ਸੱਪ ਦੀ ਛਾਂ


ਗੁਰੂ ਜੀ ਨੂੰ ਜਾਨਵਰਾਂ ਨੂੰ ਜੰਗਲ ਵਿਚ ਚਰਾਹਨਾ ਬਹੁਤ ਚੰਗਾ ਲਗਦਾ ਸੀ। ਇਸ ਤਰਾਂ ਉਹ ਰੱਬ ਦੀ ਬਨਾਈ ਹੋਈ ਪ੍ਰਕਰਤੀ ਦੇ ਵਿਚ ਰਹਿੰਦੇ ਸਨ। ਜੋ ਉਹਨਾਂ ਨੂੰ ਬਹੁਤ ਅੱਛਾ ਲਗਦਾ ਸੀ। ਉਹ ਰੋਜ਼ ਦੂਰ ਜੰਗਲ ਵਿਚ ਚਲੇ ਜਾਣਦੇ ਤੇ ਧਿਆਨ ਲਗਾ ਕੇ ਬੈਠ ਜਾਣਦੇ ਅਤੇ ਕਿਸੀ ਦ੍ਰਖਿਤ ਦੇ ਹੇਠਾਂ ਬੈਠ ਕੇ ਆਰਾਮ ਕਰਦੇ।

ਇਕ ਦਿਨ ਗੁਰੂ ਜੀ ਦੋਪਹਰ ਨੂੰ ਗਰਮੀ ਦੇ ਦਿਨਾਂ ਵਿਚ ਆਰਾਮ ਕਰ ਰਹੇ ਸਨ। ਜਾਨਵਰ ਆਸ ਪਾਸ ਹੀ ਚੱਰ ਰਹੇ ਸਨ। ਗੁਰੂ ਜੀ ਨੇ ਜ਼ਮੀਨ ਤੇ ਅਪਣਾ ਤੋਲਿਆ ਵਿਛਾਇਆ ਤੇ ਉਸ ਉਪਰ ਸੋਂ ਗਏ। ਥੋੜਾ ਜਾਂ ਸਮਾਂ ਗੁਜਰਨ ਤੋਂ ਬਾਅਦ ਦ੍ਰਖਿਤ ਦੀ ਛਾਂ ਬਦਲ ਗਈ ਅਤੇ ਛਾਂ ਦੀ ਜਗਾਂ ਧੂਪ ਗੁਰੂ ਜੀ ਦੇ ਚਿਹਰੇ ਉਪਰ ਆ ਗਈ।

ਉਸੇ ਵੇਲੇ ਇਕ ਕਾਲਾਂ ਕੋਬਰਾ ਸੱਪ ਗੁਰੂ ਜੀ ਕੋਲ ਆ ਖਲੋਤਾ। ਗੁਰੂ ਜੀ ਦੇ ਚਿਹਰੇ ਉਪਰ ਸੂਰਜ਼ ਦੀਆਂ ਗਰਮ ਕਿਰਨਾ ਪੈ ਰਹੀਆਂ ਸਨ। ਗਰਮ ਕਿਰਨਾਂ ਤੋਂ ਬੱਚਾਣ ਲਈ ਸੱਪ ਨੇ ਅਪਣਾ ਫ਼ਨ ਫੈਲਾ ਲਿਤਾ ਤੇ ਗੁਰੂ ਜੀ ਚਹਿਰੇ ਉਪਰ ਛਾਂ ਕਰ ਦਿੱਤੀ। ਗੁਰੂ ਜੀ ਇਸ ਸਬ ਤੋ ਅਨਜਾਨ ਆਰਾਮ ਨਾਲ ਸੂਤੇ ਰਹੇ।

ਉਸੇ ਵੇਲੇ ਰਾਏ ਭੁੱਲਰ ਉਥੋ ਅਪਣੇ ਨੋਕਰਾਂ ਦੇ ਨਾਲ ਲੰਗਇਆ। ਜਦ ਉਹ ਦ੍ਰਖਿਤ ਦੇ ਨਜ਼ਦੀਕ ਪਹੁੰਚਿਆ ਤਾਂ ਉਸਨੇ ਗੁਰੂ ਜੀ ਨੂੰ ਉਥੇ ਬੇ ਖ਼ਬਰ ਸੂਤੇ ਵੇਖਿਆ। ਨਾਲ ਹੀ ਸੱਪ ਨੂੰ ਨਜਦੀਕ ਵੇਖ ਕੇ ਇਕ ਵਾਰੀ ਸੋਚਿਆ ਕਿ ਕਿਦਰੋਂ ਸੱਪ ਨੇ ਗੁਰੂ ਜੀ ਨੂੰ ਢੰਗ ਤੇ ਨਹੀ ਮਾਰ ਦੀਤਾ।

ਸੱਪ ਕਿਸੀ ਨੂੰ ਨਜ਼ਦੀਕ ਆਂਦਾ ਵੇਖ ਕੇ ਊਥੋ ਚਲਾ ਗਿਆ। ਰਾਏ ਭੁੱਲਰ ਜਦ ਗੁਰੂ ਜੀ ਦੇ ਕੋਲ ਗਿਆ ਤੇ ਉਹਨਾਂ ਨੂੰ ਬੇ ਖਬਰ ਸੁਤੇ ਵੇਖਿਆ ਅਤੇ ਵੇਖਿਆ ਕਿ ਸੱਪ ਦੇ ਜਾਣ ਮਗਰੋਂ ਸੂਰਜ਼ ਦੀ ਕਿਰਨਾਂ ਗੁਰੂ ਜੀ ਦੇ ਚਹਿਰੇ ਉਪਰ ਆ ਗਇਆ ਹਨ।

ਇਹ ਵੇਖ ਕੇ ਉਹ ਬਹੁਤ ਹੈਰਾਨ ਹੋਇਆ ਕਿ ਇਕ ਸੱਪ ਨੇ ਗੁਰੂ ਜੀ ਨੂੰ ਸੂਰਜ਼ ਦੀਆਂ ਕਿਰਨਾਂ ਤੋਂ ਬਚਾਉਣ ਲਈ ਅਪਣੇ ਫ਼ਨ ਦੀ ਛਾਂ ਕੀਤੀ ਹੋਈ ਸੀ।
ਰਾਏ ਭੁੱਲਰ ਆਪਣੇ ਨੋਕਰਾਂ ਨੂੰ ਕਹਣ ਲਗਇਆ ਕਿ ਇਹ ਕੋਈ ਮਾਮੂਲੀ ਸੱਪ ਨਹੀ ਸੀ। ਰੱਬ ਨੇ ਇਸਨੂੰ ਸੂਰਜ਼ ਦੀ ਕਿਰਨਾਂ ਤੋ ਨਾਨਕ ਨੂੰ ਬਚਾਉਣ ਲਈ ਭੇਜਿਆ ਸੀ। ਰਾਏ ਭੁੱਲਰ ਨੇ ਫਿਰ ਗੁਰੂ ਜੀ ਨੂੰ ਉਠਾ ਕੇ ਉਹਨਾਂ ਦੇ ਪੈਰਾ ਨੂੰ ਹੱਥ ਲਾਇਆ।

ਗੁਰੂ ਜੀ ਉੱਠ ਗਏ ਤੇ ਬੋਲੇ ਕਿ ਰੱਬ ਬਹੁਤ ਵਡਾ ਹੈ ਤੇ ਬਹੁਤ ਵੱਡੀ ਹੈ ਉਸਦੀ ਵਡਿਆਈ। ਰਾਏ ਭੁੱਲਰ ਨੇ ਆਪਣੇ ਨੋਕਰਾਂ ਨੂੰ ਦਸਿਆ ਕਿ ਗੁਰੂ ਨਾਨਕ ਇਕ ਆਮ ਬੱਚੇ ਨਹੀਂ ਹਨ। ਉਹਨਾਂ ਉਪੱਰ ਰੱਬ ਦੀ ਬਹੁਤ ਮਿੱਹਰ ਹੈ। ਰਾਏ ਭੁੱਲਰ ਇਹ ਚਮਤਕਾਰ ਵੇਖ ਕੇ ਇਹਨਾਂ ਪ੍ਰਭਾਵਿਤ ਹੋਇਆ ਕਿ ਉਹ ਘੋੜੇ ਉਪਰ ਦੋਬਾਰਾ ਨਾ ਬੈਠ ਪਾਇਆ ਅਤੇ ਆਪਣੇ ਨੋਕਰਾਂ ਨਾਲ ਘਰ ਨੂੰ ਵਾਪਸ ਚਲਾ ਗਿਆ।

Disclaimer Privacy Policy Contact us About us