ਕੌਡਾ ਰਾਖਸ਼


ਗੁਰੁ ਜੀ ਆਪਣੀ ਦੂਜੀ ਉਦਾਸੀ ਵਿਚ ਦੱਖਣ ਵਿਚ ਪਹੁੰਚੇ। ਉਨ੍ਹਾਂ ਦੇ ਨਾਲ ਭਾਈ ਮਰਦਾਨਾ ਵੀ ਸਨ। ਉਹ ਇਕ ਪਿੰਡ ਪਹੁੰਚੇ ਤੇ ਉਥੇਂ ਦੇ ਲੋਕਾਂ ਨੇ ਉਨ੍ਹਾਂ ਦੀ ਬਹੁਤ ਟਹਿਲ ਸੇਵਾ ਕੀਤੀ। ਉਥੇਂ ਦੇ ਲੋਕਾਂ ਨੇ ਗੁਰੂ ਜੀ ਨੂੰ ਦਸਿਆਂ ਕੀ ੳਥੇਂ ਬਹੁਤ ਘਨੇ ਜੰਗਲ ਹਨ ਤੇ ਉਸ ਦੇ ਵਿਚ ਬਹੁਤ ਖੁੰਖਾਰ ਤੇ ਬੇਰਹਮ ਰਾਖਸ਼ ਰਹਿੰਦੇ ਹਨ। ਰਾਖਸ਼ ਦਿਆਂ ਸ਼ਕਲਾਂ ਅਤੀ ਭਿਆਨਕ ਹਨ ਪੂਰਾ ਰੰਗ ਕਾਲਾ, ਲਾਲ ਲਾਲ ਅੱਖਾਂ ਤੇ ਹੱਥਾਂ ਦੇ ਨਹੂੰ ਵਧੇ ਹੋਏ ਹਨ।

ਇਹ ਲੋਕ ਆਂਦੇ ਜਾਂਦੇ ਮੁਸਾਫਰਾਂ ਨੂੰ ਫੜ ਕੇ ਲੈ ਜਾਂਦੇ ਹਨ। ਅਤੇ ਆਦਮਿਆਂ ਨੂੰ ਤੇਲ ਵਿਚ ਸੂਟ ਕੇ ਪਕੋੜੇ ਵਾਂਗ ਖਾਂ ਜਾਣਦੇ ਹਨ। ਇਕ ਅੋਰਤ ਨੇ ਗੁਰੂ ਜੀ ਨੂੰ ਦਸਿਆਂ ਕਿ ਉਹਦੇ ਦੋਨਾਂ ਬਚਿਆਂ ਨੂੰ ਰਾਖਸ਼ ਖਾਂ ਗਏ ਹਨ। ਜਦ ਕਿ ਜੰਗਲ ਵਿਚ ਜਾਨਵਰ ਵੀ ਹਨ ਲੇਕਿਨ ਰਾਖਸ਼ ਆਦਮਿਆਂ ਨੂੰ ਹੀ ਖਾਣਦੇ ਹਨ। ਰਾਖਸ਼ਾਂ ਦਾ ਮੁਖਿਆਂ ਦਾ ਨਾਂ ਕੌਡਾ ਰਾਖਸ਼ ਹੈ।

ਅਤੇ ਇਸ ਜ਼ੂਲਮ ਤੋਂ ਸਿਰਫ ਕੋਈ ਦੇਵੀ ਸ਼ਕਤੀ ਜਾਂ ਕੋਈ ਸੰਤ ਹੀ ਬਚਾ ਸਕਦਾ ਹੈ। ਇਹ ਸੱਬ ਕੁਝ ਸੁਣਕੇ ਗੁਰੂ ਜੀ ਨੇ ਕੌਡਾ ਰਾਖਸ਼ ਨੂੰ ਸੋਧਣ ਦਾ ਨਿਸਚਾ ਕੀਤਾ। ਇਹ ਆਖ ਕੇ ਗੁਰੂ ਜੀ ਜੰਗਲ ਵੱਲ ਤੁਰ ਪਏ। ਜਦ ਗੁਰੂ ਜੀ ਜੰਗਲ ਵਿਚ ਪਹੁੰਚੇ ਤੇ ਉਥੇਂ ਬਹੁਤ ਭਿਆਨਕ ਆਵਾਜ਼ਾਂ ਆ ਰਹਿਆ ਸਨ।

ਗੁਰੂ ਜੀ ਇਕ ਦ੍ਰਖਿਤ ਥਲੇਂ ਬੈਠ ਕੇ ਮਰਦਾਨਾ ਨੂੰ ਰਬਾਬ ਵਜਾਉਣ ਲਈ ਕਹਿਆ। ਗੁਰੂ ਜੀ ਦੀ ਮੀਠੀ ਤੇ ਰਸ ਭਰੀ ਸ਼ਬਦ ਦੀ ਆਵਾਜ਼ ਸੂਣਕੇਂ ਕੌਡਾ ਰਾਖਸ਼ ਉਨ੍ਹਾਂ ਦੇ ਕੋਲ ਆਂ ਖਲੋਤਾਂ। ਅਤੇ ਹੈਰਾਨ ਹੋ ਗਿਆਂ ਕਿ ਉਸਨੂੰ ਵੇਖ ਕੇ ਤੇ ਸਾਰੇ ਮਨੁੱਖ ਭੈਂ ਵਿਚ ਆ ਜਾਣਦੇਂ ਸਨ।

ਲੋਕੀ ਉਸਦੇ ਸਾਹਮਣੇ ਥਰ ਥਰ ਕੰਬਦੇ ਸਨ। ਲੇਕਿਨ ਇਸ ਤੋ ਉਲਟ ਗੁਰੂ ਜੀ ਉਸਨੂੰ ਵੇਖ ਕੇ ਮੁਸਕਰਾ ਰਹੇ ਸਨ ਤੇ ਅੱੱਖਾਂ ਤੇ ਭਰੋਸਾ ਟਪਕਦਾ ਸੀ ਤੇ ਚਹਿਰੇ ਉਪੱਰ ਇਕ ਨੂਰ ਦਿੱਖ ਰਿਹਾ ਸੀ। ਕੌਡਾ ਉਹਨਾਂ ਦਾ ਸ਼ਾਂਤ ਮੁਖੜਾ ਵੇਖ ਕੇ ਹੈਰਾਨ ਹੋ ਗਇਆ। ਤੇ ਮਨ ਵਿਚ ਸੋਚਣ ਲਗਇਆਂ ਕਿ ਜ਼ਰੂਰ ਇਹ ਆਦਮੀ ਦੈਵੀ ਸ਼ਕਤੀਆਂ ਦਾ ਮਾਲਕ ਹੈਂ।

ਗੁਰੂ ਜੀ ਨੇ ਅਗਾਹ ਹੋ ਕੇ ਆਪਣਾ ਹੱਥ ਕੌਡੇ ਦੇ ਮੋਢੇ ਤੇ ਰੱਖ ਦਿੱਤਾ। ਕੌਡੇ ਦੇ ਸਰੀਰ ਵਿਚ ਝੁਣ ਝੁਣੀ ਜਿਹੀ ਫਿਰ ਗਈ। ਉਸ ਨੂੰ ਆਪਣੇ ਅੰਦਰ ਦਾ ਆਕ੍ਰੋਸ਼ ਤੇ ਜਾਂਗਲੀ ਪੁਣਾ ਸ਼ਾਂਤ ਹੁੰਦਾ ਮਹਿਸੂਸ ਹੋਣ ਲੱਗਾ। ਉਸ ਨੂੰ ਇੰਝ ਲੱਗਾ ਜਿਵੇਂ ਉਸ ਦੇ ਅੰਦਰ ਦੀ ਕੋਈ ਖਿੜਕੀ ਖੁਲ੍ਹ ਗਈ ਹੋਵੇ। ਉਸ ਨੂੰ ਆਪੇ ਦੀ ਪਛਾਣ ਹੋ ਗਈ ਹੋਵੇ।

ਕੌਡਾ ਨੇ ਗੁਰੂ ਜੀ ਤੋ ਪੂਛਿਆਂ, 'ਕਿ ਕੋਣ ਹੋ ਤੁਸੀ? ਤੇ ਇਥੇਂ ਕੀ ਕਰਣ ਆਏਂ ਹੋ?'
ਗੁਰੂ ਜੀ ਨੇ ਜ਼ਵਾਬ ਦੀਤਾ, 'ਅਸੀਂ ਤੈਨੂੰ ਮਿਲਣ ਲਈ ਆਏ ਹਾਂ। ਆਂ ਕੋਲ ਆ ਕੇ ਬੈਠ ਜਾਂ।'
ਕੌਡਾ ਆਪਣੇ ਸਾਥਿਆਂ ਦੇ ਨਾਲ ਗੁਰੂ ਜੀ ਦੇ ਕੋਲ ਆ ਕੇ ਬੈਠ ਗਿਆ।
ਗੁਰੂ ਜੀ ਨੇ ਕਿਹਾ, 'ਰੱਬ ਇਕ ਹੈ ਤੇ ਅਸੀਂ ਸੱਬ ਉਸਦੇ ਬਣਾਏ ਹੋਏ ਇਨਸਾਨ ਹਾਂ। ਤੇ ਤੂੰ ਰੱਬ ਦੇ ਬਣਾਏ ਹੋਏ ਬੰਦਿਆਂ ਨੂੰ ਖਾਂਦਾ ਹੈ। ਇਹ ਚੰਗੀ ਗੱਲ ਨਹੀਂ। ਰੱਬ ਇਸ ਨੂੰ ਕਬੂਲ ਨਹੀਂ ਕਰੇਗਾ।
ਇਸ ਲਈ ਇਕ ਦਿਨ ਉਹ ਤੈਨੂੰ ਸਜ਼ਾਂ ਜ਼ਰੂਰ ਦੇਵੇਗਾ। ਇਹ ਸੱਬ ਕੁਝ ਛੱਡ ਦੇ ਤੇ ਚੰਗਾ ਇਨਸਾਨ ਬਨ ਜਾਂ।'
ਗੁਰੂ ਜੀ ਨੇ ਕਿਹਾ, 'ਰੱਬ ਨੂੰ ਯਾਦ ਕਰ। ਉਸਦਾ ਸਿਮਰਨ ਕਰਿਆਂ ਕਰ। ਉਹ ਬੜਾ ਦਇਆ ਵਾਨ ਹੈਂ। ਉਹ ਤੇਰੇ ਸਾਰਿਆਂ ਗਲਤਿਆਂ ਮਾਫ਼ ਕਰੇਗਾ।'

ਕੌਡਾ ਰਾਖਸ਼ ਗੁਰੂ ਜੀ ਦੀ ਗੱਲ ਸੁਣਕੇਂ ਇਹਨਾਂ ਪ੍ਰਭਾਵਿਤ ਹੋਇਆਂ ਕਿ ਉਹਨਾਂ ਦੇ ਚਰਨੀ ਪੈਂ ਗਿਆ। ਕੌਡੇ ਨੇ ਆਪਣੇ ਪੂਰੇ ਕਬੀਲੇ ਨੂੰ ਆਦਮਖ਼ੋਰੀ ਕਰਣ ਤੋਂ ਮਨਾ ਕਰ ਦਿੱਤਾ। ਅਤੇ ਗੁਰੂ ਜੀ ਦਾ ਸਿੱਖ ਬਣ ਗਿਆਂ। ਗੁਰੂ ਜੀ ਨੇ ਕੌਡੇ ਨੂੰ ਛਾਤੀ ਨਾਲ ਲਾ ਲਿਆ।

Disclaimer Privacy Policy Contact us About us