ਸੇਠ ਦੁਨੀ ਚੰਦ


ਲਾਹੋਰ ਵਿਚ ਇਕ ਦੁਨੀ ਚੰਦ ਨਾਂ ਦਾ ਕਰੋੜਪਤੀ ਰਹਿੰਦਾ ਸੀ। ਉਸ ਕੋਲ ਬਹੁਤ ਦੋਲਤ ਸੀ। ਉਸਨੇਂ ਗੁਰੂ ਜੀ ਬਾਰੇ ਬਹੁਤ ਸੁਣੀਆਂ ਸੀ ਲੇਕਿਨ ਕਦੀ ਦਰਸ਼ਨ ਨਹੀਂ ਸੀ ਕੀਤੇ। ਇਕ ਦਿਨ ਉਹ ਦਰਿਆਂ ਦੇ ਕੰਢੇ ਜਿਥੇਂ ਗੁਰੂ ਜੀ ਦਾ ਸਤਸੰਗ ਸੀ ਪਹੁੰਚ ਗਿਆ। ਗੁਰੂ ਜੀ ਨੂੰ ਆਪਣੇ ਘਰ ਚੱਲਣ ਲਈ ਕਹਿਣ ਲਗਾਂ। ਗੁਰੂ ਜੀ ਥੋੜੀ ਦੇਰ ਲਈ ਉਸਦੇ ਘਰ ਵਿਚ ਆਣ ਲਈ ਮਨ ਗਏਂ। ਜਦ ਗੁਰੂ ਜੀ ਭਾਈ ਮਰਦਾਨੇ ਦੇ ਨਾਲ ਦੁਨੀ ਚੰਦ ਦੇ ਘਰ ਪਹੁੰਚੇ ਤਾਂ ਉਨ੍ਹਾਂ ਨੇ ਵੇਖਿਆਂ ਕਿ ਬਹੁਤ ਸਾਰੇ ਬ੍ਰਾਹਮਨ ਤੇ ਸਾਧੂ ਭੋਜਨ ਕਰ ਰਹੇ ਹਨ।

ਗੁਰੂ ਜੀ ਦੇ ਪੂਛੱਣ ਤੇ ਦੁਨੀ ਚੰਦ ਨੇ ਦਸਿਆਂ ਕਿ ਅੱਜ ਉਸਦੇ ਪਿਉਂ ਦਾ ਸ਼ਰਾਧ ਹੈ। ਇਸਲਈ ਉਹ ਸੱਬ ਨੂੰ ਭੋਜਨ ਕਰਵਾ ਰਿਹਾ ਹੈ। ਇਹ ਵੇਖ ਕੇ ਗੁਰੂ ਜੀ ਨੇ ਦੁਨੀ ਚੰਦ ਨੂੰ ਕਿਹਾ, 'ਕਿ ਮੇਰਾ ਇਕ ਕੰਮ ਕਰੋ।' ਗੁਰੂ ਜੀ ਨੇ ਦੁਨੀ ਚੰਦ ਨੂੰ ਇਕ ਛੋਟੀ ਜਿਹੀ ਸੂਈ ਦਿਤੀ ਤੇ ਕਿਹਾ, 'ਦੁਨੀ ਚੰਦ ਇਸ ਨੂੰ ਸੰਭਾਲ ਕੇ ਰੱਖ ਲੈਂ। ਅਸੀ ਇਹ ਤੇਰੇ ਕੋਲੋਂ ਅਗਲੀ ਦੁਨਿਆਂ ਵਿਚ ਲੈ ਲਵਾਗੇਂ।'

ਦੁਨੀ ਚੰਦ ਹੈਰਾਨ ਹੋ ਕੇ ਬੋਲਿਆਂ, 'ਗੁਰੂ ਜੀ ਇਹ ਕਿਵੇਂ ਹੋ ਸਕਦਾ ਹੈ। ਇਹ ਸੂਈ ਮੈਂ ਆਪਣੇ ਨਾਲ ਕਿਵੇਂ ਦੂਜੀ ਦੁਨਿਆਂ ਵਿਚ ਲੈ ਕੇ ਜਾ ਪਾਵਾਗਾਂ।' ਤਦ ਗੁਰੂ ਜੀ ਨੇ ਕਿਹਾ, 'ਜੇ ਇਕ ਸੂਈ ਅਗਲੀ ਦੁਨੀਆਂ ਵਿਚ ਨਹੀਂ ਜਾ ਸਕਦੀ ਤਾਂ ਤੇਰੇ ਇਹ ਸੁਹਣੇ ਸੁਹਣੇ ਪਕਵਾਨ ਤੇ ਦਾਨ ਦਾ ਧਨ ਅਗਲੀ ਦੁਨੀਆਂ ਵਿਚ ਤੇਰੇ ਪਿੱਤਰਾਂ ਨੂੰ ਕਿਵੇਂ ਪਹੁੰਚੇਗਾ?'

ਦੁਨੀ ਚੰਦ ਸੋਚ ਵਿਚ ਪੈ ਗਿਆ। ਹੱਥ ਜੋੜ ਕੇ ਪੁੱਛਣ ਲੱਗਾ, 'ਮਹਾਰਾਜ! ਜੇ ਇਹ ਵਸਤਾਂ ਪਰਲੋਕ ਵਿਚ ਨਹੀਂ ਜਾ ਸਕਦਿਆਂ ਤਾਂ ਫਿਰ ਕੀ ਜਾ ਸਕਦਾ ਹੈ?' ਤਦ ਗੁਰੂ ਜੀ ਨੇ ਕਿਹਾ,

'ਅਗਲੀ ਦੁਨੀਆਂ ਵਿਚ ਉਹੀ ਕੁਝ ਮਿਲਦਾ ਹੈ ਜੋ ਮਨੁੱਖ ਇਸ ਦੁਨੀਆਂ ਵਿਚ ਨੇਕੀ ਕਰਦਾ ਤੇ ਵੰਡਦਾ ਹੈ। ਨੇਕੀ ਇਹ ਹੈ ਕਿ ਧਰਮ ਦੀ ਕਿਰਤ ਕਰਨੀ ਤੇ ਦੀਨ ਦੁਖੀਆਂ ਨਾਲ ਵੰਡ ਕੇ ਛਕਣਾ। ਸੋ ਤੂਹਾਨੂੰ ਚਾਹੀਦਾ ਹੈ ਕਿ ਵਿਹਲੜ ਪੰਡਤਾਂ ਜਾਂ ਸਾਧਾਂ ਸੰਤਾਂ ਨੂੰ ਭੋਜਨ ਕਰਵਾਉਣ ਦੀ ਜਗਾਂ ਕਿਸੀ ਗਰੀਬ, ਲੋੜਵੰਦ ਨੂੰ ਭੋਜਨ ਕਰਵਾਉ ਤੇ ਉਨ੍ਹਾਂ ਦੀ ਮਦਦ ਕਰੋਂ। ਇਸ ਨੇਕੀ ਦਾ ਫਲ ਤੁਹਾਨੂੰ ਅਗਲੀ ਦੁਨੀਆਂ ਵਿਚ ਮਿਲੇਗਾ।'

ਸੇਠ ਦੁਨੀ ਚੰਦ ਨੂੰ ਗਿਆਨ ਹੋ ਗਿਆ ਤੇ ਉਸ ਨੇ ਆਪਣਾ ਧਨ ਗਰੀਬਾਂ ਵਿਚ ਵੰਡ ਦੀਤਾ ਤੇ ਗੁਰੂ ਜੀ ਦਾ ਸਿੱਖ ਬਣ ਗਿਆ। ਉਸ ਨੇ ਆਪਣੇ ਘਰ ਨੂੰ ਧਰਮਸਾਲ ਬਣਾ ਦਿੱਤੀ ਜਿਥੇ ਸਵੇਰ ਤੇ ਸ਼ਾਮ ਗੁਰਬਾਣੀ ਦਾ ਪਾਠ ਕੀਰਤਨ ਹੋਣ ਲੱਗਾ।

Disclaimer Privacy Policy Contact us About us