ਦੋ ਪਿੰਡ


ਗੁਰੂ ਜੀ ਆਪਣੇ ਦੋ ਸਾਥਿਆਂ ਭਾਈ ਬਾਲਾ ਤੇ ਭਾਈ ਮਰਦਾਨਾ ਨਾਲ ਪੈਂਡਾ ਕਰਦੇ ਬੰਗਾਲ ਦੇ ਇਕ ਪਿੰਡ ਵਿਚ ਪਹੁੰਚੇ। ਉਸ ਦਿਨ ਉਹ ਬਹੁਤ ਥਕੇਂ ਹੋਏ ਤੇ ਭੂਖੇਂ ਸਨ। ਉਹ ਇਕ ਪਿੰਡ ਵਿਚ ਜਾ ਕੇ ਰੁਕ ਗਏ। ਉਥੇਂ ਦੇ ਲੋਕ ਬੜੇ ਚੰਗੇ ਸਨ। ਪਿੰਡ ਵਾਲਿਆਂ ਨੇ ਉਹਨਾਂ ਦਾ ਨੂਰਾਨੀ ਚਿਹਰਾ ਵੇਖਿਆ, ਮਿੱਠੇ ਬਚਣ ਸੁਣੇ ਤੇ ਬੜੇ ਨਿਹਾਲ ਹੋਏ। ਉਨ੍ਹਾਂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ।

ਚੰਗਾਂ ਭੋਜਣ ਖਾਣ ਨੂੰ ਦਿਤਾ ਤੇ ਰਾਤ ਨੂੰ ਸੋਨ ਲਈ ਚੰਗਾ ਬਿਸਤਰਾ ਦਿਤਾ। ਕੋਈ ਕਸਰ ਨਾ ਰਹਿਣ ਦਿੱਤੀ। ਜਦ ਸਵੇਰੇ ਗੁਰੂ ਜੀ ਉਥੋਂ ਜਾਣ ਲਗੇ ਤਾਂ ਪਿੰਡ ਵਾਲਿਆਂ ਨੂੰ ਬਚਨ ਕੀਤੇ, 'ਉੱਜੜ ਜਾਉ।' ਮਰਦਾਨਾ ਦਿਲ ਵਿਚ ਬੜਾ ਹੈਰਾਨ ਹੋਇਆ। ਕਿ ਪਿੰਡ ਵਾਲਿਆਂ ਨੇ ਇਹਨੀ ਟਹਿਲ ਸੇਵਾ ਕੀਤੀ ਤੇ ਗੁਰੁ ਜੀ ਨੇ ਬਦਲੇ ਵਿਚ ਆਸੀਸ ਦੀ ਜਗਾਂ ਸਰਾਪ ਦੇ ਦਿਤਾ। ਪਰ ਉਸਨੂੰ ਕੁਝ ਕਹਿਣ ਦਾ ਹੋਂਸਲਾ ਨਾ ਹੋਇਆ।

ਇਥੋਂ ਚਲੇ ਤਾਂ ਰਾਹ ਵਿਚ ਇਕ ਹੋਰ ਪਿੰਡ ਆਇਆ। ਉਥੋਂ ਦੇ ਵਾਸੀ ਬਹੁਤ ਦੁਸਟ ਸਨ ਕਿ ਆਏ ਗਏ ਦੀ ਸੇਵਾ ਤੇ ਦੂਰ, ਤੰਗ ਕਰਦੇ ਸਨ। ਗੁਰੂ ਜੀ ਨੇ ਜਦ ਕਹਿਆ ਅਸੀ ਮੁਸਾਫਿਰ ਹਾਂ ਤੇ ਪਿੰਡ ਵਾਲਿਆਂ ਨੇ ਟਿਚਕਰਾਂ ਕਰਨੀ ਸ਼ੁਰੂ ਕਰ ਦਿਤਿਆਂ। ਗੁਰੂ ਜੀ ਨੇ ਉਸ ਪਿੰਡ ਵਾਲਿਆਂ ਨੂੰ ਕਹਿਆਂ, 'ਵਸਦੇ ਰਹੋਂ।' ਭਾਈ ਮਰਦਾਨਾ ਇਹ ਸੁਣ ਕੇ ਫਿਰ ਬਹੁਤ ਹੈਰਾਨ ਹੋਇਆ। ਭਾਈ ਮਰਦਾਨਾ ਕੋਲੋਂ ਹੁਣ ਰਹਿਆ ਨਹੀ ਗਇਆ।

ਬਹੁਤ ਅਦਬ ਨਾਲ ਪੂਛਣ ਲੱਗਾਂ, 'ਗੁਰੂ ਜੀ ਜਿਸ ਪਿੰਡ ਵਾਲਿਆਂ ਨੇ ਸਾਡੀ ਬਹੁਤ ਚੰਗੇ ਤਰੀਕੇ ਨਾਲ ਟਹਿਲ ਸੇਵਾ ਕੀਤੀ ਤੁਸੀ ਉਨ੍ਹਾਂ ਨੂੰ ਸਰਾਪ ਦੀਤਾ ਕੀ ਉੱਜੜ ਜਾਉ ਤੇ ਜਿਹਨਾਂ ਨੇ ਸਾਡਾਂ ਬਿਲਕੁਲ ਵੀ ਸਤਿਕਾਰ ਨਹੀਂ ਕੀਤਾ ਸਗੋਂ ਕੋੜੇ ਬੋਲ ਬੋਲੇ ਤੁਸੀ ਉਨ੍ਹਾਂ ਨੂੰ ਆਸੀਸ ਦੀਤੀ ਕਿ ਤੁਸੀ ਵੱਸਦੇ ਰਹੋ'?

ਗੁਰੂ ਜੀ ਹੱਸ ਕੇ ਬੋਲੇ, 'ਮਰਦਾਨਿਆਂ! ਤੂੰ ਸਾਡੇ ਬਚਨਾਂ ਦਾ ਭਾਵ ਨਹੀਂ ਜਾਣਿਆ। ਨੇਕ ਤੇ ਸੇਵਾ ਭਾਵ ਵਾਲੇ ਲੋਕ ਉਜੜ ਕੇ ਦੂਜੇ ਪਿੰਡਾ ਨੂੰ ਜਾਣਗੇ ਤੇ ਆਪਣੀ ਨੇਕੀ ਤੇ ਚੰਗਿਆਈਆਂ ਕਈ ਥਾਵਾਂ ਤੇ ਫੈਲਾਉਣਗੇ। ਇਸ ਲਈ ਅਸੀਂ ਉਨ੍ਹਾਂ ਨੂੰ ਉੱਜੜ ਜਾਣ ਦੀ ਗੱਲ ਕਹੀਂ। ਪਰ ਇਸ ਪਿੰਡ ਦੇ ਲੌਕ ਬੜੇ ਭੈੜੇ ਤੇ ਪਾਪੀ ਹਨ। ਅਗਰ ਇਹ ਲੋਕ ਉਜੜ ਗਏ ਤੇ ਹਰ ਪਾਸੇ ਭੈੜਾਪਨ ਹੀ ਫੈਲਾਣਗੇਂ। ਇਸ ਲਈ ਇਹਨਾਂ ਨੂੰ ਕਹਿਆਂ ਕਿ ਤੁਸੀ ਸਾਰੇ ਇਥੇ ਹੀ ਵੱਸਦੇ ਰਹੋ।'

ਇਹ ਸੁਣ ਕੇ ਮਰਦਾਨੇ ਦੀ ਤੱਸਲੀ ਹੋ ਗਈ। ਉਹ ਗੁਰੂ ਜੀ ਦੇ ਚਰਨਾਂ ਉਤੇ ਢਹਿ ਪਿਆ ਤੇ ਕਹਿਣ ਲੱਗਾਂ, 'ਧੰਨ ਹੋ ਮਹਾਰਾਜ! ਤੁਹਾਡੀਆਂ ਤੁਸੀਂ ਹੀ ਜਾਣੋਂ।'

Disclaimer Privacy Policy Contact us About us