੁਛ ਸੋਂ ਕੋਸ ਦੂਰ ਹੀ ਹਨ।' ਇਹ ਸੁਣ ਕੇ ਲੋਕ ਨਿਰੁਤਰ ਹੋ ਗਏ। ਉਨ੍ਹਾਂ ਨੂੰ ਸਮਝ ਆਈ ਕਿ ਜਿਸ ਆਦਮੀ ਨੂੰ ੳੇੁਹ ਝੱਲਾ ਖ਼ਿਆਲ ਕਰ ਰਹੇ ਸਨ, ਉਹ ਤਾਂ ਕੋਈ ਪਹੰਚਿਆ ਹੋਇਆ ਬ੍ਰਹਮ ਗਿਆਨੀ ਹੈ। ਉਹ ਗੁਰੂ ਜੀ ਦੇ ਚਰਨਾਂ ਉਤੇ ਆ ਢਿੱਠੇ।

ਤਦ ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਫੋਕੇ ਵਹਿਮਾਂ ਭਰਮਾਂ ਵਿਚ ਆਪਣੇ ਜੀਵਨ ਦਾ ਬਹੁਮੁੱਲਾ ਸਮਾਂ ਅਜਾਈਂ ਨਹੀਂ ਗੁਆਉਣਾ ਚਾਹਿਦਾ। ਇਸ ਸਮੇਂ ਨੂੰ ਨੇਕ ਕਾਰਜ ਕਰਨ ਵਿਚ ਖ਼ਰਚ ਕਰਨਾ ਚਾਹੀਦਾ ਹੈ। ਅਕਾਲ ਪੁਰਖ ਦੇ ਸਿਮਰਨ ਵੱਲ ਲਗਾਉਣਾ ਚਾਹੀਦਾ ਹੈ। ਆਪ ਨੇ ਉਨ੍ਹਾਂ ਲੋਕਾਂ ਨੂੰ ਸਹੀ ਜੀਵਨ ਜਾਚ ਸਿਖਾਈ ਤੇ ਸੁੱਚੀ ਕਿਰਤ ਕਰਨ, ਵੰਡ ਛੱਕਣ ਤੇ ਲੋਕ ਸੇਵਾ ਦਾ ਮਾਰਗ ਦਰਸਾਇਆ। ਲੋਕ ਧੰਨ ਧੰਨ ਹੋ ਗਏ।

Disclaimer Privacy Policy Contact us About us