ਸੱਚਾ ਸੋਦਾ


ਗੁਰੂ ਜੀ ਸਭ ਦੀ ਮਦਦ ਕਰਦੇ ਸਨ। ਬਾਲਕ ਨਾਨਕ ਗਰੀਬਾਂ ਨੂੰ ਕਪੜੇ ਤੇ ਖਾਣ ਨੂੰ ਭੋਜਣ ਅਤੇ ਜ਼ਰੂਰਤ ਮੰਦ ਨੂੰ ਪੈਸੇ ਦੇਂਦੇ ਸਨ। ਇਹ ਸਭ ਵੇਖ ਕੇ ਮਹਤਾ ਕਾਲੂ ਜੀ ਬਹੁਤ ਕ੍ਰੋਧਿਤ ਹੋਂਦੇ ਸਨ।

ਗੁਰੂ ਨਾਨਕ ਸੋਲਹ ਵਰਿਆਂ ਦੇ ਹੋ ਚੁਕੇ ਸਨ। ਪਿਤਾ ਮਹਤਾ ਕਾਲੂ ਉਹਨਾਂ ਦੇ ਕੰਮ ਲਈ ਚਿੰਤਿਤ ਸਨ। ਇਕ ਦਿਨ ਮਹਤਾ ਕਾਲੂ ਜੀ ਨੂੰ ਗੁਰੂ ਜੀ ਲਈ ਕੰਮ ਲਭ ਲਿਤਾ। ਉਹਨਾਂ ਨੇ ਗੁਰੂ ਜੀ ਨੂੰ ਵੀਹ ਰੂਪਯੇ ਦਿਤੇ ਤੇ ਆਖਿਆ ਕਿ ਸ਼ਹਿਰ ਜਾ ਕੇ ਕੋਈ ਕੰਮ ਕਰੋ। ਸਸਤੇ ਵਿਚ ਕੋਈ ਸੋਦਾ ਖਰੀਦੋ ਤੇ ਉਸਨੂੰ ਉੱਚੇ ਦਾਮ ਤੇ ਵੇਚ ਕੇ ਆਉ।

ਗੁਰੂ ਜੀ ਸ਼ਹਿਰ ਜਾ ਕੇ ਕੰਮ ਕਰਣ ਲਈ ਮਨ ਗਏ। ਪਿਤਾ ਮਹਿਤਾ ਕਾਲੂ ਬਹੁਤ ਖੁਸ਼ ਹੋਏ ਕਿ ਇਸ ਤਰਾਂ ਬਾਲਕ ਨਾਨਕ ਕੰਮ ਕਰਨਾ ਸਿਖ ਜਾਣਗੇ ਅਤੇ ਇਕ ਦਿਨ ਉਸ ਕੋਲ ਮਹਲ, ਨੋਕਰ ਚਾਕਰ ਤੇ ਅਛੇ ਬੱਸਤਰ ਪਾਣ ਨੂੰ ਹੋਣਗੇ। ਗੁਰੂ ਜੀ ਅਪਣੇ ਦੋਸਤ ਭਾਈ ਬਾਲਾ ਨਾਲ ਸ਼ਹਿਰ ਵੱਲ ਤੁਰ ਪਏ।

ਰਸਤੇ ਵਿਚੋ ਲੰਗਦੇ ਹੋਏ ਉਹਨਾਂ ਨੂੰ ਕੂਝ ਸਾਧੂਆ ਦੀ ਮੰਡਲੀ ਵਿਖੀ। ਸਾਰੇ ਸਾਧੂ ਬਹੁਤ ਕਮਜ਼ੋਰ ਤੇ ਬਿਨਾ ਬਸਤਰ ਦੇ ਸਨ। ਗੁਰੂ ਜੀ ਉਹਨਾਂ ਨੂੰ ਵੇਖ ਕੇ ਬਹੁਤ ਖੁਸ਼ ਹੋਏ। ਉਹਨਾਂ ਦੇ ਮੁਖਿਆਂ ਨੂੰ ਮਿਲ ਕੇ ਗੁਰੂ ਜੀ ਨੇ ਪੁਛਿਆ,
‘ਕਿ ਤੁਸੀ ਕਪੜੇ ਕਿਉਂ ਨਹੀਂ ਪਾਉਂਦੇ।’

ਮੁਖਿਆ ਨੇ ਜਵਾਬ ਦਿਤਾ, 'ਬਾਲਕ! ਅਸੀ ਸਾਰੇ ਰੱਬ ਦੀ ਸ਼ਰਨ ਵਿਚ ਹਾਂ। ਅਗਰ ਰੱਬ ਸਾਨੂੰ ਖਾਣ ਲਈ ਭੋਜਣ ਤੇ ਪਾਣ ਲਈ ਕਪੜੇ ਭਿਜਵਾਂਦਾ ਹੈ ਤੇ ਅਸੀ ਪਾ ਲੈਂਦੇ ਹਾਂ। ਸਾਧੂਆਂ ਨਾਲ ਗਲ ਬਾਤ ਕਰਕੇ ਗੁਰੂ ਜੀ ਨੂੰ ਪਤਾ ਲਗਾ ਕਿ ਉਹ ਸੱਬ ਬਹੁਤ ਦਿਨਾਂ ਦੇ ਭੂਖੇ ਹਨ। ਗੁਰੂ ਜੀ ਨੇ ਇਹ ਜਾਨ ਕੇ ਉਹਨਾਂ ਨੂੰ ਪੈਸੇ ਦੇਣੇ ਚਾਹੇ ਜੋ ਗੁਰੂ ਜੀ ਨੂੰ ਪਿਤਾ ਜੀ ਨੇ ਕੁਝ ਕੰਮ ਕਾਜ ਕਰਨ ਲਈ ਦਿਤੇ ਸਨ।

ਲੇਕਿਨ ਸਾਧੂਆਂ ਨੇ ਪੈਸੇ ਲੈਣ ਤੋਂ ਮਨ੍ਹਾਂ ਕਰ ਦਿਤਾ ਅਤੇ ਕਿਹਾ, 'ਅਸੀਂ ਸਾਧੂ ਲੋਗ ਹਾਂ, ਮਾਯਾ ਨੂੰ ਹੱਥ ਨਹੀਂ ਲਾਉਂਦੇ। ਅਗਰ ਤੁਸੀ ਸਾਡੀ ਮੱਦਦ ਕਰਨਾ ਚਾਹੁੰਦੇ ਹੋ ਤੇ ਸਾਨੂੰ ਭੋਜਣ ਕਰਵਾ ਦਿਉਂ।'

ਗੁਰੂ ਜੀ ਨੇ ਸੋਚਿਆ ਪਿਤਾਜੀ ਨੇ ਮੈਨੂੰ ਪੈਸੇ ਸੋਦਾ ਖਰੀਦਨ ਲਈ ਦਿਤੇ ਹਨ ਤੇ ਭੂਖਿਆਂ ਨੂੰ ਭੋਜਣ ਕਰਵਾਣ ਤੋਂ ਵਧਿਆ ਕਿਹੜਾ ਹੋਰ ਸੱਚਾ ਸੋਦਾ ਹੋਵੇਗਾ। ਭੋਜਣ ਕਰਵਾ ਕੇ ਤੇ ਨਵੇ ਬਸਤਰ ਸਾਧੂਆਂ ਨੂੰ ਦੇ ਕੇ ਗੁਰੂ ਜੀ ਘਰ ਨੂੰ ਵਾਪਸ ਆ ਗਏ। ਪੁੱਤਰ ਨੂੰ ਘਰ ਵਾਪਸ ਆਉਂਦਾ ਵੇਖ ਮਹਤਾ ਕਾਲੂ ਬਹੁਤ ਖ਼ੁਸ਼ ਹੋਏ।

ਉਹਨਾਂ ਨੇ ਬਾਲਕ ਨਾਨਕ ਨੂੰ ਕੋਲ ਬੁਲਾ ਕੇ ਪੁਛਿਆ, 'ਪੁੱਤਰ! ਤੁਸੀ ਕਿਹੜਾ ਸੋਦਾ ਕਰਕੇ ਆਏ ਹੋ ਅਤੇ ਕਿਹਨਾ ਪੈਸਾ ਤੁਸੀ ਕਮਾਇਆ ਹੈ। ਬਾਲਕ ਨਾਨਕ ਨੇ ਜਵਾਬ ਦਿਤਾ, 'ਪਿਤਾ ਇਕ ਰੁਪਯੇ ਵੀ ਨਹੀ'

ਗੁਸੇ ਵਿਚ ਮਹਤਾ ਕਾਲੂ ਨੇ ਕਿਹਾ, 'ਫਿਰ ਕੀ ਕੀਤਾ ਤੁਸੀ ਵੀਹ ਰੁਪਯੇ ਦਾ'। ਬਾਲਕ ਨਾਨਕ ਨੇ ਜਵਾਬ ਦਿਤਾ, 'ਪਿਤਾ ਜੀ ਉਹ ਪੈਸੇ ਨਾਲ ਮੈ ਭੁੱਖੇ ਸਾਧੂਆਂ ਨੂੰ ਭੋਜਣ ਕਰਵਾ ਦੀਤਾ।

ਇਹ ਸੁਣ ਕੇ ਪਿਤਾ ਮਹਿਤਾ ਕਾਲੂ ਬਹੁਤ ਕ੍ਰਧਿਤ ਹੋਏ ਤੇ ਉਹਨਾਂ ਨੇ ਬਾਲਕ ਨਾਨਕ ਨੂੰ ਇਕ ਥੱਪਰ ਮੁੰਹ ਤੇ ਮਾਰ ਦਿਤਾ। ਫਿਰ ਗੁਰੂ ਜੀ ਨੇ ਕਿਹਾ, 'ਪਿਤਾ ਜੀ ਤੁਸੀਂ ਨਹੀਂ ਜਾਣਦੇ ਕਿ ਰੱਬ ਮੇਰੇ ਤੋ ਕੀ ਕੰਮ ਕਰਵਾਨਾ ਚਾਹੁੰਦਾ ਹੈ'।

ਜਦ ਰਾਏ ਭੁੱਲਰ ਨੂੰ ਇਸ ਘਟਨਾ ਦਾ ਪਤਾ ਚਲਿਆ ਤੇ ਉਸਨੇ ਪਿਤਾ ਮਹਿਤਾ ਕਾਲੂ ਨੂੰ ਅਗਾਹ ਕੀਤਾ ਕੀ ਅਗੇ ਤੋ ਉਹ ਏਸੀ ਹਰਕਤ ਨਾ ਕਰਨ। ਅਗਰ ਫਿਰ ਇਸ ਤਰਾਂ ਦਾ ਕੁਝ ਵੀ ਹੋਇਆ ਤਾ ਬਾਲਕ ਨਾਨਕ ਨੂੰ ਉਹ ਅਪਣੇ ਘਰ ਲੈ ਜਾਣਗੇ। ਰਾਏ ਭੁੱਲਰ ਨੇ ਵੀਹ ਰੁਪਯੇ ਪਿਤਾ ਜੀ ਨੂੰ ਆਪਣੇ ਕੋਲੋ ਦੇ ਦਿਤੇ।

Disclaimer Privacy Policy Contact us About us