ਸਕੂਲ ਵਿਚ


ਗੁਰੂ ਨਾਨਕ ਦੇਵ ਜੀ ਇਕ ਸਾਧਾਰਨ ਬੱਚੇ ਨਹੀਂ ਸਨ। ਉਹ ਆਪਣੀ ਉੱਮਰ ਦੇ ਬੱਚਿਆਂ ਨਾਲ ਖੇਡਦੇ ਤੇ ਹਰ ਵਾਰੀ ਨਵੀ ਨਵੀ ਖੇਡਾਂ ਲਭਦੇ ਰਹਿੰਦੇ। ਉਹਨਾਂ ਦੇ ਸਾਰੇ ਸਾਥੀ ਨਵੀਆਂ ਨਵੀਆਂ ਖੇਡਾ ਖੇਲ ਕੇ ਬਹੁਤ ਖੁਸ਼ ਹੁੰਦੇ ਸਨ।

ਉਹ ਆਪਣੇ ਸਾਥੀਆਂ ਨਾਲ ਖੇਡਦੇ ਤੇ ਉਹਨਾਂ ਨੂੰ ਮੀਠੀ ਮੀਠੀ ਗੋਲਿਆਂ ਖਾਨ ਨੂੰ ਦੇਂਦੇ। ਇਕ ਦਿਨ ਪਿੰਡ ਦਾ ਚੋਧਰੀ ਰਾਏ ਭੁੱਲਰ ਨੇ ਗੁਰੂ ਜੀ ਦੇ ਬਾਰੇ ਸੁਣਿਆਂ।

ਜਦ ਉਸਨੇ ਖੁਦ ਆਪਣੀ ਅਖਾਂ ਤੋਂ ਗੁਰੂ ਜੀ ਨੂੰ ਆਪਣੇ ਸਾਥੀਆਂ ਨਾਲ ਖੇਡਦੇ ਹੋਏ ਰੱਬ ਦੀ ਉਸਤਤ ਦਾ ਗਾਇਣ ਕਰਦੇ ਸੁਣਿਆਂ ਤਾਂ ਉਸ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਇਹ ਛੋਟਾ ਬਚਾਂ ਕੋਈ ਆਮ ਬਚਾ ਨਹੀ ਹੈ ਇਕ ਦਿਨ ਸਾਰੀ ਦੂਨਿਆਂ ਨੂੰ ਇਹ ਸਹੀ ਰਾਹ ਵਿਖਾਏਗਾ।

ਜਦ ਗੁਰੂ ਜੀ 6 ਵਰਿਆਂ ਦੇ ਹੋ ਗਏ ਤਾਂ ਮਹਤਾ ਕਾਲੂ ਜੀ ਨੇ ਉਹਨਾਂ ਨੂੰ ਸਕੂਲ ਭੇਜਣ ਦਾ ਸੋਚਿਆਂ। ਸਕੂਲ ਦਾ ਅਧਿਆਪਕ ਪੰਡਿਤ ਗੋਪਾਲ ਦਾਸ ਸੀ। ਜੋ ਪੰਜਾਬੀ, ਹਿੰਦੀ ਤੇ ਸੰਸਕ੍ਰਿਤ ਦਾ ਅਧਿਆਪਕ ਸੀ। ਗੁਰੂ ਜੀ ਨੇ ਆਪਣੀ ਪੜਾਈ ਵਿਚ ਧਿਆਨ ਲਗਾਉਂਦੇ ਹੋਏ ਸਭ ਕੁਝ ਬਹੁਤ ਜ਼ਲਦੀ ਹੀ ਸਿਖ ਲਿਤਾ। ਪੰਡਿਤ ਇਹ ਸਭ ਕੁਝ ਵੇਖ ਕੇ ਬਹੁਤ ਹੈਰਾਨ ਹੋਇਆ।

ਇਕ ਦਿਨ ਗੁਰੂ ਜੀ ਨੇ ਅਪਨੀ ਲਿਖਣ ਵਾਲੀ ਪਟੀ ਉਤੇ ਦੋਵੇ ਪਾਸੇ ਕੁਝ ਲਿਖਨਾਂ ਸ਼ੁਰੂ ਕੀਤਾ। ਜਦੋ ਪੰਡਿਤ ਨੇ ਪੜਿਆਂ ਤਾ ਉਸ ਪਟੀ ਉੱਪਰ ਗੁਰੂ ਜੀ ਨੇ ਪੰਜਾਬੀ ਦੇ ਹਰ ਅਖ਼ਰ ਬਾਰੇ ਅਕਾਲ ਪੂਰਖ ਦੇ ਸਾਂਕੇਤਿਕ ਅਰਥ ਲਿਖੇ ਸਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਆਸਾ ਵਿਚ ਅੰਗ ੪੩੨ ਉੱਪਰ ਦਰਜ਼ ਹੈ।

ਕੁਛ ਸਮਾਂ ਬਾਅਦ ਇਕ ਦਿਨ ਗੁਰੂ ਜੀ ਬਹੁਤ ਸ਼ਾਂਤ ਬੈਠੇ ਸਨ।
ਪੰਡਿਤ ਦੇ ਪੂਛਣ ਮਗਰੋਂ ਗੁਰੂ ਜੀ ਨੇ ਕਿਹਾਂ ਕੀ ਤੁਸੀ ਸਭ ਕੁਛ ਜਾਣਦੇ ਹੋ?
ਪੰਡਿਤ ਨੇ ਜ਼ਵਾਬ ਦੀਤਾ, ਹਾਂ ਮੈਨੂੰ ਵੇਦ ਸ਼ਾਸਤਰ, ਹਿਸਾਬ ਕਿਤਾਬ ਸਭ ਕੁਛ ਆਉਂਦਾ ਹੈ।
ਤਾਂ ਗੁਰੂ ਜੀ ਨੇ ਕਿਹਾ ਕਿ ਮੈਂ ਰੱਬੀ ਗਿਆਨ ਪੜਣਾਂ ਚਾਹੁੰਦਾ ਹਾਂ।
ਪੰਡਿਤ ਹੈਰਾਨ ਹੋ ਗਿਆ ਤੇ ਸਮਝ ਗਿਆ ਕੀ ਗੁਰੂ ਜੀ ਕੋਈ ਆਮ ਬਚੇ ਨਹੀਂ ਹਨ। ਉਹ ਇਕ ਸੰਤ ਹਨ। ਫਿਰ ਪੰਡਿਤ ਨੇ ਗੁਰੂ ਜੀ ਅਗੇ ਮੱਥਾ ਟੇਕਿਆਂ

ਪੰਡਿਤ ਪਾਸੋ ਪੰਜਾਬੀ, ਹਿੰਦੀ ਤੇ ਸੰਸਕ੍ਰਿਤ ਪੜਣ ਮਗਰੋਂ ਗੁਰੂ ਜੀ ਮੋਲਵੀ ਕੁਤਬ-ਉ-ਦੀਨ ਪਾਸੋ ਪਰਸ਼ਿਅਨ ਭਾਸ਼ਾ ਸਿਖਣ ਲਈ ਗਏ। ਗੁਰੂ ਜੀ ਨੇ ਇਕ ਵਰੇ ਵਿਚ ਹੀ ਪਰਸ਼ੀਅਨ ਭਾਸ਼ਾ ਸਿਖ ਲਈ। ਮੋਲਵੀ ਇਹ ਵੇਖ ਕੇ ਬਹੁਤ ਹੈਰਾਨ ਤੇ ਖੁਸ਼ ਹੋਇਆ।

ਇਕ ਦਿਨ ਗੁਰੂ ਜੀ ਨੇ ਮੋਲਵੀ ਪਾਸੋ ਪੁਛਿਆਂ ਕਿ ਇਹ ਪੜਾਈ ਲਿਖਾਈ ਸਾਨੂੰ ਸਰਕਾਰੀ ਨੌਕਰੀ ਤੇ ਦਿਲਾ ਸਕਦੀ ਹੈ। ਹੁਕਮਰਾਨਾ ਦੀ ਨੋਕਰੀ ਕਰਕੇ ਅਸੀਂ ਉਹਨਾਂ ਦੇ ਹੱਥ ਦੀ ਖੇਡ ਬਣ ਕੇ ਰਹ ਜਾਵਾਂਗੇ। ਅਸੀ ਰੱਬ ਨੂੰ ਭੁਲ ਕੇ ਦੁਨਿਆਵੀ ਲੋੜਾਂ ਨੂੰ ਪੂਰਾ ਕਰਣ ਵਿਚ ਲਗੇ ਰਹਿੰਦੇ ਹਾਂ। ਇਹ ਸਾਰੀ ਪੜਾਈ ਬੇਕਾਰ ਹੈ। ਸਾਨੂੰ ਰਬੀ ਗਿਆਨ ਪੜਨਾਂ ਚਾਹਿਦਾਂ ਹੈ। ਮੋਲਵੀ ਜੀ ਅਗਰ ਤੁਸੀ ਇਹ ਸਭ ਪੜਾ ਸਕਦੇ ਹੋ ਤੇ ਪੜਾਉ।

ਇਹ ਸਭ ਸੁਣਕੇ ਮੋਲਵੀ ਕਹਿਣ ਲਗਾ ਕਿ ਅੱਜ ਤਕ ਮੈਂ ਤੁਹਾਡਾ ਗੁਰੂ ਸੀ ਤੇ ਅੱਜ ਤੋਂ ਬਾਅਦ ਤੁਸੀ ਮੇਰੇ ਗੁਰੂ ਹੋਵੋਗੇ।

Disclaimer Privacy Policy Contact us About us