ਜਾਨਵਰਾਂ ਨੂੰ ਚਰਾਉਣਾ


ਪੜਾਈ ਪੂਰੀ ਕਰਨ ਤੋਂ ਬਾਅਦ, ਗੁਰੂ ਜੀ ਫਿਰ ਖਾਲੀ ਹੋ ਗਏ। ਉਹ ਦਿਨਾਂ ਵਿਚ ਵਡੀ ਪੜਾਈ ਨਹੀਂ ਹੁੰਦੀ ਸੀ। ਪਿੰਡ ਦੇ ਪੰਡਿਤ ਜਾਂ ਮੋਲਵੀ ਤੋਂ ਪੜਣ ਤੋਂ ਬਾਅਦ ਮਨੁੱਖ ਪੜਿਆਂ ਲਿਖਿਆ ਮਨਿਆ ਜਾਂਦਾ ਸੀ। ਪਿਤਾ ਮਹਤਾ ਕਾਲੂ ਫਿਰ ਚਿੰਤਿਤ ਹੋ ਗਏ ਕਿ ਬਚੇ ਨੂੰ ਕਿਹੜਾ ਕੰਮ ਦਿਤਾ ਜਾਵੇਂ।

ਇਕ ਦਿਨ ਗੁਰੂ ਜੀ ਨੇ ਆਪਣੇ ਆਪੇ ਹੀ ਪਿਤਾ ਜੀ ਨੂੰ ਜਾਨਵਰਾਂ ਨੂੰ ਚਰਾਉਣ ਲਈ ਕਹਿਆ। ਪਿਤਾ ਜੀ ਇਹ ਜਾਣ ਕੇ ਬਹੁਤ ਖ਼ੁਸ਼ ਹੋਏ। ਉਹਨਾਂ ਦੀ ਚਿੰਤਾ ਦੂਰ ਹੋ ਗਈ। ਅਤੇ ਉਹਨਾਂ ਨੇ ਇਜ਼ਾਜ਼ਤ ਦੇ ਦੀਤੀ।

ਗੁਰੂ ਜੀ ਨੂੰ ਜੰਗਲਾਂ ਵਿਚ ਤੇ ਪਹਾੜਾ ਉਪਰ ਘੁਮਣਾ ਅਛਾਂ ਲਗਦਾ ਸੀ। ਉਹ ਰੋਜ਼ ਸਵੇਰੇ ਜਾਨਵਰਾਂ ਨੂੰ ਦੂਰ ਜੰਗਲਾਂ ਵਿਚ ਲੈ ਜਾਂਦੇ। ਲੇਕਿਨ ਜੰਗਲ ਵਿਣ ਜਾਨਵਰਾਂ ਨੂੰ ਚਰਾਉਂਦੇ ਚਰਾਉਂਦੇ ਉਹ ਇਕੋ ਰਬ ਨਾਲ ਧਿਆਨ ਲਗਾ ਲੈਂਦੇ ਸਨ।

ਇਕ ਦਿਨ ਗੁਰੂ ਜੀ ਧਿਆਨ ਵਿਚ ਸਨ ਤੇ ਉਹਨਾਂ ਦੇ ਜਾਨਵਰ ਇਕ ਖੇਤ ਵਿਚ ਜਾ ਕੇ ਚਰਣ ਲਗ ਪਏ ਅਤੇ ਸਾਰੀ ਫ਼ਸਲ ਖ਼ਰਾਬ ਕਰ ਦਿਤੀ। ਇਹ ਸਬ ਵੇਖ ਕੇ ਉਸ ਖੇਤ ਦਾ ਕਿਸਾਨ ਜੋਰ ਜ਼ੋਰ ਦੀ ਚਿਲਾਣ ਲਗ ਪਿਆ ਕਿ ਜਾਨਵਰਾਂ ਨੇ ਉਸਦੀ ਫਸਲ ਖ਼ਰਾਬ ਕਰ ਦੀਤੀ ਹੈ।

ਬਾਅਦ ਵਿਚ ਕਿਸਾਨ ਇਹ ਫਰਿਆਦ ਲੈ ਕੇ ਰਾਏ ਭੁੱਲਰ, ਜ਼ਿਲੇ ਦਾ ਹੁਕਮਰਾਨ, ਕੋਲ ਚਲਾ ਗਿਆ ਅਤੇ ਕਿਹਾ ਕਿ ਮਹਤਾ ਕਾਲੂ ਦੇ ਜਾਨਵਰਾਂ ਨੇ ਮੇਰੀ ਫਸਲ ਖਰਾਬ ਕਰ ਦੀਤੀ ਹੈ। ਇਸ ਵਾਸਤੇ ਮੈਨੂੰ ਮੇਰੇ ਨੁਕਸਾਨ ਦਾ ਮੁਆਵਜ਼ਾ ਦੀਤਾ ਜਾਵੇ।

ਰਾਏ ਭੁੱਲਰ ਸਾਰੀ ਗਲ ਸੁਣਕੇ ਮਹਤਾ ਕਾਲੂ ਜੀ ਤੇ ਗੁਰੂ ਜੀ ਨੂੰ ਬੁਲਾਵਾ ਭੇਜਿਆ। ਰਾਏ ਭੁੱਲਰ ਨੇ ਮਹਤਾ ਕਾਲੂ ਜੀ ਨੂੰ ਸਾਰੀ ਗਲ ਦਸੀਂ ਤੇ ਮੁਆਵਜ਼ਾ ਦੇਣ ਨੂੰ ਕਿਹਾ। ਗੁਰੂ ਜੀ ਦੇ ਕਰਣ ਤੇ ਰਾਏ ਭੁਲੱਰ ਨੇ ਅਪਣੇ ਨੋਕਰ ਨੂੰ ਫਸਲ ਦੇ ਨੁਕਸਾਨ ਦਾ ਸਹੀ ਹਿਸਾਬ ਲਾਉਣ ਲਈ ਖੇਤ ਵਿਚ ਭੇਜਿਆ। ਜਦ ਨੋਕਰ ਖੇਤ ਵਿਚ ਪਹੁੰਚੇ ਤਾਂ ਸੱਬ ਨੋਕਰਾਂ ਨੇ ਵੇਖਿਆ ਕਿ ਫਸਲ ਤੇ ਚੰਗੀ ਭਲੀ ਹੈ । ਖੇਤ ਜਾਂ ਫਸਲ ਨੂੰ ਕੋਈ ਨੁਕਸਾਨ ਨਹੀ ਹੋਇਆ ਹੈ।

ਨੋਕਰਾਂ ਨੇ ਆ ਕੇ ਰਾਏ ਭੁੱਲਰ ਨੂੰ ਸਾਰੀ ਗਲ ਦਸ ਦੀਤੀ। ਰਾਏ ਭੁਲੱਰ ਕਿਸਾਨ ਤੇ ਬਹੁਤ ਕ੍ਰੋਧਿਤ ਹੋਇਆ। ਲੇਕਿਨ ਕਿਸਾਨ ਨੇ ਵਿਰੋਧ ਕਰਦੇ ਹੋਏ ਕਹਿਆ ਕਿ ਮੈਂ ਝੂਠਾ ਨਹੀ ਹਾਂ। ਮੈਂ ਖੁਦ ਜਾਨਵਰਾਂ ਨੂੰ ਖੇਤ ਤੋ ਬਾਹਰ ਕਢਿਆ ਹੈ। ਕਿਉਂਕਿ ਜਾਨਵਰਾਂ ਨੇ ਸਾਰੀ ਫਸਲ ਖ਼ਰਾਬ ਕਰ ਦਿਤੀ ਸੀ।

ਮੈਨੂੰ ਇਹ ਸਮਝ ਨਹੀ ਆ ਰਿਹਾ ਕਿ ਇਹ ਕਿਵੇ ਹੋ ਸਕਦਾ ਹੈ। ਇਹ ਰੱਬ ਦਾ ਹੀ ਕੋਈ ਚਮਤਕਾਰ ਲਗਦਾ ਹੈ। ਫਿਰ ਕਿਸਾਨ ਨੇ ਗੁਰੂ ਜੀ ਤੋਂ ਮਾਫੀ ਮੰਗੀ। ਅਤੇ ਗੁਰੂ ਜੀ ਨੂੰ ਕਿਹਾ ਕਿ ਮੈਨੂੰ ਇਹ ਨਹੀਂ ਸਮਝ ਆਇਆ ਕਿ ਇਹ ਕਿਸ ਤਰਾਂ ਹੋਇਆ। ਕ੍ਰਿਪਾ ਕਰਕੇ ਤੁਸੀ ਦਸੋ।

ਗੁਰੂ ਜੀ ਬੋਲੇ ਕਿ ਉਸ ਸੱਚੇ ਰੱਬ ਨੇ ਹੀ ਦੁਨਿਆਂ ਵਸਾਈ ਹੈ। ਉਹ ਹੀ ਬਨਾਣਦਾਂ ਹੈ ਤੇ ਉਹ ਹੀ ਉਜ਼ਾਰਦਾ ਹੈ। ਮਨੁੱਖ ਉਸ ਦੀ ਵਡਿਆਈ ਦਾ ਪੱਤਾ ਨਹੀ ਲਾ ਸਕਦਾ। ਮੈਂ ਉਸ ਦਾ ਸੇਵਕ ਹਾਂ, ਮੈਂ ਕਿਸ ਤਰਾਂ ਉਸਦੀ ਸ਼ਕਤਿਆਂ ਬਾਰੇ ਦਸ ਸਕਦਾ ਹਾਂ। ਕਿਸਾਨ ਨੇ ਇਹ ਸੱਬ ਸੁਣ ਕੇ ਗੁਰੂ ਜੀ ਅਗੇ ਸਿਰ ਨਿਵਾਇਆ ਤੇ ਆਖਿਆਂ ਕਿ ਤੁਸੀ ਸਾਧਾਰਨ ਬਚੇ ਨਹੀ ਹੋ।

Disclaimer Privacy Policy Contact us About us