ਜਗਨ ਨਾਥ ਪੁਰੀ ਦੇ ਮੰਦਰ ਵਿਚ ਆਰਤੀ


ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਦੇ ਨਾਲ ਜਗਨ ਨਾਥ ਪੁਰੀ ਪਹੰਚੇ। ਇਥੇ ਸਮੁੰਦਰ ਕੰਢੇ ਉਤੇ ਜਨਗ ਨਾਥ ਜੀ ਦਾ ਬੜਾ ਵੱਡਾ ਮੰਦਰ ਸੀ। ਇਸ ਮੰਦਰ ਦੀ ਬੜੀ ਮਾਣਤਾ ਸੀ। ਜਗਨ ਨਾਥ ਵਿਸ਼ਨੂੰ ਭਗਵਾਨ ਦਾ ਇਕ ਨਾਂ ਹੈ। ਉਨ੍ਹਾਂ ਦਿਨਾਂ ਵਿਚ ਇਕ ਗੱਲ ਪ੍ਰਚਲਿਤ ਸੀ ਕਿ ਜੋ ਇਨਸਾਨ ਜਗਨ ਨਾਥ ਦੀ ਸਵਾਰੀ ਦੇ ਪਹਿਆਂ ਹੇਠਾਂ ਆਪਣੇ ਆਪ ਨੂੰ ਸੂਟ ਕੇ ਜਾਣ ਦੇ ਦੇਗਾ ਉਸ ਨੂੰ ਮੁਕਤੀ ਮਿਲ ਜਾਵੇਗੀ। ਗੁਰੂ ਜੀ ਨੇ ਲੋਕਾ ਨੂੰ ਇਸ ਭਰਮਾਂ ਤੋ ਕਢੱਣ ਦਾ ਸੋਚਿਆਂ।

ਗੁਰੂ ਜੀ ਤੇ ਭਾਈ ਮਰਦਾਨਾ ਇਕ ਥੜੇਂ ਤੇ ਬੈਠ ਗਏ ਤੇ ਸ਼ਬਦ ਗਾਣ ਲਗ ਪਏਂ। ਉਨ੍ਹਾਂ ਦੀ ਮਿੱਠੀ ਆਵਾਜ਼ ਨੂੰ ਸੂਣ ਕੇ ਲੋਕੀ ਉਨ੍ਹਾ ਦੀ ਸੰਗਤ ਵਿਚ ਆ ਕੇ ਬੈਠਣ ਲੱਗ ਪਏ। ਹੋਲੇ ਹੋਲੇ ਸੰਗਤ ਵੱਧ ਦੀ ਗਈ। ਇਕ ਦਿਨ ਜਗਨ ਨਾਥ ਮੰਦਰ ਦੇ ਪੂਜ਼ਾਰੀ ਨੇ ਗੁਰੂ ਜੀ ਨੂੰ ਸ਼ਾਮ ਵੇਲੇ ਮੰਦਰ ਵਿਚ ਬੂਲਾਇਆਂ। ਮੰਦਰ ਵਿਚ ਸੰਧਿਆ ਸਮੇਂ ਜਗਨ ਨਾਥ ਭਗਵਾਨ ਦੀ ਬੜੀ ਧੁਮ ਧਾਮ ਨਾਲ ਆਰਤੀ ਹੁੰਦੀ ਸੀ।

ਹਜ਼ਾਰਾਂ ਥਾਲ ਸਜਾਏ ਜਾਂਦੇ ਸਨ। ਥਾਲਾਂ ਵਿਚ ਫੁੱਲ, ਪਤਾਸੇ, ਧੂਪ, ਮੋਤੀ ਤੇ ਦੀਵੇ ਰਖੇ ਜਾਂਦੇ ਸਨ। ਸੰਖਾਂ ਤੇ ਘੰਟੀਆਂ ਦੇ ਸ਼ੋਰ ਵਿਚਕਾਰ ਭਗਵਾਨ ਦੀ ਆਰਤੀ ਕੀਤੀ ਜਾਂਦੀ ਸੀ। ਜਦ ਗੁਰੂ ਜੀ ਦੇ ਆਇਆਂ ਆਰਤੀ ਸ਼ੁਰੂ ਹੋਈ ਤਾਂ ਆਪ ਉਸ ਵਿਚ ਸ਼ਾਮਲ ਨਾ ਹੋਏ ਤੇ ਕਹਿਣ ਲੱਗੇ, 'ਤੂਹਾਡੀ ਪੂਜਾਂ ਬਹੁਤ ਛੋਟੀ ਹੈ ਇਸ ਦੂਨਿਆਂ ਦੇ ਮਾਲਕ ਅੱਗੇ।'

ਤਦ ਉਨ੍ਹਾਂ ਨੇ ਇਕ ਪਾਸੇ ਬੈਠ ਕੇ ਮਰਦਾਨੇ ਦੀ ਰਬਾਬ ਦੀ ਤਾਨ ਤੇ ਸ਼ਬਦ ਦਾ ਗਾਇਨ ਕੀਤਾ :
ਰਾਗੁ ਧਨਾਸਰੀ ਮਹਲਾ ੧॥
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ
ਤਾਰਿਕਾ ਮੰਡਲ ਜਨਕ ਮੋਤੀ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ
ਸਗਲ ਬਨਰਾਇ ਫੂਲੰਤ ਜੋਤੀ॥੧॥
ਕੈਸੀ ਆਰਤੀ ਹੋਇ॥ ਭਵਖੰਡਨਾ ਤੇਰੀ ਆਰਤੀ॥
ਅਨਹਤਾ ਸਬਦ ਵਾਜੰਤ ਭੇਰੀ॥…

ਮੰਦਰ ਦੇ ਪਾਂਡੇ ਇਹ ਵੇਖ ਕੇ ਬੜੇ ਵਿਗੜੇ। ਤਦ ਗੁਰੂ ਜੀ ਨੇ ਉਨ੍ਹਾਂ ਨੂੰ ਸਮਝਾਇਆ ਕਿ ਤੁਸੀਂ ਇਹ ਛੋਟੀ ਜਿਹੀ ਥਾਲੀ ਵਿਚ ਸਮੱਗਰੀ ਸਜਾ ਕੇ ਆਰਤੀ ਕਰ ਰਹੇ ਹੋ, ਪਰ ਕੁਦਰਤ ਅਕਾਲ ਪੁਰਖ ਦੀ ਕਿਨੀ ਮਹਾਨ ਆਰਤੀ ਉਤਾਰ ਰਹੀ ਹੈ। ਅਸੀਂ ਉਸ ਆਰਤੀ ਵਿਚ ਭਾਗ ਲੈ ਰਹੇ ਹਾਂ। ਉਨ੍ਹਾਂ ਦਸਿਆ:
‘ਇਹ ਆਕਾਸ਼ ਇਕ ਵੱਡਾ ਸਾਰਾ ਥਾਲ ਹੈ। ਸੂਰਜ ਅਤੇ ਚੰਦ ਇਸ ਵਿਚ ਦੋ ਦੀਵੇ ਰਖੇ ਹਨ। ਤਾਰਿਆਂ ਦਾ ਸਮੂਹ ਇਸ ਮਹਾਂ ਥਾਲ ਵਿਚ ਸਜਾਏ ਮੋਤੀ ਹਨ। ਚੰਦਨ ਬਨ ਦੀ ਉੱਠਦੀ ਸੁਗੰਧੀ ਧੂਪ ਹੈ ਅਤੇ ਹਵਾ ਚੌਰ ਝੁਲਾ ਰਹੀ ਹੈ ਤੇ ਬਨ ਦੀ ਖਿੜੀ ਹੋਈ ਸਮੁੱਚੀ ਬਨਸਪਤੀ ਜੋਤ ਵਾਂਗ ਜਗ ਰਹੀ ਹੈ। ਇਹ ਸੱਚੀ ਆਰਤੀ ਹੈ ਉਸ ਪਾਰਬ੍ਰਹਮ ਪ੍ਰਮਾਤਮਾ ਦੀ ਜਿਹੜਾ ਭੈ ਦਾ ਨਾਸ ਕਰਨ ਵਾਲਾ ਹੈ'।

ਗੁਰੂ ਜੀ ਦੇ ਬਚਨ ਸੁਣ ਕੇ ਪਾਂਡੇ ਅਸਚਰਜ ਰਹਿ ਗਏ। ਉਨ੍ਹਾਂ ਦੇ ਗਿਆਨ ਨੇਤਰ ਖੁਲ੍ਹ ਗਏ ਤੇ ਉਹ ਗੁਰੂ ਜੀ ਦੇ ਚਰਨਾਂ ਉਤੇ ਢਹਿ ਪਏ।

Disclaimer Privacy Policy Contact us About us